ਇਹ ਕੰਪਨੀ ਲਾਂਚ ਕਰੇਗੀ 48MP ਕੈਮਰੇ ਵਾਲਾ ਸਮਾਰਟਫੋਨ

12/07/2018 2:12:29 PM

ਗੈਜੇਟ ਡੈਸਕ– ਭਾਰਤੀ ਮੋਬਾਇਲ ਬਾਜ਼ਾਰ ’ਚ ਆਪਣੀ ਜਗ੍ਹਾ ਪੱਕੀ ਕਰ ਚੁੱਕੀ ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਾਓਮੀ ਹੁਣ ਇਕ ਅਜਿਹਾ ਸਮਾਰਟਫੋਨ ਲਾਚੰ ਕਰਨ ਜਾ ਰਹੀ ਹੈ ਜਿਸ ਵਿਚ 48 ਮੈਗਾਪਿਕਸਲ ਦਾ ਕੈਮਰਾ ਹੋਵੇਗਾ। ਇਸ ਦੀ ਜਾਣਕਾਰੀ ਸ਼ਾਓਮੀ ਦੇ ਪ੍ਰੈਜ਼ੀਡੈਂਟ ‘ਲਿਨ ਬਿਨ’ ਦੁਆਰਾ ਚੀਨ ਦੀ ਸੋਸ਼ਲ ਮੀਡੀਆ ਸਾਈਟ ਵੀਬੋ ’ਤੇ ਸ਼ੇਅਰ ਕੀਤੀ ਗਈ ਤਸਵੀਰ ਤੋਂ ਮਿਲੀ ਹੈ। ਉਥੇ ਹੀ ਹਾਲ ਹੀ ’ਚ ਆਯੋਜਿਤ ਹੋਏ ਕੁਆਲਕਾਮ ਦੇ 4ਜੀ/5ਜੀ ਸਮਿਟ ’ਚ ਸ਼ਾਓਮੀ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਮਨੁ ਕੁਮਾਰ ਜੈਨ ਨੇ ਵੀ ਕਿਹਾ ਸੀ ਕਿ ਕੰਪਨੀ ਸਨੈਪਡ੍ਰੈਗਨ 675 ਪ੍ਰੋਸੈਸਰ ਦੇ ਨਾਲ ਇਕ ਨਵਾਂ ਸਮਾਰਟਫੋਨ ਲਾਂਚ ਕਰੇਗੀ ਜਿਸ ਵਿਚ 48 ਮੈਗਾਪਿਕਸਲ ਦਾ ਕੈਮਰਾ ਹੋਵੇਗਾ। ਸ਼ਾਓਮੀ ਦੇ 48 ਮੈਗਾਪਿਕਸਲ ਵਾਲੇ ਫੋਨ ਦੀ ਲਾਂਚਿੰਗ ਸਾਲ 2019 ’ਚ ਹੋਵੇਗੀ।

ਲਿਨ ਬਿਨ ਦੁਆਰਾ ਸ਼ੇਅਰ ਕੀਤੀ ਗਈ ਤਸਵੀਰ ’ਚ ਆਉਣ ਵਾਲੇ ਫੋਨ ਦਾ ਇਕ ਹੀ ਹਿੱਸਾ ਨਜ਼ਰ ਆ ਰਿਹਾ ਹੈ ਪਰ ਤਸਵੀਰ ਰਾਹੀਂ ਇਹ ਜਾਣਕਾਰੀ ਮਿਲ ਰਹੀ ਹੈ ਕਿ ਇਸ ਫੋਨ ਦੇ ਰੀਅਰ ਪੈਨਲ ’ਤੇ 48 ਮੈਗਾਪਿਕਸਲ ਦਾ ਕੈਮਰਾ ਮਿਲੇਗਾ। ਉਨ੍ਹਾਂ ਦੀ ਪੋਸਟ ਤੋਂ ਇਹ ਵੀ ਪਤਾ ਲੱਗਾ ਹੈ ਕਿ ਲਿਨ ਇਸ ਫੋਨ ਨੂੰ ਕਈ ਹਫਤਿਆਂ ਤੋਂ ਇਸਤੇਮਾਲ ਵੀ ਕਰ ਰਹੇ ਹਨ। ਹਾਲਾਂਕਿ ਇਸ ਫੋਨ ਬਾਰੇ ਅਜੇ ਹੋਰ ਕੋਈ ਜਾਣਕਾਰੀ ਨਹੀਂ ਮਿਲੀ।

ਜ਼ਿਕਰਯੋਗ ਹੈ ਕਿ ਇਸ ਸਾਲ ਜੁਲਾਈ ’ਚ ਸੋਨੀ ਨੇ 48 ਮੈਗਾਪਿਕਸਲ ਵਾਲਾ ਸੋਨੀ IMX586 ਸੈਂਸਰ ਲਾਂਚ ਕੀਤਾ ਹੈ। ਸੋਨੀ ਦੇ ਇਸ ਸੈਂਸਰ ਦੀ ਵਿਕਰੀ ਵੀ ਬੀਤੇ ਸਤੰਬਰ ਤੋਂ ਹੋਣ ਲੱਗੀ ਹੈ। ਅਜਿਹੇ ’ਚ ਇਸ ਸੈਂਸਰ ਨੂੰ ਆਪਣੇ ਫੋਨ ’ਚ ਇਸਤੇਮਾਲ ਕਰਨ ਵਾਲੀ ਸ਼ਾਓਮੀ ਹੀ ਪਿਹਲੀ ਕੰਪਨੀ ਬਣੇਗੀ। ਸ਼ਾਓਮੀ ਦੇ 48 ਮੈਗਾਪਿਕਸਲ ਰੀਅਰ ਕੈਮਰੇ ਵਾਲੇ ਫੋਨ ’ਚ ਕੁਆਲਕਾਮ ਦਾ ਸਨੈਪਡ੍ਰੈਗਨ 675 ਪ੍ਰੋਸੈਸਰ, 5ਜੀ ਸਪੋਰਟ, ਗ੍ਰਾਫਿਕਸ ਲਈ ਐਡਰੀਨੋ 612 ਜੀ.ਪੀ.ਯੂ. ਵਰਗੇ ਫੀਚਰਜ਼ ਮਿਲਣਗੇ।