ਸ਼ਾਓਮੀ ਦੇ ਇਨ੍ਹਾਂ ਸਮਾਰਟਫੋਨਜ਼ ਨੂੰ ਮਿਲੀ ਨਵੀਂ MIUI 10 ਸਟੇਬਲ ਅਪਡੇਟ

02/18/2019 12:46:40 PM

ਗੈਜੇਟ ਡੈਸਕ– ਸ਼ਾਓਮੀ ਉਨ੍ਹਾਂ ਚੁਣੇ ਹੋਏ ਐਂਡਰਾਇਡ OEM ’ਚੋਂ ਹੈ ਜੋ ਆਪਣੇ ਪੁਰਾਣੇ ਸਮਾਰਟਫੋਨਜ਼ ਨੂੰ ਵੀ ਲਗਾਤਾਰ ਸਾਫਟਵੇਅਰ ਸਪੋਰਟ ਦਿੰਦੀ ਰਹਿੰਦੀ ਹੈ। ਪਿਛਲੇ ਸਾਲ ਮਈ ’ਚ ਚੀਨੀ ਟੈਕਨਾਲੋਜੀ ਦਿੱਗਜ ਨੇ ਐਂਡਰਾਇਡ ਬੇਸਡ ਆਪਣੇ ਲੇਟੈਸਟ ਕਸਟਮ OS MIUI 10 ਦਾ ਐਲਾਨ ਕੀਤਾ ਸੀ। ਉਦੋਂ ਤੋਂ ਕੁਝ ਸ਼ਾਓਮੀ ਸਮਾਰਟਫੋਨਜ਼ ਨੂੰ ਇਹ ਅਪਡੇਟ ਦਿੱਤੀ ਗਈ ਹੈ। ਹੁਣ ਕੰਪਨੀ ਇਸ ਵਿਚ ਦੋ ਸਮਾਰਟਫੋਨ ਹੋਰ ਜੋੜਨ ਜਾ ਰਹੀ ਹੈ।

XDADevelopers ਮੁਤਾਬਕ, ਸ਼ਾਓਮੀ ਨੇ ਇਹ ਸਟੇਬਲ ਗਲੋਬਲ MIUI 10 ROM ਆਪਣੇ ਬਜਟ ਸਮਾਰਟਫੋਨ ਸ਼ਾਓਮੀ Redmi Y1 ਅਤੇ Y1 Lite ਲਈ ਰਿਲੀਜ਼ ਕਰ ਦਿੱਤਾ ਹੈ। ਜਿਨ੍ਹਾਂ ਯੂਜ਼ਰਜ਼ ਕੋਲ ਇਹ ਦੋ ਸਮਾਰਟਫੋਨਜ਼ ਹਨ, ਉਹ MIUI ਦੀ ਵੈੱਬਸਾਈਟ ’ਤੇ ਜਾ ਕੇ ਇਸ ROM ਨੂੰ ਡਾਊਨਲੋਡ ਕਰ ਸਕਦੇ ਹਨ। ਵੈੱਬਸਾਈਟ ’ਚ ਫਾਸਟਬੂਟ ਅਤੇ ਰਿਕਵਰੀ ROMs ਮੌਜੂਦ ਹੈ। ਦੋਵਾਂ ਹੀ ਸਮਾਰਟਫੋਨ ਦੇ ਚੇਂਜਲਾਗ ਫਿਲਹਾਲ ਉਪਲੱਬਧ ਨਹੀਂ ਹਨ। ਹਾਲਾਂਕਿ ਇਹ ਦੋਵੇਂ ROMs ਐਂਡਰਾਇਡ 7.1 ਨੂਗਟ ’ਤੇ ਬੇਸਡ ਹਨ।


Related News