15 ਦਸੰਬਰ ਤੋਂ ਬੰਦ ਹੋ ਜਾਵੇਗੀ ਯਾਹੂ ਗਰੁੱਪਸ ਸੇਵਾ, ਈ-ਮੇਲ ਕਰਦੀ ਰਹੇਗੀ ਕੰਮ

10/15/2020 3:22:29 PM

ਗੈਜੇਟ ਡੈਸਕ– ਜੇਕਰ ਤੁਸੀਂ ਯਾਹੂ ਗਰੁੱਪਸ ਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਡੇ ਲਈ ਬੁਰੀ ਖ਼ਬਰ ਹੈ। 15 ਦਸੰਬਰ ਤੋਂ ਯਾਹੂ ਦੀ ਗਰੁੱਪ ਸੇਵਾ ਬੰਦ ਹੋਣ ਵਾਲੀ ਹੈ। ਵੇਰੀਜ਼ੋਨ ਦੀ ਮਲਕੀਅਤ ਵਾਲੀ ਕੰਪਨੀ ਯਾਹੂ ਨੇ ਕਿਹਾ ਹੈ ਕਿ ਉਹ ਆਪਣੇ ਹੋਰ ਵਪਾਰ ’ਤੇ ਧਿਆਨ ਕੇਂਦਰਿਤ ਕਰ ਰਹੀ ਹੈ। ਦੱਸ ਦੇਈਏ ਕਿ ਵੇਰੀਜ਼ੋਨ ਨੇ ਯਾਹੂ ਨੂੰ ਸਾਲ 2017 ’ਚ ਖ਼ਰੀਦਿਆ ਸੀ। 

ਯਾਹੂ ਨੇ ਆਪਣੇ ਬਿਆਨ ’ਚ ਕਿਹਾ ਹੈ ਕਿ ਕੰਪਨੀ ਆਪਣੀਆਂ ਸੇਵਾਵਾਂ ਨੂੰ ਲਗਾਤਾਰ ਮਾਨੀਟਰ ਕਰਦੀ ਹੈ। ਉਸ ਦੇ ਯੂਜ਼ਰਸ ’ਚ ਲਗਾਤਾਰ ਕਮੀ ਆ ਰਹੀ ਹੈ, ਅਜਿਹੇ ’ਚ ਇਸ ਸੇਵਾ ਨੂੰ ਜਾਰੀ ਰੱਖਣ ’ਚ ਕੰਪਨੀ ਨੂੰ ਮੁਸ਼ਕਿਲ ਹੋ ਰਹੀ ਹੈ। ਯਾਹੂ ਨੇ ਦੱਸਿਆ ਹੈ ਕਿ ਮੇਲ ਸੇਵਾਵਾਂ ਜਾਰੀ ਰਹਿਣਗੀਆਂ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਯਾਹੂ ਨੇ ਸਾਲ 2018 ’ਚ ਯਾਹੂ ਮੈਸੇਂਜਰ ਐਪ ਨੂੰ ਬੰਦ ਕੀਤਾ ਸੀ। 17 ਜੁਲਾਈ 2018 ਨੂੰ ਯਾਹੂ ਮੈਸੇਂਜਰ ਬੰਦ ਹੋਣ ਤੋਂ ਬਾਅਦ ਸਾਰੇ ਯੂਜ਼ਰਸ ਨੂੰ ਨਵੇਂ ਮੈਸੇਜਿੰਗ ਸਕਿਊਰਲ ’ਤੇ ਸ਼ਿਫਟ ਕੀਤਾ ਗਿਆ ਸੀ। 

Rakesh

This news is Content Editor Rakesh