ਦੰਦਾਂ ਦੀ ਸਫ਼ਾਈ ਲਈ ਸ਼ਾਓਮੀ ਲਿਆ ਰਹੀ ਇਲੈਕਟ੍ਰਿਕ ਬਰੱਸ਼

06/06/2020 6:21:27 PM

ਗੈਜੇਟ ਡੈਸਕ– ਸ਼ਾਓਮੀ ਭਾਰਤੀ ਬਾਜ਼ਾਰ ’ਚ ਆਪਣਾ ਨਵਾਂ ਪ੍ਰੋਡਕਟ ਲਿਆ ਰਹੀ ਹੈ। ਨਵਾਂ ਪ੍ਰੋਡਕਟ ਸ਼ਾਓਮੀ ਦਾ ਇਲੈਕਟ੍ਰਿਕ ਟੂਥਬਰੱਸ਼ ਹੋਵੇਗਾ। ਸ਼ਾਓਮੀ ਨੇ ਆਪਣੇ ਨਵੇਂ ਇਲੈਕਟ੍ਰਿਕ ਟੂਥਬਰੱਸ਼ ਦੇ ਲਾਂਚ ਨੂੰ ਟਵਿਟਰ ’ਤੇ ਟੀਜ਼ ਕੀਤਾ ਹੈ। ਸ਼ਾਓਮੀ ਨੇ ਆਪਣੇ ਟਵੀਟ ’ਚ ਕਿਹਾ ਹੈ, ‘ਤੁਹਾਡੇ ’ਚੋਂ ਕਿੰਨ ਲੋਕ ਅਜੇ ਮੈਨੁਅਲ ਬ੍ਰਸ਼ਿੰਗ ’ਚ ਹੀ ਅੜੇ ਹੋਏ ਹਨ? ਜਲਦੀ ਹੀ #ProCleaning ਲਈ ਕੁਝ ਬੇਹੱਦ ਸ਼ਾਨਦਾਰ ਆ ਰਿਹਾ ਹੈ।’ ਸ਼ਾਓਮੀ ਦੇ ਟਵੀਟ ’ਚ 7 ਸਕਿੰਟਾਂ ਦੀ ਇਕ ਵੀਡੀਓ ਵੀ ਹੈ, ਜਿਸ ਵਿਚ ਇਲੈਕਟ੍ਰਿਕ ਟੂਥਬਰੱਸ਼ ਸਾਫ਼ ਨਜ਼ਰ ਆ ਰਿਹਾ ਹੈ। 

PunjabKesari

ਸ਼ਾਓਮੀ ਦੇ ਪਹਿਲੇ ਇਲੈਕਟ੍ਰਿਕ ਟੂਥਬਰੱਸ਼ ਦੀ ਇੰਨੀ ਸੀ ਕੀਮਤ
ਇਸ ਤੋਂ ਇਲਾਵਾ ਸ਼ਾਓਮੀ ਜਲਦ ਲਾਂਚ ਹੋਣ ਵਾਲੇ ਇਲੈਕਟ੍ਰੇਕ ਟੂਥਬਰੱਸ਼ ਬਾਰੇ ਹੋਰ ਜਾਣਕਾਰੀ ਸਾਹਮਣੇ ਨਹੀਂ ਆਈ। ਇਹ ਇਸ ਸਾਲ ਲਾਂਚ ਹੋਣ ਵਾਲਾ ਸ਼ਾਓਮੀ ਦਾ ਦੂਜਾ ਇਲੈਕਟ੍ਰਿਕ ਟੂਥਬਰੱਸ਼ ਹੋਵੇਗਾ। ਸ਼ਾਓਮੀ ਨੇ ਇਸ ਸਾਲ ਫਰਵਰੀ ’ਚ ਭਾਰਤ ’ਚ ਮੀ ਇਲੈਕਟ੍ਰਿਕ ਟੂਥਬਰੱਸ਼ ਟੀ300 ਲਾਂਚ ਕੀਤਾ ਸੀ। ਇਸ ਇਲੈਕਟ੍ਰਿਕ ਟੂਥਬਰੱਸ਼ ਦੀ ਭਾਰਤ ’ਚ ਕੀਮਤ 1,299 ਰੁਪਏ ਹੈ। ਸ਼ਾਓਮੀ ਦਾ ਦਾਅਵਾ ਹੈ ਕਿ ਮੀ ਇਲੈਕਟ੍ਰਿਕ ਟੂਥਬਰੱਸ਼ ਟੀ300 ਮੈਗਨੈਟਿਕ ਲੈਵਿਟੈਸ਼ਨ ਸੋਨਿਕ ਮੋਟਰ ਨਾਲ ਆਉਂਦਾ ਹੈ ਜੋ ਕਿ ਇਕ ਮਿੰਟ ’ਚ 31,000 ਵਾਈਬ੍ਰੇਸ਼ਨ ਪੈਦਾ ਕਰਦਾ ਹੈ। ਸ਼ਾਓਮੀ ਦਾ ਕਹਿਣਾ ਹੈ ਕਿ ਇਹ ਇਲੈਕਟ੍ਰਿਕ ਟੂਥਬਰੱਸ਼ ਬੈਕਟੀਰੀਆ, ਫੂਡ ਪਾਰਟਿਕਲਸ ਅਤੇ ਦਾਗ-ਧੱਬਿਆਂ ਨੂੰ ਦੂਰ ਕਰਦਾ ਹੈ। 

 

ਬਰੱਸ਼ ’ਚ ਹੈ LED ਇੰਡੀਕੇਟਰ
ਸ਼ਾਓਮੀ ਮੁਤਾਬਕ, ਇਲੈਕਟ੍ਰਿਕ ਟੂਥਬਰੱਸ਼ ’ਚ ਡਿਊਪਾਂਟ ਟੈਨੇਕਸ ਸਟਾਕਲੀਨ ਐਂਟੀਮਾਈਕ੍ਰੋਬਿਅਲ ਬ੍ਰਿਸਲਸ ਦਿੱਤੇ ਗਏ ਹਨ। ਇਲੈਕਟ੍ਰਿਕ ਟੂਥਬਰੱਸ਼ ’ਚ ਦਿੱਤੇ ਗਏ ਬ੍ਰਿਸਲਸ ਪਹਿਲਾਂ ਨਾਲੋਂ ਮੁਲਾਇਮ ਹਨ। ਉਨ੍ਹਾਂ ਨੂੰ 10 ਡਿਗਰੀ ਐਂਗਲ ’ਤੇ ਰੱਖਿਆ ਗਿਆ ਹੈ ਅਤੇ ਇਹ ਸ਼ਾਨਦਾਰ ਤਰੀਕੇ ਨਾਲ ਦੰਦਾਂ ਦੀ ਸਫ਼ਾਈ ਕਰਦੇ ਹਨ। ਇਲੈਕਟ੍ਰਿਕ ਟੂਥਬਰੱਸ਼ ’ਚ ਡਿਊਲ-ਪ੍ਰੋ ਬਰੱਸ਼ ਮੋਡ ਅਤੇ EquiClean ਆਟੋ ਟਾਈਮਰ ਵੀ ਦਿੱਤਾ ਗਿਆ ਹੈ। ਇਹ 2 ਮਿੰਟਾਂ ਬਾਅਦ 30 ਸਕਿੰਟਾਂ ਲਈ ਰੁਕ ਜਾਂਦਾ ਹੈ ਅਤੇ ਯੂਜ਼ਰ ਨੂੰ ਸਾਈਡ ਬਦਲਣ ਦੀ ਯਾਦ ਦਿਵਾਉਂਦਾ ਹੈ। ਸ਼ਾਓਮੀ ਦਾ ਇਲੈਕਟ੍ਰਿਕ ਟੂਥਬਰੱਸ਼ IPX7 ਰੇਟਿੰਗ ਨਾਲ ਆਉਂਦਾ ਹੈ, ਜੋ ਇਸ ਨੂੰ ਵਾਟਰਪਰੂਫ ਬਣਾਉਂਦਾ ਹੈ। ਟੂਥਬਰੱਸ਼, ਐਂਟੀ-ਸਲਿਪ ਬੰਪ ਸਟ੍ਰੈਪ ਡਿਜ਼ਾਈਨ ਨਾਲ ਆਉਂਦਾ ਹੈ, ਜਿਸ ਨਾਲ ਇਸ ਨੂੰ ਆਸਾਨੀ ਨਾਲ ਹੋਲਡ ਕੀਤਾ ਜਾ ਸਕੇ। ਟੂਥਬਰੱਸ਼ ’ਚ ਐੱਲ.ਈ.ਡੀ. ਇੰਡੀਕੇਟਰ ਦਿੱਤਾ ਗਿਆ ਹੈ ਜੋ ਯੂਜ਼ਰਜ਼ ਨੂੰ ਇਸ ਨੂੰ ਚਾਰਜ ਕਰਨ ਲਈ ਅਲਰਟ ਕਰਦਾ ਹੈ। 


Rakesh

Content Editor

Related News