Xiaomi ਯੂਜ਼ਰਸ ਨੂੰ ਹੁਣ ਸੈਟਿੰਗਸ ਐਪ ''ਚ ਵੀ ਦੇਖਣ ਨੂੰ ਮਿਲ ਰਹੇ ਹਨ ਵਿਗਿਆਪਨ

09/17/2018 7:26:21 PM

ਗੈਜੇਟ ਡੈਸਕ—ਚੀਨੀ ਕੰਪਨੀ ਸ਼ਿਓਮੀ ਦੇ MIUI ਕਸਟਮ ROM ਨਾਲ ਸਬੰਧਿਤ ਇਕ ਖਬਰ ਸਾਹਮਣੇ ਆਈ ਹੈ ਜਿਸ 'ਚ ਦੱਸਿਆ ਜਾ ਰਿਹਾ ਹੈ ਕਿ ਇਸ 'ਚ ਸੈਟਿੰਗ ਐਪ 'ਚ ਵੀ ਹੁਣ ਯੂਜ਼ਰਸ ਨੂੰ ਵਿਗਿਆਪਨ ਦੇਖਣ ਨੂੰ ਮਿਲ ਰਹੇ ਹਨ। ਜਾਣਕਾਰੀ ਮੁਤਾਬਕ ਯੂਜ਼ਰ u/chootingfeng ਨੇ ਇਕ ਸਕਰੀਨਸ਼ਾਟ ਸ਼ੇਅਰ ਕੀਤਾ ਜਿਥੇ ਸੈਟਿੰਗਸ 'ਚ ਐਡਸ ਨੂੰ ਦੇਖਿਆ ਗਿਆ। ਯੂਜ਼ਰ ਸ਼ਿਓਮੀ ਮੀ ਅਤੇ ਮੈਕਸ 2 ਅਤੇ ਸ਼ਿਓਮੀ ਮੀ ਨੋਟ ਐਲ.ਟੀ.ਈ. ਸਮਾਰਟਫੋਨ ਦਾ ਇਸਤੇਮਾਲ ਕਰ ਰਿਹਾ ਸੀ। ਸ਼ਿਓਮੀ ਇਨ੍ਹਾਂ ਵਿਗਿਆਪਨਾਂ ਨੂੰ ਫੋਨ ਦੇ ਯੂ.ਆਈ. ਅਤੇ ਸਿਸਟਮ ਐਪ 'ਚ ਦਿਖ ਰਿਹਾ ਹੈ ਜਿਸ ਨਾਲ ਯੂਜ਼ਰਸ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਹਟਾਏ ਨਹੀਂ ਜਾ ਸਕਦੇ ਵਿਗਿਆਪਨ
ਵਿਗਿਆਪਨ ਮੀ ਬ੍ਰਾਊਜ਼ਰ, ਮੀ ਫਾਈਲ ਮੈਨੇਜਰ, ਮੀ ਮਿਊਜ਼ਿਕ ਅਤੇ ਦੂਜੇ ਸਿਸਟਮ ਐਪ 'ਤੇ ਮੌਜੂਦ ਹਨ, ਪਰ ਇਨ੍ਹਾਂ ਨੂੰ ਨਾ ਤਾਂ ਹਟਾਇਆ ਜਾ ਸਕਦਾ ਹੈ ਅਤੇ ਨਾ ਹੀ ਇਸ ਦੇ ਲਈ ਕੁਝ ਹੋਰ ਆਪਸ਼ਨ ਹੈ। ਯੂਜ਼ਰਸ ਜਿਵੇਂ ਹੀ ਸੈਟਿੰਗ ਖੋਲ੍ਹਦਾ ਹੈ ਉਸ ਵਿਗਿਆਪਨ ਨੂੰ ਦੇਖਣ ਤੋਂ ਇਲਾਵਾ ਦੂਜਾ ਕੋਈ ਆਪਸ਼ਨ ਨਹੀਂ ਹੈ। ਹਾਲਾਂਕਿ ਸ਼ਿਓਮੀ ਦੇ ਕਈ ਸਿਸਟਮ ਐਪ 'ਚ ਤੁਸੀਂ ਇਨ੍ਹਾਂ ਐਡਸ ਨੂੰ ਆਫ ਕਰ ਸਕਦੇ ਹੋ ਪਰ ਕਈ ਸਾਰੇ ਸਮਾਰਟਫੋਨਸ 'ਚ ਅਜਿਹਾ ਕਰਨਾ ਮੁੰਮਕਿਨ ਨਹੀਂ ਹੈ।

MIUI ਕਸਟਮ ROM 
ਤੁਹਾਨੂੰ ਦੱਸ ਦਈਏ ਕਿ ਸ਼ਿਓਮੀ ਦਾ MIUI ਕਸਟਮ ROM ਕਾਫੀ ਯੂਜ਼ਰਸ ਰਾਹੀਂ ਪਸੰਦ ਕੀਤਾ ਗਿਆ ਹੈ। ਜਿਥੇ ਕਈ ਲੋਕਾਂ ਦਾ ਇਸ ਦਾ ਯੂ.ਆਈ. ਆਸਾਨ ਅਤੇ ਚਲਾਉਣ 'ਚ ਲਾਈਟ ਲੱਗਿਆ ਹੈ। ਉੱਥੇ ਸੈਟਿੰਗਸ ਦੀ ਗੱਲ ਕਰੀਏ ਤਾਂ ਇਹ ਫੋਨ ਦਾ ਇਕ ਅਜਿਹਾ ਹਿੱਸਾ ਹੁੰਦਾ ਹੈ ਜਿਥੋ ਸਾਰੇ ਅਹਿਮ ਕੰਮ ਕੀਤੇ ਜਾਂਦੇ ਹਨ ਅਤੇ ਜੇਕਰ ਇਹ ਇਥੇ ਹੀ ਐਡ ਦਿਖਣ ਲੱਗੇ ਤਾਂ ਤੁਸੀਂ ਸਮਝ ਸਕਦੇ ਹੋ ਕਿ ਯੂਜ਼ਰ 'ਤੇ ਕੀ ਬੀਤ ਰਹੀ ਹੋਵੇਗੀ।