16MP ਸੈਲਫੀ ਕੈਮਰੇ ਨਾਲ ਲਾਂਚ ਹੋਇਆ Xolo ZX, ਜਾਣੋ ਕੀਮਤ

04/23/2019 4:12:45 PM

ਗੈਜੇਟ ਡੈਸਕ– Xolo ZX ਸਮਾਰਟਫੋਨ ਨੂੰ ਮੰਗਲਵਾਰ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਗਿਆ ਹੈ। Xolo ZX ਦੇ ਦੋ ਰੈਮ ਵੇਰੀਐਂਟ ਲਾਂਚ ਕੀਤੇ ਗਏ ਹਨ- ਇਕ 4 ਜੀ.ਬੀ. ਰੈਮ ਅਤੇ ਦੂਜਾ 6 ਜੀ.ਬੀ. ਰੈਮ ਵੇਰੀਐਂਟ ਨਾਲ। Xolo ZX ਸਮਾਰਟਫੋਨ ਏ.ਆਈ. ਗੇਮਿੰਗ ਮੋਡ, ਏ.ਆਈ. ਪੋਟਰੇਟ ਮੋਡ ਅਤੇ ਏ.ਆਈ. ਸਟੂਡੀਓ ਮੋਡ ਵਰਗੇ ਫੀਚਰਜ਼ ਨਾਲ ਲੈਸ ਹੈ। Xolo ਨੇ ਰਿਲਾਇੰਸ ਜਿਓ ਨਾਲ ਹੱਥ ਮਿਲਾਇਆ ਹੈ, ਗਾਹਕਾਂ ਨੂੰ 2,200 ਰੁਪਏ ਦਾ ਕੈਸ਼ਬੈਕ ਦਿੱਤਾ ਜਾਵੇਗਾ। 

ਕੀਮਤ ਤੇ ਲਾਂਚ ਆਫਰ
ਭਾਰਤ ’ਚ Xolo ZX ਦੀ ਕੀਮਤ 11,499 ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਸ ਕੀਮਤ ’ਚ 4 ਜੀ.ਬੀ. ਰੈਮ+64 ਜੀ.ਬੀ ਸਟੋਰੇਜ ਵੇਰੀਐਂਟ ਮਿਲੇਗਾ। ਇਸ ਦੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 13,999 ਰੁਪਏ ਹੈ। ਸਮਾਰਟਫੋਨ ਦੀ ਵਿਕਰੀ ਈ-ਕਾਮਰਸ ਸਾਈਟ ਐਮਾਜ਼ੋਨ ਡਾਟ ਇਨ ’ਤੇ ਹੋਵੇਗੀ। 

ਲਾਂਚ ਆਫਰ ਦੀ ਗੱਲ ਕਰੀਏ ਤਾਂ Xolo ZX ਦੇ ਨਾਲ 2,200 ਰੁਪਏ ਦਾ ਕੈਸ਼ਬੈਕ ਮਿਲੇਗਾ, 50 ਰੁਪਏ ਦੇ 44 ਵਾਊਟਰ ਦਿੱਤੇ ਜਾਣਗੇ। ਇਹ ਵਾਊਚਰ ਮਾਈ ਜਿਓ ਐਪ ’ਤੇ ਮਿਲਣਗੇ। ਇਸ ਤੋਂ ਇਲਾਵਾ ਜਿਓ ਸਬਸਕ੍ਰਾਈਬਰਸ ਨੂੰ 50 ਜੀ.ਬੀ. ਵਾਧੂ 4ਜੀ ਡਾਟਾ ਮਿਲੇਗਾ, ਹਰ ਰੀਚਾਰਜ ’ਤੇ 5 ਜੀ.ਬੀ. ਡਾਟਾ ਅਗਲੇ 10 ਵਾਰ ਰੀਚਾਰਜ ਤਕ ਦਿੱਤਾ ਜਾਵੇਗਾ। ਗੌਰ ਕਰਨ ਵਾਲੀ ਗੱਲ ਇਹ ਹੈ ਕਿ ਜਿਓ ਆਫਰ 198 ਰੁਪਏ ਅਤੇ 299 ਰੁਪਏ ਵਾਲੇ ਪਲਾਨ ਦੇ ਨਾਲ ਮਿਲੇਗਾ। 

ਇਸ ਤੋਂ ਇਲਾਵਾ Xolo ZX ਸਮਾਰਟਫੋਨ ਦੇ ਨਾਲ 2,800 ਰੁਪਏ ਦਾ ਕਲੀਅਰਟ੍ਰਿਪ ਵਾਊਚਰ ਮਿਲੇਗਾ। ਜ਼ੋਲੋ ਨੇ Mydala.com ਦੇ ਨਾਲ ਹੀ ਸਾਂਝੇਦਾਰੀ ਕੀਤੀ ਹੈ, ਗਾਹਕਾਂ ਨੂੰ 5,000 ਰੁਪਏ ਦੇ ਡਿਸਕਾਊਂਟ ਕੂਪਨ ਮਿਲਣਗੇ। 

ਫੀਚਰਜ਼
Xolo ZX ਐਂਡਰਾਇਡ 8.1 ਓਰੀਓ ’ਤੇ ਚੱਲਦਾ ਹੈ। ਇਸ ਵਿਚ 6.22 ਇੰਚ ਐੱਚ.ਡੀ.+ ਆਈ.ਪੀ.ਐੱਸ. ਡਿਸਪਲੇਅ ਹੈ। ਫੋਨ ’ਚ 2.5ਡੀ ਕਵਰਡ ਗੋਰਿਲਾ ਗਲਾਸ 3 ਪ੍ਰੋਟੈਕਸ਼ਨ ਦਾ ਇਸਤੇਮਾਲ ਹੋਇਆ ਹੈ। ਸਪੀਡ ਅਤੇ ਮਲਟੀਟਾਸਕਿੰਗ ਲਈ ਆਕਟਾ-ਕੋਰ ਮੀਡੀਆਟੈੱਕ ਹੇਲੀਓ ਪੀ22 ਪ੍ਰੋਸੈਸਰ ਨਾਲ 4 ਜੀ.ਬੀ. ਰੈਮ ਅਤੇ 6 ਜੀ.ਬੀ. ਦੋ ਰੈਮ ਵੇਰੀਐਂ ਹਨ। 

ਫੋਟੋਗ੍ਰਾਫੀ ਲਈ ਫੋਨ ’ਚ 13+5 ਮੈਗਾਪਿਕਸਲ ਦਾ ਡਿਊਲ ਰੀਅਰ ਕੈਮਰਾ ਹੈ। ਸੈਲਫੀ ਲਈ ਫੋਨ ’ਚ 16 ਮੈਗਾਪਿਕਸਲ ਦਾ ਟੇਟ੍ਰਾ ਸੈੱਲ ਸੈਂਸਰ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ 3,260mAh ਦੀ ਬੈਟਰੀ ਹੈ, ਜਿਸ ਨੂੰ ਲੈ ਕੇ ਦਾਅਵਾ ਕੀਤਾ ਗਿਆ ਹੈ ਕਿ ਸਿੰਗਲ ਚਾਰਜ ’ਚ ਇਹ 1.5 ਦਿਨ ਤਕ ਚੱਲੇਗੀ।