ਹੈਕਿੰਗ ਨੇ ਘੱਟ ਕੀਤੀ ਯਾਹੂ ਦੀ ਕੀਮਤ

02/17/2017 11:12:34 AM

ਜਲੰਧਰ- ਤਿੰਨ-ਤਿੰਨ ਵਾਰ ਸਾਈਬਰ ਹਮਲੇ ਦਾ ਸ਼ਿਕਾਰ ਹੋਈ ਇੰਟਰਨੈੱਟ ਸੇਵਾਦਾਤਾ ਕੰਪਨੀ ਯਾਹੂ ਨੂੰ ਪਹਿਲਾਂ 4.83 ਅਰਬ ਡਾਲਰ ''ਚ ਖਰੀਦਣ ਦੀ ਪੇਸ਼ਕਸ਼ ਕਰਨ ਵਾਲੀ ਅਮਰੀਕੀ ਦੂਰਸੰਚਾਰ ਕੰਪਨੀ ਵੇਰੀਜ਼ੋਨ ਕਮਿਊਨੀਕੇਸ਼ਨਜ਼ ਇੰਕ ਨੇ ਹੁਣ 25 ਤੋਂ 35 ਕਰੋੜ ਡਾਲਰ ਘੱਟ ''ਚ ਖਰੀਦਣ ਦੀ ਪੇਸਕਸ਼ ਕੀਤੀ ਹੈ।
ਭਰੋਸੇਯੋਗ ਸੂਤਰਾਂ ਦੇ ਹਵਾਲੇ ਨਾਲ ਮਿਲੀ ਜਾਣਕਾਰੀ ਅਨੁਸਾਰ ਯਾਹੂ ਦੀ ਘੱਟ ਕੀਮਤ ਹੈਕਿੰਗ ਦੇ ਕਾਰਨ ਹੋਈ ਹੈ। ਅਗਸਤ 2013 ''ਚ ਹੈਕਰਸ ਨੇ ਯਾਹੂ ਦੇ 1 ਅਰਬ ਯੂਜ਼ਰਸ ਅਕਾਊਂਟ ਹੈਕ ਕਰ ਲਏ ਸਨ ਅਤੇ 2014 ''ਚ ਵੀ 50 ਕਰੋੜ ਅਕਾਊਂਟ ਹੈਕ ਹੋਏ ਸਨ। ਹੈਕਰਸ ਨੇ ਯਾਹੂ ਯੂਜ਼ਰਸ ਦੇ ਨਾਂ, ਫੋਨ ਨੰਬਰ, ਜਨਮ ਮਿਤੀ, ਸਕਿਓਰਿਟੀ ਕਵੈਸ਼ਚਨ, ਪਾਸਵਰਡ ਅਤੇ ਈ-ਮੇਲ ਐਡਰੈੱਸ ਹੈਕ ਕੀਤੇ ਸਨ। ਇਸੇ ਦੌਰਾਨ ਵੇਰੀਜ਼ੋਨ ਨੇ ਪਹਿਲੀ ਵਾਰ 4.8 ਅਰਬ ਡਾਲਰ ''ਚ ਯਾਹੂ ਨੂੰ ਖਰੀਦਣ ਦਾ ਪ੍ਰਸਤਾਵ ਕੀਤਾ ਸੀ ਪਰ ਹੈਕਿੰਗ ਦੇ ਖੁਲਾਸੇ ਨਾਲ ਇਸ ਸੌਦੇ ''ਤੇ ਸਵਾਲੀਆ ਨਿਸ਼ਾਨ ਲੱਗ ਗਿਆ ਸੀ।