ਭਾਰਤ ’ਚ ਲਾਂਚ ਹੋਇਆ ਸ਼ਾਓਮੀ ਦਾ ਆਟੋਮੈਟਿਕ ਸੋਪ ਡਿਸਪੈਂਸਰ, ਕੀਮਤ 999 ਰੁਪਏ

09/30/2020 1:37:55 AM

ਗੈਜੇਟ ਡੈਸਕ—ਸ਼ਾਓਮੀ ਨੇ ਭਾਰਤ ’ਚ ਆਪਣੇ ਸਮਾਰਟਰ ਲਿਵਿੰਗ 2021 ਈਵੈਂਟ ਦੌਰਾਨ ਕਈ ਸਾਰੇ ਪ੍ਰੋਡਕਟਸ ਲਾਂਚ ਕੀਤੇ ਹਨ। ਕੰਪਨੀ ਨੇ ਘੜੀ, ਬੈਂਡ, ਸਮਾਰਟ ਸਪੀਕਰ ਸਮੇਤ ਕਈ ਪ੍ਰੋਡਕਟਸ ਪੇਸ਼ ਕੀਤੇ ਹਨ।

ਇਸ ਦੌਰਾਨ ਕੰਪਨੀ ਨੇ ਆਪਣੇ ਮੀ ਆਟੋਮੈਟਿਕ ਸੋਪ ਡਿਸਪੈਂਸਰ ਨੂੰ ਵੀ ਭਾਰਤ ’ਚ ਲਾਂਚ ਕੀਤਾ ਹੈ। ਇਸ ਨੂੰ ਇੰਟੈਲੀਜੈਂਟ ਇੰਫ੍ਰਾਰੈੱਡ ਪ੍ਰਾਕਸਿਮਿਟੀ ਸੈਂਸਰ ਨਾਲ ਪੇਸ਼ ਕੀਤਾ ਗਿਆ ਹੈ। ਇਹ ਹੈਂਡ ਮੂਵਮੈਂਟ ਨੂੰ ਡਿਟੈਕਟ ਕਰਦਾ ਹੈ ਅਤੇ 0.25 ਸੈਕਿੰਡ ਤੋਂ ਵੀ ਘੱਟ ਸਮੇਂ ’ਚ ਲਿਕਵਿਡ ਸੋਪ ਡਿਸਪੈਂਸ ਕਰਦਾ ਹੈ।

ਕੰਪਨੀ ਨੇ ਜਾਣਕਾਰੀ ਦਿੱਤੀ ਹੈ ਕਿ ਇਸ ’ਚ ਸਾਈਲੈਂਟ ਮਾਈ¬ਕ੍ਰੋ-ਮੋਟਰ ਦਾ ਇਸਤੇਮਾਲ ਕੀਤਾ ਗਿਆ ਹੈ ਅਤੇ ਇਸ ’ਚ 300ml ਦੀ ਲਿਕਵਿਡ ਸੋਪ ਕੈਪਿਸਿਟੀ ਦਿੱਤੀ ਗਈ ਹੈ। ਐੱਮ.ਆਈ. ਆਟੋਮੈਟਿਕ ਸੋਪ ਡਿਸਪੈਂਸਰ ਦੀ ਕੀਮਤ 999 ਰੁਪਏ ਰੱਖੀ ਗਈ ਹੈ ਨਾਲ ਹੀ ਕੰਪਨੀ ਮੀ ਸਿੰਪਲਵੇ ਫੋਮਿੰਗ ਹੈਂਡ ਵਾਸ਼ ਵੀ ਆਫਰ ਕਰ ਰਹੀ ਹੈ।

ਸ਼ਾਓਮੀ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਨੂੰ ਸ਼ਾਓਮੀ ਦੀ ਆਧਿਕਾਰਤ ਵੈੱਬਸਾਈਟ ਅਤੇ ਮੀ ਹੋਮਸ ਤੋਂ 15 ਅਕਤੂਬਰ ਦੁਪਹਿਰ 12 ਵਜੇਂ ਤੋਂ ਖਰੀਦਿਆ ਜਾ ਸਕੇਗਾ। ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਇਸ ’ਚ ਪ੍ਰੀਮੀਅਮ ਮੈਟ ਫਿਨਿਸ਼ਿੰਗ ਵਾਲਾ ਡਿਜ਼ਾਈਨ ਦਿੱਤਾ ਗਿਆ ਹੈ।

Karan Kumar

This news is Content Editor Karan Kumar