ਸ਼ਾਓਮੀ ਦੇ ਇਸ ਸਮਾਰਟਫੋਨ ''ਚ ਹੋਇਆ ਬਲਾਸਟ, ਕੰਪਨੀ ਨੇ ਕੱਢੀ ਯੂਜ਼ਰ ਦੀ ਗਲਤੀ

03/14/2020 8:29:23 PM

ਗੈਜੇਟ ਡੈਸਕ—ਸਮਾਰਟਫੋਨ 'ਚ ਖਰਾਬੀ ਨਾਲ ਜੁੜੀਆਂ ਖਬਰਾਂ ਤੋਂ ਇਲਾਵਾ ਅਕਸਰ ਡਿਵਾਈਸੇਜ 'ਚ ਅੱਗ ਲੱਗਣ ਜਾਂ ਬੈਟਰੀ 'ਚ ਬਲਾਸਟ ਹੋਣ ਨਾਲ ਜੁੜੇ ਮਾਮਲੇ ਵੀ ਸੁਰਖੀਆਂ ਬਣਦੇ ਹਨ। ਇਕ ਹੋਰ ਫੋਨ 'ਚ ਬਲਾਸਟ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਇਸ ਵਾਰ ਡਿਵਾਈਸ ਭਾਰਤ ਦੇ ਸਭ ਤੋਂ ਮਸ਼ਹੂਰ ਬ੍ਰੈਂਡ ਸ਼ਾਓਮੀ ਦਾ ਹੈ। 91Mobiles ਦੀ ਰਿਪੋਰਟ ਮੁਤਾਬਕ ਗੁੜਗਾਓ 'ਚ ਇਕ ਯੂਜ਼ਰ ਦੇ ਰੈੱਡਮੀ ਨੋਟ 7ਪ੍ਰੋ 'ਚ ਅਚਾਨਕ ਅੱਗ ਲੱਗ ਗਈ ਅਤੇ ਬਲਾਸਟ ਹੋ ਗਿਆ। ਰਿਪੋਰਟ 'ਚ ਕਿਹਾ ਗਿਆ ਹੈ ਕਿ ਜੇਬ 'ਚ ਫੋਨ ਗਰਮ ਹੋਣ ਦੇ ਚੰਦ ਸੈਕਿੰਡਸ ਤੋਂ ਬਾਅਦ ਅਚਾਨਕ ਉਸ 'ਚ ਬਲਾਸਟ ਹੋ ਗਿਆ ਅਤੇ ਕੰਪਨੀ ਨੇ ਇਸ ਦੇ ਲਈ ਯੂਜ਼ਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

91Mobiles  ਦੇ ਮੁਤਾਬਕ ਗੁੜਗਾਓ 'ਚ ਰਹਿਣ ਵਾਲੇ Redmi Note 7 Pro ਯੂਜ਼ਰ ਵਿਕਾਸ ਕੁਮਾਰ ਨੇ ਇਕ ਪੋਸਟ 'ਚ ਲਿਖਿਆ ਕਿ ਉਨ੍ਹਾਂ ਦਾ ਸਮਾਰਟਫੋਨ ਬੈਟਰੀ 'ਚ ਬਲਾਸਟ ਹੋਣ ਤੋਂ ਬਾਅਦ ਫੱਟ ਗਿਆ ਅਤੇ ਉਸ 'ਚ ਅੱਗ ਲੱਗ ਗਈ। ਇਸ ਕਾਰਣ ਯੂਜ਼ਰ ਦੇ ਬੈਗ 'ਚ ਵੀ ਅੱਗ ਲੱਗ ਗਈ ਅਤੇ ਉਹ ਪੂਰੀ ਤਰ੍ਹਾਂ ਖਰਾਬ ਹੋ ਗਿਆ। ਵਿਕਾਸ ਦਾ ਕਹਿਣਾ ਹੈ ਕਿ ਬਲਾਸਟ ਕਾਰਣ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਸੱਟ ਤਾਂ ਨਹੀਂ ਲੱਗੀ ਪਰ ਸ਼ਾਓਮੀ ਸਰਵਿਸ ਸੈਂਟਰ ਤੋਂ ਮਿਲਿਆ ਜਵਾਬ ਉਨ੍ਹਾਂ ਨੂੰ ਨਿਰਾਸ਼ ਕਰਨ ਵਾਲਾ ਹੈ। ਕੰਪਨੀ ਨੇ ਪਹਿਲਾਂ ਉਨ੍ਹਾਂ ਨੂੰ ਬਲਾਸਟ ਲਈ ਜ਼ਿੰਮੇਵਾਰ ਠਹਿਰਾਇਆ ਅਤੇ ਬਾਅਦ 'ਚ ਰਿਪਲੇਸਮੈਂਟ ਯੂਨਿਟ ਲਈ ਪੈਸਿਆਂ ਦੀ ਮੰਗ ਕੀਤੀ।

PunjabKesari

ਫੋਨ ਨਾਲ ਬੈਗ ਨੂੰ ਵੀ ਪਹੁੰਚਿਆ ਨੁਕਸਾਨ
ਯੂਜ਼ਰ ਨੇ ਸਮਾਰਟਫੋਨ ਪਿਛਲੇ ਸਾਲ ਦਸੰਬਰ 'ਚ ਖਰੀਦਿਆਂ ਸੀ ਅਤੇ ਫੋਨ ਨਾਲ ਦਿੱਤੇ ਗਏ ਚਾਰਜਰ ਦੀ ਮਦਦ ਨਾਲ ਹੀ ਇਸ ਨੂੰ ਚਾਰਜ ਕਰ ਰਿਹਾ ਸੀ। ਸ਼ੁੱਕਰਵਾਰ ਨੂੰ ਹੋਈ ਘਟਨਾ ਤੋਂ ਬਾਅਦ ਕਸਟਮਰ ਨੇ ਪਹਿਲਾਂ ਸਰਵਿਸ ਸੈਂਟਰ 'ਚ ਇਸ ਦੀ ਸ਼ਿਕਾਇਤ ਕੀਤੀ ਅਤੇ ਉਥੋਂ ਮਦਦ ਨਾ ਮਿਲਣ 'ਤੇ ਸੋਸ਼ਲ ਮੀਡੀਆ 'ਤੇ ਇਸ ਦੇ ਬਾਰੇ 'ਚ ਲਿਖਿਆ। 91Mobiles ਦੀ ਮੰਨੀਏ ਤਾਂ ਯੂਜ਼ਰ ਦੀ Redmi Note 7 Pro ਯੂਨੀਟ ਉਸ ਦੇ ਆਫਿਸ ਪਹੁੰਚਣ 'ਤੇ ਕਰੀਬ 90 ਫੀਸਦੀ ਤਕ ਚਾਰਜ ਸੀ। ਉਸ ਨੂੰ ਲੱਗਿਆ ਫੋਨ ਤੇਜ਼ੀ ਨਾਲ ਗਰਮ ਹੋ ਰਿਹਾ ਹੈ ਅਤੇ ਉਸ ਨੇ ਫੋਨ ਕੱਢ ਕੇ ਕੋਲ ਰੱਖ ਬੈਗ 'ਤੇ ਸੁੱਟ ਦਿੱਤਾ, ਜਿਸ ਤੋਂ ਬਾਅਦ ਬਲਾਸਟ 'ਚ ਬੈਗ ਅਤ ਫੋਨ ਦੋਵਾਂ ਨੂੰ ਅੱਗ ਲੱਗ ਗਈ।

ਸਰਵਿਸ ਸੈਂਟਰ ਨੇ ਯੂਜ਼ਰ ਨੂੰ ਮੰਨਿਆ ਜ਼ਿੰਮੇਵਾਰ
ਰਿਪੋਰਟ 'ਚ ਕਿਹਾ ਗਿਆ ਹੈ ਕਿ ਫੋਨ ਕਾਰਣ ਲੱਗੀ ਅੱਗ ਨੂੰ ਬੁਝਾਉਣ ਲਈ ਫਾਇਰ ਐਕਸਟਵਿੰਗਿਸ਼ਰ ਦੀ ਮਦਦ ਲੈਣੀ ਪਈ। ਯੂਜ਼ਰ ਨੇ ਕਿਹਾ ਕਿ ਜੇਕਰ ਉਹ ਪੰਜ ਸੈਕਿੰਡ ਦੇ ਅੰਦਰ ਫੋਨ ਜੇਬ 'ਚੋਂ ਨਾ ਕੱਢਦਾ ਤਾਂ ਉਸ ਨੂੰ ਵੀ ਗੰਭੀਰ ਸੱਟ ਲੱਗ ਸਕਦੀ ਸੀ। ਸਰਵਿਸ ਸੈਂਟਰ ਪਹੁੰਚਣ ਦੇ ਪਹਿਲੇ ਯੂਜ਼ਰ ਨੂੰ ਬੈਟਰੀ ਬਲਾਸਟ ਲਈ ਜ਼ਿੰਮੇਵਾਰ ਠਹਿਰਾਇਆ ਗਿਆ। ਇਸ ਦੇ ਬਾਵਜੂਦ ਜੇਕਰ ਯੂਜ਼ਰ ਨਹੀਂ ਮੰਨਿਆ ਤਾਂ ਕੰਪਨੀ ਨੇ ਰਿਸਲੇਪਮੈਂਟ ਯੂਨਿਟ ਲਈ ਫੋਨ ਦੀ ਕੀਮਤ 50 ਫੀਸਦੀ ਦੇਣ ਨੂੰ ਕਿਹਾ। ਯੂਜ਼ਰ ਨੂੰ ਦਿੱਤੀ ਗਈ ਜਾਬ ਸ਼ੀਟ 'ਚ ੰਕੰਪਨੀ ਨੇ ਬਲਾਸਟ ਦਾ ਕਾਰਣ ਨਾ ਦੱਸਦੇ ਹੋਏ ਇਸ ਨੂੰ 'ਪਾਵਰ ਆਨ ਫਾਲਟ' ਲਿਖਿਆ ਹੈ।


Karan Kumar

Content Editor

Related News