ਬੰਦ ਹੋਣ ਵਾਲੀ ਹੈ ਇਹ ਲੋਕਪ੍ਰਿਅ ਸਰਵਿਸ

06/13/2016 10:55:08 AM

ਜਲੰਧਰ : ਨਵੇਂ ਮੈਸੇਜਿੰਗ ਐਪ ਨੂੰ ਲਾਂਚ ਕਰਨ ਦੇ ਬਾਅਦ ਯਾਹੂ ਆਪਣੇ 18 ਸਾਲ ਪੁਰਾਣੇ ਮੈਸੇਜਿੰਗ ਐਪ ਨੂੰ ਬੰਦ ਕਰਨ ਦੀ ਤਿਆਰੀ ''ਚ ਹੈ। ਟੈੱਕ ਜਗਤ ਦੀ ਮਸ਼ਹੂਰ ਕੰਪਨੀ ਯਾਹੂ ਮੈਸੇਂਜਰ ਨੂੰ 5 ਅਗਸਤ ਨੂੰ ਬੰਦ ਕਰ ਦਵੇਗੀ। ਜੇਕਰ ਕੋਈ ਹੁਣੇ ਵੀ ਇਸ ਮੈਸੇਂਜਰ ਸਰਵਿਸ ਦਾ ਇਸਤੇਮਾਲ ਕਰ ਰਿਹਾ ਹੈ ਤਾਂ ਇਹ ਅਸੈਸ ਬੰਦ ਹੋ ਜਾਵੇਗਾ।

 

ਚੀਫ ਆਰਕੀਟੈਕਟ Amotz Maimon ਨੇ ਇਕ ਪੋਸਟ ''ਚ ਕਿਹਾ ਕਿ 5 ਅਗਸਤ 2016  ਦੇ ਬਾਅਦ ਯਾਹੂ ਮੈਸੇਂਜਰ ਦਾ ਸਪੋਰਟ ਨਹੀਂ ਮਿਲੇਗਾ। ਯਾਹੂ ਆਪਣੇ 7 ਹੋਰ ਪ੍ਰੋਡਕਟਸ ਮੇਲ, ਸਰਚ, ਟੰਬਲਰ, ਨਿਊਜ਼, ਸਪੋਰਟਸ, ਫਾਇਨਾਂਸ ਅਤੇ ਲਾਇਫ ਸਟਾਇਲ ''ਤੇ ਧਿਆਨ ਕੇਂਦਰਿਤ ਕਰੇਗੀ। ਇਸ ਤੋਂ ਇਲਾਵਾ Maimon ਨੇ ਇਹ ਵੀ ਕਿਹਾ ਕਿ ਪਬਲਿਸ਼ਰ ਕੰਮਿਊਨਿਟੀ ਲਈ ਪ੍ਰੋਡਕਟ ਨੂੰ ਸਾਧਾਰਣ ਬਣਾਉਣ ਲਈ ਅਸੀਂ 1 ਸਿਤੰਬਰ 2016 ਤੋਂ ਯਾਹੂ ਰੈਕਮੇਂਡਸ ਨੂੰ ਵੀ ਬੰਦ ਕਰ ਰਹੇ ਹਾਂ।