ਸ਼ਾਓਮੀ ਦਾ ''555'' : 5ਵਾਂ ਬਰਥ ਡੇਅ, 5 ਹਫਤੇ ਤੇ 5 ਨਵੇਂ ਪ੍ਰੋਡਕਟਸ ਲਾਂਚ

06/24/2019 7:05:13 PM

ਨਵੀਂ ਦਿੱਲੀ— ਸ਼ਾਓਮੀ ਇੰਡੀਆ ਆਪਣਾ 5ਵਾਂ ਬਰਥ ਡੇਅ ਮਨਾਉਣ ਦੀ ਤਿਆਰੀ 'ਚ ਹੈ। ਚੀਨ ਦੀ ਕੰਪਨੀ ਸ਼ਾਓਮੀ ਨੇ ਜੁਲਾਈ 2014 'ਚ ਭਾਰਤ 'ਚ ਐਂਟਰੀ ਕੀਤੀ ਸੀ। ਇਸ ਖਾਸ ਮੌਕੇ ਨੂੰ ਸ਼ਾਓਮੀ Mi ਫੈਂਸ ਨਾਲ ਮਨਾਉਣਾ ਚਾਹੁੰਦਾ ਹੈ। ਸ਼ਾਓਮੀ ਇੰਡੀਆ ਦੇ ਹੈਡ ਮਨੂੰ ਕੁਮਾਰ ਜੈਨ ਨੇ ਟਵਿਟਰ 'ਤੇ ਇਕ ਵੀਡੀਓ ਪੋਸਟ ਕੀਤਾ ਹੈ। ਇਸ ਵੀਡੀਓ 'ਚ ਉਹ ਦੱਸ ਰਹੇ ਹਨ ਕਿ ਸ਼ਾਓਮੀ ਇੰਡੀਆ ਦੇ 5 ਸਾਲ ਪੂਰੇ ਹੋਣ ਦੀ ਖੁਸ਼ੀ 'ਚ 5 ਹਫਤਿਆਂ ਤਕ ਹਰ ਹਫਤੇ ਨਵੇਂ ਪ੍ਰੋਡਕਟਸ ਲਾਂਚ ਕੀਤੇ ਜਾਣਗੇ, ਨਾਲ ਹੀ ਇਸ ਮੌਕੇ ਯੂਜ਼ਰਸ ਨੂੰ ਸ਼ਾਨਦਾਰ ਆਫਰ ਤੇ ਡਿਸਕਾਊਂਟ ਵੀ ਦਿੱਤਾ ਜਾਵੇਗਾ।

ਮਨੂੰ ਕੁਮਾਰ ਜੈਨ ਨੇ ਆਪਣੇ ਵੀਡੀਓ 'ਚ ਇਸ ਗੱਲ ਵੱਲ ਇਸ਼ਾਰਾ ਕੀਤਾ ਹੈ ਕਿ ਕੰਪਨੀ ਦੇ ਭਾਰਤ 'ਚ 5 ਸਾਲ ਪੂਰੇ ਹੋਣ ਮੌਕੇ 5 ਨਵੇਂ ਪ੍ਰੋਡਕਟਸ ਲਾਂਚ ਕੀਤੇ ਜਾਣਗੇ। ਹਾਲਾਂਕਿ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਉਹ ਕਿਹੜੇ ਪ੍ਰੋਡਕਟਸ ਹੋਣਗੇ। ਮਨੂੰ ਦੇ ਇਸ ਵੀਡੀਓ ਨੇ ਮੀ ਫੈਂਸ ਦੀ ਐਕਸਾਇਟਮੈਂਟ  ਕਾਫੀ ਵਧਾ ਦਿੱਤਾ ਹੈ ਤੇ ਉਹ ਸ਼ਾਓਮੀ ਦੇ ਨਵੇਂ ਪ੍ਰੋਡਕਟਸ ਦਾ ਉਤਸੁਕਤਾ ਨਾਲ ਇੰਤਜ਼ਾਰ ਕਰ ਰਹੇ ਹਨ।
ਸ਼ਾਓਮੀ ਚੀਨ 'ਚ ਸਮਾਰਟਫੋਨ ਤੋਂ ਇਲਾਵਾ ਕਈ ਪ੍ਰੋਡਕਟਸ ਵੇਚਦਾ ਹੈ। ਚੀਨ 'ਚ ਸ਼ਾਓਮੀ ਦੇ ਲੈਪਟਾਪ, ਵਾਟਰ ਪਿਊਰੀਫਾਇਰ, ਸਮਾਰਟ ਬਾਇਸਾਈਕਲ, ਰਾਇਸ ਕੂਕਰ, ਲਾਈਫ ਸਟਾਇਲ ਪ੍ਰੋਡਕਟਸ, ਕਾਫੀ ਫੇਮਸ ਹਨ। ਕੰਪਨੀ ਨੇ ਭਾਰਤ 'ਚ ਵੀ ਆਪਣੇ ਪੋਰਟਫੋਲੀਓ ਨੂੰ ਪਿਛਲੇ ਕੁਝ ਸਾਲਾਂ 'ਚ ਕਾਫੀ ਵਧਾਇਆ ਹੈ। ਭਾਰਤੀ ਬਾਜ਼ਾਰ 'ਚ ਇਸ ਸਮੇਂ ਸਮਾਰਟਫੋਨ ਤੋਂ ਇਲਾਵਾ ਸ਼ਾਓਮੀ ਦੇ ਸੂਟਕੇਸ, ਬੈਗ, ਏਅਰ ਪਿਊਰੀਫਾਇਰ,  ਵੀਅਰਬੈਲਸ ਤੋਂ ਇਲਾਵਾ ਕਈ ਪ੍ਰੋਡਕਟਸ ਮੌਜੂਦ ਹਨ। ਹਾਲਾਂਕਿ ਸ਼ਾਓਮੀ ਖੁਦ ਨੂੰ ਕਈ ਪ੍ਰੋਡਕਟਸ ਤਕ ਸੀਮਤ ਨਹੀਂ ਰੱਖਣਾ ਚਾਹੁੰਦਾ ਅਤੇ 5 ਸਾਲ ਪੂਰੇ ਹੋਣ ਮੌਕੇ ਭਾਰਤ 'ਚ ਨਵੇਂ ਪ੍ਰੋਡਕਟਸ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ।

 


Inder Prajapati

Content Editor

Related News