Xiaomi Redmi Note 7 ਸੀਰੀਜ਼ ਨੇ ਬਣਾਇਆ ਨਵਾਂ ਰਿਕਾਰਡ, ਵੇਚੇ 2 ਕਰੋੜ ਤੋਂ ਜ਼ਿਆਦਾ ਸਮਾਰਟਫੋਨਸ

10/03/2019 7:33:59 PM

ਗੈਜੇਟ ਡੈਸਕ—ਚਾਈਨੀਜ਼ ਸਮਾਰਟਫੋਨ ਮੇਕਰ ਕੰਪਨੀ ਸ਼ਾਓਮੀ ਗਲੋਬਲੀ ਆਪਣੀ ਰੈੱਡਮੀ ਨੋਟ 7 ਸੀਰੀਜ਼ ਦੇ 2 ਕਰੋੜ ਤੋਂ ਜ਼ਿਆਦਾ ਸਮਾਰਟਫੋਨਸ ਵੇਚ ਚੁੱਕੀ ਹੈ। ਇਸ ਤੋਂ ਪਹਿਲਾਂ ਮਈ 'ਚ ਕੰਪਨੀ ਨੇ ਕੰਫਰਮ ਕੀਤਾ ਸੀ ਕਿ ਇਸ ਸੀਰੀਜ਼ ਦੇ 1 ਕਰੋੜ ਤੋਂ ਜ਼ਿਆਦਾ ਯੂਨੀਟਸ ਦੀ ਵਿਕਰੀ ਹੁਣ ਤਕ ਹੋ ਚੁੱਕੀ ਹੈ। ਕੰਪਨੀ ਨੇ ਆਪਣੇ ਨਵੇਂ ਡਿਵਾਈਸ ਰੈੱਡਮੀ ਨੋਟ 8 ਪ੍ਰੋ ਦੇ ਲਾਂਚ ਦੌਰਾਨ ਨਵੇਂ ਰਿਕਾਰਡ ਦੇ ਬਾਰੇ 'ਚ ਜਾਣਕਾਰੀ ਦਿੱਤੀ। ਸ਼ਾਓਮੀ ਇੰਡੀਆ ਦੇ ਐੱਮ.ਡੀ. ਮਨੁ ਕੁਮਾਰ ਜੈਨ ਨੇ ਆਫੀਸ਼ੀਅਲੀ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਕੰਪਨੀ ਦੀ ਮਿਡਰੇਂਜ ਰੈੱਡਮੀ ਨੋਟ 7 ਸੀਰੀਜ਼ ਦੇ 2 ਕਰੋੜ ਤੋਂ ਜ਼ਿਆਦਾ ਯੂਨੀਟਸ ਦੀ ਸੇਲ ਦੁਨੀਆ ਭਰ 'ਚ ਹੋ ਚੁੱਕੀ ਹੈ।

ਸ਼ਾਓਮੀ ਨੇ ਦੱਸਿਆ ਕਿ ਸਿਰਫ ਭਾਰਤ 'ਚ ਹੀ ਇਸ ਸੀਰੀਜ਼ ਦੇ 50 ਲੱਖ ਤੋਂ ਜ਼ਿਆਦਾ ਸਮਾਰਟਫੋਨਸ ਦੀ ਵਿਕਰੀ ਹੋਈ ਹੈ ਅਤੇ ਇਸ ਤਰ੍ਹਾਂ ਇਹ ਸੀਰੀਜ਼ ਕੰਪਨੀ ਦੀ ਸਭ ਤੋਂ ਸਫਲ ਸਮਾਰਟਫੋਨ ਸੀਰੀਜ਼ 'ਚੋਂ ਇਕ ਬਣ ਗਈ ਹੈ। ਕੰਪਨੀ ਦੀ ਰੈੱਡਮੀ ਨੋਟ 7 ਸੀਰੀਜ਼ 'ਚ ਰੈੱਡਮੀ ਨੋਟ7, 7ਐੱਸ ਅਤੇ 7 ਪ੍ਰੋ ਸਮਾਰਟਫੋਨ ਸ਼ਾਮਲ ਹੈ। ਕੰਪਨੀ ਜਲਦ ਹੀ ਰੈੱਡਮੀ ਨੋਟ 8 ਸੀਰੀਜ਼ ਭਾਰਤ 'ਚ ਲਾਂਚ ਕਰਨ ਜਾ ਰਹੀ ਹੈ ਅਤੇ ਇਸ ਨਾਲ ਪਹਿਲੇ ਪਿਛਲੀ ਸੀਰੀਜ਼ ਦੇ ਡਿਵਾਈਸੇਜ ਦੀ ਕੀਮਤ 'ਚ ਬਦਲਾਅ ਕੀਤੇ ਗਏ ਹਨ।

ਘੱਟ ਹੋਈ ਸਮਾਰਟਫੋਨ ਦੀ ਕੀਮਤ
ਦੀਵਾਲੀ ਸੇਲ ਦੌਰਾਨ ਰੈੱਡਮੀ ਨੋਟ 7ਐੱਸ ਦੀ ਕੀਮਤ 8,999 ਰੁਪਏ ਤੋਂ ਸ਼ੁਰੂ ਹੈ। ਉੱਥੇ, ਰੈੱਡਮੀ ਨੋਟ 7 ਪ੍ਰੋ ਨੂੰ 10,999 ਰੁਪਏ ਦੀ ਸ਼ੁਰੂਆਤੀ ਕੀਮਤ 'ਚ ਖਰੀਦਿਆਂ ਜਾ ਸਕਦਾ ਹੈ। ਨਵੀਂ ਕੀਮਤ ਨਾਲ ਈ-ਕਾਮਰਸ ਸਾਈਟਸ 'ਤੇ ਚੱਲ ਰਹੀ ਫੈਸਟੀਵ ਸੇਲ 'ਚ ਵੀ ਯੂਜ਼ਰ ਇਨ੍ਹਾਂ ਡਿਵਾਈਸ ਨੂੰ ਕਾਫੀ ਪਸੰਦ ਕਰ ਰਹੇ ਹਨ। 20,000 ਰੁਪਏ ਤੋਂ ਘੱਟ ਕੀਮਤ ਵਾਲੇ ਸੈਗਮੈਂਟ 'ਚ ਰੈੱਡਮੀ ਨੋਟ 7 ਪ੍ਰੋ ਕੁਝ ਸਭ ਤੋਂ ਬਿਹਤਰੀਨ ਸਮਾਰਟਫੋਨਸ 'ਚੋਂ ਇਕ ਹੈ। ਉੱਥੇ, ਨਵੀਂ ਕੀਮਤ ਨਾਲ ਰੈੱਡਮੀ ਨੋਟ 7 ਅਤੇ ਰੈੱਡਮੀ ਨੋਟ 7ਐੱਸ ਹੁਣ 10,000 ਰੁਪਏ ਦੇ ਸੈਗਮੈਂਟ 'ਚ ਬੇਸਟ ਡਿਵਾਈਸ ਦੇ ਤੌਰ 'ਤੇ ਸ਼ਾਮਲ ਹੋਏ ਹਨ।


Karan Kumar

Content Editor

Related News