ਹਮੇਸ਼ਾ ਲਈ ਬੰਦ ਹੋ ਜਾਵੇਗੀ Yahoo Answers ਸਰਵਿਸ, ਕੰਪਨੀ ਨੇ ਦੱਸਿਆ ਕਾਰਨ

04/07/2021 6:14:29 PM

ਗੈਜੇਟ ਡੈਸਕ– ਯਾਹੂ ਦੀ ਇਕ ਬੇਹੱਦ ਹੀ ਲੋਕਪ੍ਰਸਿੱਧ ਸਰਵਿਸ Yahoo Answers ਹੁਣ ਬੰਦ ਹੋਣ ਜਾ ਰਹੀ ਹੈ। ਕੰਪਨੀ ਨੇ ਅਧਿਕਾਰਤ ਤੌਰ ’ਤੇ ਇਸ ਸਰਵਿਸ ਨੂੰ ਪੂਰੀ ਤਰ੍ਹਾਂ ਬੰਦ ਕਰਨ ਦਾ ਫੈਸਲਾ ਲਿਆ ਹੈ। ਯਾਨੀ ਜੇਕਰ ਤੁਸੀਂ ਵੀ ‘ਯਾਹੂ ਅਨਸਵਰ’ ਦੀ ਵਰਤੋਂ ਸਵਾਲ ਅਤੇ ਜਵਾਬ ਲਈ ਕਰਦੇ ਹੋ ਤਾਂ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ 4 ਮਈ ਤੋਂ ਬਾਅਦ ਇਸ ਸਰਵਿਸ ਦਾ ਇਸਤੇਮਾਲ ਨਹੀਂ ਕਰ ਸਕੋਗੇ। ਇਸ ਦੀ ਜਾਣਕਾਰੀ ਕੰਪਨੀ ਨੇ Yahoo Answers ਦੇ ਹੋਮ ਪੇਜ ’ਤੇ ਵੀ ਸਾਂਝੀ ਕੀਤੀ ਹੈ। 

ਇਹ ਵੀ ਪੜ੍ਹੋ– ਬੇਹੱਦ ਸਸਤਾ ਹੋ ਗਿਆ Xiaomi ਦਾ 5020mAh ਬੈਟਰੀ ਵਾਲਾ ਫੋਨ, ਘੱਟ ਕੀਮਤ ’ਚ ਮਿਲਣਗੇ 4 ਕੈਮਰੇ

Yahoo Answers ਸਰਵਿਸ ਹੋਵੇਗੀ ਬੰਦ
Yahoo Answers ਦੇ ਹੋਮਪੇਜ ’ਤੇ ਜਾਣਕਾਰੀ ਦਿੱਤੀ ਗਈ ਹੈ ਕਿ ਇਹ ਸਰਵਿਸ 4 ਮਈ 2021 ਨੂੰ ਬੰਦ ਕਰ ਦਿੱਤੀ ਜਾਵੇਗੀ। ਨਾਲ ਹੀ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਉਪਭੋਗਤਾ 20 ਅਪ੍ਰੈਲ 2021 ਤੋਂ ਬਾਅਦ ਇਸ ਸਰਵਿਸ ਦਾ ਸਬਸਕ੍ਰਿਪਸ਼ਨ ਪ੍ਰਾਪਤ ਨਹੀਂ ਕਰ ਸਕਣਗੇ। ਇਸ ਤੋਂ ਬਾਅਦ ਇਹ ਸਰਵਿਸ ਸਿਰਫ ਰੀ-ਓਨਲੀ ਮੋਡ ’ਚ ਹੀ ਉਪਲੱਬਧ ਹੋਵੇਗੀ ਜਿਸ ਨੂੰ 4 ਮਈ ਨੂੰ ਬੰਦ ਕਰ ਦਿੱਤਾ ਜਾਵੇਗਾ। ਜੇਕਰ ਉਪਭੋਗਤਾ ਇਥੇ ਮੌਜੂਦ ਡਾਟਾ ਨੂੰ ਡਾਊਨਲੋਡ ਕਰਨਾ ਚਾਹੁੰਦੇ ਹਨ ਤਾਂ ਉਸ ਲਈ ਵੀ ਹੈਲਪ ਪੇਜ ਦਾ ਲਿੰਕ ਦਿੱਤਾ ਗਿਆ ਹੈ ਜੋ ਡਾਟਾ ਡਾਊਨਲੋਡ ਕਰਨ ’ਚ ਉਪਭੋਗਤਾਵਾਂ ਦੀ ਮਦਦ ਕਰੇਗਾ।

ਇਹ ਵੀ ਪੜ੍ਹੋ– ਸੈਮਸੰਗ ਲਿਆਈ ਦੇਸ਼ ਦੀ ਪਹਿਲੀ ‘ਸਮਾਰਟ’ ਵਾਸ਼ਿੰਗ ਮਸ਼ੀਨ, ਹਿੰਦੀ ਭਾਸ਼ਾ ਸਮਝ ਕੇ ਖੁਦ ਕਰੇਗੀ ਕੰਮ

16 ਸਾਲ ਪਹਿਲਾਂ ਸ਼ੁਰੂ ਹੋਈ ਸੀ Yahoo Answers 
Yahoo Answers ਸਰਵਿਸ ਨੂੰ ਅੱਜ ਤੋਂ 16 ਸਾਲ ਪਹਿਲਾਂ ਸ਼ੁਰੂ ਕੀਤਾ ਗਿਆ ਸੀ। ਕੰਪਨੀ ਨੇ ਇਸ ਸਰਵਿਸ ਨੂੰ ਲੋਕਾਂ ਦੀ ਸੁਵਿਧਾ ਲਈ ਪੇਸ਼ ਕੀਤਾ ਸੀ ਜਿਥੇ ਦੁਨੀਆ ਭਰ ਦੇ ਲੋਕ ਜਾਣਕਾਰੀ ਸਾਂਝੀ ਕਰ ਸਕਦੇ ਹਨ। ਨਾਲ ਹੀ ਕਿਸੇ ਸਵਾਲ ਦਾ ਜਵਾਬ ਵੀ ਪਾ ਸਕਦ ਹਨ। ਇਥੇ ਲੱਖਾਂ ਯੂਜ਼ਰਸ ਨੂੰ ਵੱਖ-ਵੱਖ ਵਿਸ਼ਿਆਂ ’ਤੇ ਸਵਾਲ ਅਤੇ ਜਵਾਬ ਮਿਲਦੇ ਹਨ। ਸਾਧਾਰਣ ਸ਼ਬਦਾਂ ’ਚ ਕਿਹਾ ਜਾਵੇ ਤਾਂ ਇਹ ਗਲੋਬਲ ਨਾਲੇਜ ਸਾਂਝੀ ਕਰਨ ਦੀ ਇਕ ਕਮਿਊਨਿਟੀ ਹੈ ਜੋ ਕਿ ਹੁਣ ਬੰਦ ਹੋਣ ਜਾ ਰਹੀ ਹੈ।


Rakesh

Content Editor

Related News