Huawei ਨੂੰ ਪਛਾੜ Xiaomi ਬਣਿਆ ਦੁਨੀਆ ਦਾ ਤੀਸਰਾ ਸਭ ਤੋਂ ਵੱਡਾ ਸਮਾਰਟਫੋਨ ਬ੍ਰੈਂਡ

03/21/2020 2:03:57 AM

ਗੈਜੇਟ ਡੈਸਕ—ਸ਼ਾਓਮੀ ਹੁਵਾਵੇਈ ਨੂੰ ਪਛਾੜ ਕੇ ਦੁਨੀਆ ਦਾ ਤੀਸਰਾ ਸਭ ਤੋਂ ਵੱਡਾ ਸਮਾਰਟਫੋਨ ਬ੍ਰੈਂਡ ਬਣ ਗਿਆ ਹੈ। ਫਰਵਰੀ 2020 'ਚ ਸੇਲ ਦੇ ਮਾਮਲੇ 'ਚ ਸ਼ਾਓਮੀ ਨੇ ਹੁਵਾਵੇਈ ਨੂੰ ਟੱਕਰ ਦਿੱਤੀ। ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਸ਼ਾਓਮੀ ਨੇ ਹੁਵਾਵੇਈ ਨੂੰ ਪਛਾੜਿਆ ਹੈ। ਮਾਰਕੀਟ ਰਿਸਰਚ ਫਰਮ ਸਟ੍ਰੈਟਿਜੀ ਐਨਾਲਿਟਿਕਸ ਨੇ ਆਪਣੀ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ। ਸ਼ਾਓਮੀ ਅਤੇ ਹੁਵਾਵੇਈ ਦੇ ਵਿਚਾਲੇ ਲੰਬੇ ਸਮੇਂ ਤੋਂ ਸਖਤ ਟੱਕਰ ਚੱਲ ਰਹੀ ਹੈ। ਹੁਣ ਸ਼ਾਓਮੀ ਨੇ ਪਹਿਲੀ ਵਾਰ ਹੁਵਾਵੇਈ ਨੂੰ ਪਛਾਉਣ 'ਚ ਕਾਮਯਾਬੀ ਹਾਸਲ ਕੀਤੀ ਹੈ।

64 ਫੀਸਦੀ ਤਕ ਘੱਟ ਹੋਈ ਹੁਵਾਵੇਈ ਦੀ ਸੇਲ
ਰਿਪੋਰਟ 'ਚ ਦੱਸਿਆ ਗਿਆ ਹੈ ਕਿ ਫਰਵਰੀ 2020 'ਚ ਦੁਨੀਆਭਰ 'ਚ ਸਮਾਰਟਫੋਨ ਦੇ ਸ਼ਿਪਮੈਂਟ 'ਚ 38 ਫੀਸਦੀ ਦੀ ਕਮੀ ਆਈ। ਸੇਲ 'ਚ 39 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਹੁਵਾਵੇਈ ਦੀ ਸ਼ਿਪਮੈਂਟ ਅਤੇ ਸੇਲ 'ਚ 69 ਫੀਸਦੀ ਅਤੇ 64 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ।

ਸ਼ਾਓਮੀ ਬਣਿਆ ਦੁਨੀਆ ਦਾ ਤੀਸਰਾ ਸਭ ਤੋਂ ਵੱਡਾ ਸਮਾਰਟਫੋਨ ਬ੍ਰੈਂਡ
ਸ਼ਾਓਮੀ ਨੇ ਹੁਵਾਵੇਈ ਨੂੰ ਪਛਾੜ ਦੁਨੀਆ ਦਾ ਤੀਸਰਾ ਸਭ ਤੋਂ ਵੱਡਾ ਸਮਾਰਟਫੋਨ ਮੇਕਰ ਬ੍ਰੈਂਡ ਹੋਣ ਦੀ ਉਪਲੱਬਧੀ ਹਾਸਲ ਕਰ ਲਈ ਹੈ। ਅਮਰੀਕਾ ਦੇ ਬੈਨ ਤੋਂ ਬਾਅਦ ਵੀ ਹੁਵਾਵੇਈ ਦੀ ਸੇਲ 'ਚ ਕਮੀ ਆਈ ਹੈ।

ਸੈਮਸੰਗ ਦੁਨੀਆ ਦਾ ਨੰਬਰ-1 ਸਮਾਰਟਫੋਨ ਬ੍ਰੈਂਡ
ਫਰਵਰੀ 2020 'ਚ 18.2 ਮਿਲੀਅਨ ਯੂਨੀਟਸ ਨਾਲ ਸੈਮਸੰਗ ਦੁਨੀਆ ਦਾ ਨੰਬਰ 1 ਬ੍ਰੈਂਡ ਰਿਹਾ। ਦੂਜੇ ਨੰਬਰ 'ਤੇ 10.2 ਮਿਲੀਅਨ ਯੂਨਿਟ ਨਾਲ ਐਪਲ ਰਿਹਾ। ਪੰਜਵੇਂ ਅਤੇ ਛੇਵੇਂ ਸਥਾਨ 'ਤੇ ਓਪੋ ਅਤੇ ਵੀਵੋ ਰਹੇ।


Karan Kumar

Content Editor

Related News