ਸੈਮਸੰਗ ਫੋਨ ਦੀ ਥਾਂ ਹੁਣ Redmi K20 Pro ਦੀ ਵਰਤੋਂ ਕਰਨਗੇ ਇਸਰੋ ਚੀਫ!

02/26/2020 12:36:05 PM

ਗੈਜੇਟ ਡੈਸਕ– ਸ਼ਾਓਮੀ ਇੰਡੀਆ ਦੇ ਐੱਮ.ਡੀ. ਅਤੇ ਗਲੋਬਲ ਵੀ.ਪੀ. ਮਨੁ ਕੁਮਾਰ ਜੈਨ ਨੇ ਐਲਾਨ ਕਰਦੇ ਹੋਏ ਦੱਸਿਆ ਹੈ ਕਿ ਸ਼ਾਓਮੀ ਪਹਿਲਾ ਬ੍ਰਾਂਡ ਹੋਵੇਗਾ ਜੋ ਭਾਰਤ ਦੇ ਸਵਦੇਸ਼ੀ ਨੈਵਿਗੇਸ਼ਨ ਸਿਸਟਮ NavIC ਦੇ ਨਾਲ ਫੋਨ ਲਾਂਚ ਕਰੇਗਾ। ਉਨ੍ਹਾਂ ਟਵਿਟਰ ’ਤੇ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ ਜਿਸ ਵਿਚ ਉਹ ਇਸਰੋ ਚੇਅਰਮੈਨ ਡਾ. ਕੇ. ਸ਼ਿਵਨ ਨੂੰ ਰੈੱਡਮੀ ਕੇ20 ਪ੍ਰੋ ਦਿੰਦੇ ਹੋਏ ਨਜ਼ਰ ਆ ਰਹੇ ਹਨ। 

ਟਵਿਟਰ ਯੂਜ਼ਰਜ਼ ਨੇ ਗੌਰ ਕੀਤਾ ਕਿ ਸ਼ਿਵਨ ਦੀ ਜੇਬ ’ਚ ਸੈਮਸੰਗ ਦਾ ਪੁਰਾਣਾ ਫਲੈਗਸ਼ਿਪ ਸਮਾਰਟਫੋਨ ‘ਸੈਮਸੰਗ ਗਲੈਕਸੀ ਨੋਟ 8’ ਦਿਖਾਈ ਦੇ ਰਿਹਾ ਹੈ। ਸੰਭਵ ਹੈ ਕਿ ਸ਼ਾਓਮੀ ਉਨ੍ਹਾਂ ਦੇ ਫੋਨ ਨੂੰ ਰੈੱਡਮੀ ਕੇ20 ਪ੍ਰੋ ਨਾਲ ਰਿਪਲੇਸ ਕਰਨਾ ਚਾਹੁੰਦੇ ਹੋਵੇ। ਸ਼ਾਓਮੀ ਦਾ ਇਸ਼ਾਰਾ ਹੈ ਕਿ ਸ਼ਿਵਨ ਨੂੰ ਆਪਣਾ ਪੁਰਾਣਾ ਫੋਨ ਬਦਲ ਕੇ ਨਵੇਂ ਪਾਪ-ਅਪ ਕੈਮਰੇ ਵਾਲਾ ਰੈੱਡਮੀ ਕੇ20 ਪ੍ਰੋ ਇਸਤੇਮਾਲ ਕਰਨਾ ਚਾਹੀਦਾ ਹੈ। 

ਦੱਸ ਦੇਈਏ ਕਿ ਜਨਵਰੀ ’ਚ ਕੁਆਲਕਾਮ ਨੇ 3 ਨਵੇਂ ਚਿੱਪਸੈੱਟ ਸਨੈਪਡ੍ਰੈਗਨ 720ਜੀ, 662 ਅਤੇ 460 ਲਾਂਚ ਕੀਤੇ ਹਨ, ਜਿਨ੍ਹਾਂ ਦੇ ਨਾਲ ਜੀ.ਪੀ.ਐੱਸ. ਦੇ ਮੇਡ ਇਨ ਇੰਡੀਆ ਬਦਲ NavIC ਦੀ ਸੁਪੋਰਟ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਨੈਵਿਗੇਸ਼ਨ ਸਿਸਟਮ ਨੂੰ ਇੰਡੀਅਨ ਸਪੇਸ ਰਿਸਰਚ ਓਰਗਨਾਈਜੇਸ਼ਨ (ਇਸਰੋ) ਨੇ ਡਿਵੈੱਲਪ ਕੀਤਾ ਹੈ। 

ਆਖਿਰ ਕਿਉਂ ਖਾਸ ਹੈ NavIC ਨੈਵਿਗੇਸ਼ਨ ਸਿਸਟਮ
ਇਸ ਨੈਵਿਗੇਸ਼ਨ ਸਿਸਟਮ ਨੂੰ ਸਾਫ ਤੌਰ ’ਤੇ ਸਿਰਫ ਭਾਰਤ ’ਤੇ ਫੋਕਸ ਕਰਨ ਲਈ ਬਣਾਇਆ ਗਿਆ ਹੈ। ਇਸਰੋ ਦਾ ਦਾਅਵਾ ਹੈ ਕਿ ਜੀ.ਪੀ.ਐੱਸ. ਦੇ ਮੁਕਾਬਲੇ ਇਹ ਜ਼ਿਆਦਾ ਸਹੀ ਜਾਣਕਾਰੀ ਦੇਵੇਗਾ ਅਤੇ ਯੂਜ਼ਰਜ਼ ਨੂੰ 5 ਮੀਟਰ ਤਕ ਦੀ ਪੋਜੀਸ਼ਨ ਐਕਿਊਰੇਸੀ ਮਿਲ ਸਕੇਗੀ। 
- ਜੇਕਰ ਤੁਹਾਡੇ ਮਨ ’ਚ ਸਵਾਲ ਹੋਵੇ ਕਿ ਜੀ.ਪੀ.ਐੱਸ. ਦੇ ਬਾਵਜੂਦ ਸਾਨੂੰ NavIC ਦੀ ਲੋੜ ਕਿਉਂ ਪਈ ਹੈ ਤਾਂ ਤੁਹਾਨੂੰ ਦੱਸ ਦੇਈਏ ਕਿ 1999 ਦੀ ਕਾਰਗਿਲ ਜੰਗ ਦੌਰਾਨ ਯੂ.ਐੱਸ. ਨੇ ਭਾਰਤ ਨੂੰ ਪਾਕਿਸਤਾਨੀ ਫੌਜ ਨਾਲ ਜੁੜਿਆ ਜੀ.ਪੀ.ਐੱਸ. ਡਾਟਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਅਜਿਹੇ ’ਚ ਭਾਰਤ ਨੂੰ ਪਹਿਲੀ ਵਾਰ ਸੈਟਲਾਈਟ ਨੈਵਿਗੇਸ਼ਨ ਸਿਸਟਮ ਦੀ ਲੋੜ ਮਹਿਸੂਸ ਹੋਈ ਸੀ। ਲਗਭਗ ਦੋ ਦਹਾਕਿਆਂ ਬਾਅਦ ਹੁਣ ਇਸਰੋ ਨੇ ਕੁਆਲਕਾਮ ਅਤੇ ਸ਼ਾਓਮੀ ਨਾਲ ਭਾਰਤ ’ਚ ਵਿਕਣ ਵਾਲੇ ਸਮਾਰਟਫੋਨਜ਼ ’ਚ NavIC ਇੰਟੀਗ੍ਰੇਟ ਕਰਨ ਦੀ ਗੱਲ ਕੀਤੀ ਹੈ।