ਸ਼ਾਓਮੀ ਯੂਜ਼ਰਸ ਲਈ ਬੁਰੀ ਖਬਰ, ਇੰਨਾਂ ਸਮਾਰਟਫੋਨਸ ਨੂੰ ਨਹੀਂ ਮਿਲੇਗੀ ਲੇਟੈਸਟ ਅਪਡੇਟ

06/18/2019 2:16:27 AM

ਗੈਜੇਟ ਡੈਸਕ—ਸ਼ਾਓਮੀ ਦਾ MIUI ਬੀਟਾ ਪ੍ਰੋਗਰਾਮ ਇਸਤੇਮਾਲ ਕਰਨ ਵਾਲੇ ਯੂਜ਼ਰਸ ਲਈ ਬੁਰੀ ਖਬਰ ਹੈ। ਕੰਪਨੀ ਨੇ ਹਾਲ ਹੀ 'ਚ ਐਲਾਨ ਕੀਤਾ ਸੀ ਕਿ 10 ਪੁਰਾਣੇ ਜਨਰੇਸ਼ਨ ਵਾਲੇ ਰੈੱਡਮੀ ਸੀਰੀਜ਼ ਦੇ ਸਮਾਰਟਫੋਨ ਨੂੰ ਲੇਟੈਸਟ MIUI  ਅਪਗ੍ਰੇਡ ਨਹੀਂ ਮਿਲੇਗਾ। ਇਸ ਦੇ ਕੁਝ ਦਿਨ ਬਾਅਦ ਹੀ ਕੰਪਨੀ ਨੇ ਹੁਣ ਇਹ ਕੰਫਰਮ ਕੀਤਾ ਹੈ ਕਿ ਗਲੋਬਲ MIUI  ਬੀਟਾ ਪ੍ਰੋਗਰਾਮ ਅਗਲੇ ਮਹੀਨੇ ਤੋਂ ਐਕਟੀਵ ਨਹੀਂ ਰਹਿਣਗੇ।  ਸ਼ਾਓਮੀ ਨੇ ਇਕ ਬਲਾਗ ਪੋਸਟ ਕਰ ਕਿਹਾ ਕਿ ਆਪਣੇ ਜ਼ਿਆਦਤਰ ਯੂਜਰਸ ਦੀ ਡਿਮਾਂਡ ਨੂੰ ਪੂਰਾ ਕਰਨ ਲਈ ਅਤੇ ਜਲਦ ਤੋਂ ਜਲਦ ਸਟੇਬਲ ਵਰਜ਼ਨ ਅਪਡੇਟ ਦੇਣ ਲਈ ਸਾਡੇ ਇੰਜੀਨੀਅਰਸ ਨੇ 1 ਜੁਲਾਈ 2019 ਤੋਂ ਸਾਰੇ ਡਿਵਾਈਸੇਜ ਲਈ MIUI ਬੀਟਾ ਗਲੋਬਲ ਵਰਜ਼ਨ ਨੂੰ ਹੁਣ ਰਿਲੀਜ਼ ਨਾ ਕਰਨ ਦਾ ਫੈਸਲਾ ਕੀਤਾ ਹੈ। 

ਇਸ ਦਾ ਮਤਲਬ ਇਹ ਹੋਇਆ ਹੈ ਕਿ ਜਿਨਾਂ ਯੂਜ਼ਰਸ ਨੂੰ ਪਬਲਿਕ ਰਿਲੀਜ਼ ਤੋਂ ਪਹਿਲਾਂ ਕਿਸੇ ਨਵੇਂ ਫੀਚਰ ਜਾਂ ਅਪਡੇਟ ਨੂੰ ਐਕਸਪੀਰੀਅੰਸ ਕਰਨ ਦਾ ਮੌਕਾ ਮਿਲਦਾ ਸੀ ਉਹ ਬੰਦ ਹੋ ਜਾਵੇਗਾ। MIUI ਸ਼ਾਓਮੀ ਦੇ ਸਮਾਰਟਫੋਨਸ ਦੀ ਖਾਸੀਅਤ ਸਨ। ਇਸ ਨੂੰ ਬੰਦ ਕਰਨ ਦਾ ਜੋ ਮੁੱਖ ਕਾਰਨ ਦੱਸਿਆ ਜਾ ਰਿਹਾ ਹੈ ਉਹ ਇਹ ਹੈ ਕਿ ਸਮੇਂ ਨਾਲ ਬੀਟਾ ਯੂਜ਼ਰਸ ਦੀ ਗਿਣਤੀ ਕਾਫੀ ਵਧਦੀ ਜਾ ਰਹੀ ਸੀ। ਇਸ ਦੇ ਨਾਲ ਹੀ ਅਪਡੇਟ ਦੇ ਬੱਗਸ ਦੇ ਬਾਰੇ 'ਚ ਵੀ ਡਿਵੈੱਲਪਰਸ ਨੂੰ ਕੋਈ ਰਿਪੋਰਟ ਨਹੀਂ ਦਿੱਤੀ ਜਾ ਰਹੀ ਸੀ।

ਜ਼ਿਆਦਾਤਰ ਯੂਜ਼ਰਸ ਇਸ ਨੂੰ ਸਟੇਬਲ ਵਰਜ਼ਨ ਵਾਂਗ ਹੀ ਇਸਤੇਮਾਲ ਕਰ ਰਹੇ ਸਨ ਅਤੇ ਉਨ੍ਹਾਂ ਨੇ ਕਦੇ ਵੀ ਕਿਸੇ ਵੀ ਬੱਗ ਦੇ ਬਾਰੇ 'ਚ ਰਿਪੋਰਟ ਨਹੀਂ ਕੀਤਾ ਸੀ। ਇਸ ਤੋਂ ਇਲਾਵਾ ਇੰਨੀ ਵੱਡੀ ਗਿਣਤੀ 'ਚ ਬੀਟਾ ਯੂਜ਼ ਹੋਣ ਦੀ ਹਾਲਤ 'ਚ ਕੰਪਨੀ ਨੂੰ MIUI ਦੇ ਫਾਈਨਲ ਵਰਜ਼ਨ ਅਤੇ ਬੀਟਾ ਵਰਜ਼ ਨਾਲ ਰਨ ਹੋਣ ਦਾ ਵੀ ਡਰ ਸੀ। ਰੈੱਡਮੀ ਦੇ ਜਿਨਾਂ 10 ਪੁਰਾਣੇ ਫੋਨ ਨੂੰ MIUI ਅਪਗ੍ਰੇਡ ਜਾਂ ਕਿਸੇ ਤਰ੍ਹਾਂ ਦਾ ਗਲੋਬਲ ਬੀਟਾ ਅਪਡੇਟ ਨਹੀਂ ਮਿਲੇਗਾ ਉਨ੍ਹਾਂ 'ਚ ਸ਼ਾਓਮੀ ਰੈੱਡਮੀ 6, ਰੈੱਡਮੀ 6ਏ, ਰੈੱਡਮੀ ਵਾਈ2, ਰੈੱਡਮੀ 4, ਰੈੱਡਮੀ 4ਏ, ਰੈੱਡਮੀ 3ਐੱਸ, ਨੋਟ 3 ਅਤੇ ਸ਼ਾਓਮੀ ਰੈੱਡਮੀ 3ਐਕਸ ਸ਼ਾਮਲ ਹੈ।


Karan Kumar

Content Editor

Related News