23 ਅਗਸਤ ਨੂੰ ਸ਼ਾਓਮੀ ਲਾਂਚ ਕਰੇਗੀ ਆਪਣੀ ਨਵੀਂ ਨੋਟਬੁੱਕ

08/21/2018 6:15:47 PM

ਜਲੰਧਰ- ਸ਼ਾਓਮੀ ਨੇ ਇਸ ਮਹੀਨੇ ਦੀ ਸ਼ੁਰੂਆਤ 'ਚ Mi Notebook Pro 2 ਨੂੰ ChinaJoy 2018 'ਚ ਪੇਸ਼ ਕੀਤਾ ਸੀ। ਖਾਸ ਤੌਰ 'ਤੇ ਵਰਕਿੰਗ ਪ੍ਰੋਫੈਸ਼ਨਲਸ ਲਈ ਡਿਜ਼ਾਈਨ ਕੀਤੇ ਗਏ ਇਸ ਲੈਪਟਾਪ 'ਚ ਹਾਇ-ਐਂਡ ਹਾਰਡਵੇਅਰ ਦਾ ਇਸਤੇਮਾਲ ਕੀਤਾ ਗਿਆ ਹੈ। ਨਾਲ ਹੀ ਇਸ 'ਚ ਪ੍ਰੀਮੀਅਮ ਡਿਜ਼ਾਈਨ ਵੀ ਦਿੱਤਾ ਗਿਆ ਹੈ। ਇਸ ਲੈਪਟਾਪ ਨੂੰ ਕੰਪਨੀ 23 ਅਗਸਤ ਨੂੰ ਚੀਨ 'ਚ ਲਾਂਚ ਕਰਨ ਜਾ ਰਹੀ ਹੈ। ਇਸ ਦੇ ਲਈ ਪ੍ਰੋਮੋ ਪੋਸਟਰ ਜਾਰੀ ਕੀਤਾ ਗਿਆ ਹੈ। 
ਜਾਰੀ ਕੀਤੇ ਗਏ ਤਸਵੀਰ ਦੇ ਮੁਤਾਬਕ ਇਸ ਲੈਪਟਾਪ 'ਚ 15.6 ਇੰਚ ਦੀ ਸਕ੍ਰੀਨ ਦਿੱਤੀ ਜਾ ਸਕਦੀ ਹੈ। ਇਸ ਪ੍ਰੋਮੋ 'ਚ ਲੈਪਟਾਪ ਦੇ ਸਕ੍ਰੀਨ ਤੋਂ ਇਲਾਵਾ ਫੁੱਲ ਫੀਚਰਡ ਕੀ-ਬੋਰਡ, ਨਿਊਮੈਰਿਕ ਕੀ-ਪੈਡ, ਐੱਸ. ਡੀ ਕਾਰਡ ਸਲਾਟ, ਯੂ. ਐੱਸ. ਬੀ ਪੋਰਟ 'ਤੇ 3.5 ਐੱਮ. ਐੱਮ ਦਾ ਜੈੱਕ ਦੇ ਬਾਰੇ 'ਚ ਦੱਸਿਆ ਗਿਆ ਹੈ। ਇਸ ਤੋਂ ਇਲਾਵਾ ਹੋਰ ਫੀਚਰਸ ਦੇ ਬਾਰੇ 'ਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ।

ਇਸ ਹਾਈ ਐਂਡ ਪ੍ਰੀਮੀਅਮ ਲੈਪਟਾਪ ਦੇ ਸੰਭਾਵਿਕ ਫੀਚਰਸ ਦੀ ਗੱਲ ਕਰੀਏ ਤਾਂ ਇਸ 'ਚ 8 ਵੀਂ ਜਨਰੇਸ਼ਨ ਦਾ ਇੰਟੈੱਲ ਕੋਰ ਪ੍ਰੋਸੈਸਰ ਦਿੱਤਾ ਜਾ ਸਕਦਾ ਹੈ। ਡਿਸਪਲੇਅ ਫੁੱਲ ਐੱਚ. ਡੀ. ਤੇ ਪਤਲੇ ਬੈਜ਼ਲ ਦਾ ਦਿੱਤਾ ਜਾ ਸਕਦਾ ਹੈ। ਇਸ ਨਵੇਂ ਲੈਪਟਾਪ ਦਾ ਡਿਜ਼ਾਈਨ ਤੇ ਲੁੱਕ ਹਾਲ ਹੀ 'ਚ ਲਾਂਚ ਹੋਏ Mi Notebook Pro 2 ਦੀ ਤਰ੍ਹਾਂ ਹੋਵੇਗਾ। ਇਸ ਹਾਈ ਐਂਡ ਲੈਪਟਾਪ ਦਾ ਮੁਕਾਬਲਾ ਪਿਛਲੇ ਹਫ਼ਤੇ ਲਾਂਚ ਹੋਏ Asus ZenBook Pro ਤੋਂ ਹੋ ਸਕਦਾ ਹੈ।