ਦੁਨੀਆ ’ਚ ਸਭ ਤੋਂ ਜ਼ਿਆਦਾ ਵਿਕਿਆ Mi Band 4, ਤੋੜੇ ਸਾਰੇ ਰਿਕਾਰਡ

07/11/2020 12:22:25 PM

ਗੈਜੇਟ ਡੈਸਕ– ਸ਼ਾਓਮੀ ਦੇ ਫਿਟਨੈੱਸ ਬੈਂਡ Mi Band 4 ਨੇ ਵਿਕਰੀ ਦੇ ਮਾਮਲੇ ’ਚ ਸਾਰੇ ਰਿਕਾਰਡ ਤੋੜ ਦਿੱਤੇ ਹਨ। Canalys ਦੀ ਰਿਪੋਰਟ ’ਚ ਦੱਸਿਆ ਗਿਆ ਹੈ ਕਿ 2019 ਦੀ ਤੀਜੀ ਤਿਮਾਹੀ ਤੋਂ 2020 ਦੀ ਪਹਿਲੀ ਤਿਮਾਹੀ ਤਕ ਇਹ ਦੁਨੀਆ ਦਾ ਸਭ ਤੋਂ ਜ਼ਿਆਦਾ ਵਿਕਣ ਵਾਲਾ ਵਿਅਰੇਬਲ ਫਿਟਨੈੱਸ ਬੈਂਡ ਰਿਹਾ ਹੈ। ਦੱਸ ਦੇਈਏ ਕਿ ਕੰਪਨੀ ਨੇ ਕੁਝ ਸਮਾਂ ਪਹਿਲਾਂ ਮੀ ਬੈਂਡ 5 ਨੂੰ ਚੀਨੀ ਬਾਜ਼ਾਰ ’ਚ ਲਾਂਚ ਕੀਤਾ ਸੀ। ਇਸ ਨੂੰ ਕੰਪਨੀ ਆਉਣ ਵਾਲੇ ਸਮੇਂ ’ਚ ਗਲੋਬਲ ਬਾਜ਼ਾਰ ’ਚ ਲਿਆਉਣ ਦੀ ਸੋਚ ਰਹੀ ਹੈ। ਭਾਰਤ ’ਚ ਵੀ ਇਸ ਫਿਟਨੈੱਸ ਬੈਂਡ ਨੂੰ 2,499 ਰੁਪਏ ਦੀ ਕੀਮਤ ’ਚ ਲਿਆਇਆ ਜਾ ਸਕਦਾ ਹੈ। 

ਸ਼ਾਓਮੀ ਦੇ ਪਹਿਲੇ ਫਿਟਨੈੱਸ ਮੀ ਬੈਂਡ ਦੀ 2016 ’ਚ ਲਾਂਚਿੰਗ ਤੋਂ ਬਾਅਦ ਹੀ ਕੰਪਨੀ ਹੁਣ ਤਕ 5 ਫਿਟਨੈੱਸ ਬੈਂਡ ਲਿਆ ਚੁੱਕੀ ਹੈ। ਸ਼ੁਰੂ ’ਚ ਹੀ ਕੰਪਨੀ ਨੇ 9 ਮਹੀਨਿਆਂ ’ਚ 10 ਲੱਖ ਤੋਂ ਜ਼ਿਆਦਾ ਮੀ ਬੈਂਡ ਵੇਚ ਦਿੱਤੇ ਸਨ। ਇਸ ਤੋਂ ਬਾਅਦ ਬੈਂਡ 2 ਨੇ ਇਹ ਅੰਕੜਾ ਸਿਰਫ 2 ਮਹੀਨਿਆਂ ’ਚ ਹੀ ਪੂਰਾ ਕੀਤਾ ਸੀ। ਇਸੇ ਤਰ੍ਹਾਂ ਮੀ ਬੈਂਡ 3 ਇਕ ਕਦਮ ਅੱਗੇ ਰਹਿੰਦੇ ਹੋਏ 17 ਦਿਨਾਂ ’ਚ 10 ਲੱਖ ਇਕਾਈਆਂ ਦੇ ਪਾਵਰ ਪਹੁੰਚ ਗਿਆ ਸੀ। 

Rakesh

This news is Content Editor Rakesh