Redmi ਦੀ ਪਹਿਲੀ ਲੈਪਟਾਪ ਸੀਰੀਜ਼ ਭਾਰਤ ’ਚ ਲਾਂਚ, ਜਾਣੋ ਕੀਮਤ ਤੇ ਫੀਚਰਜ਼

08/03/2021 4:51:53 PM

ਗੈਜੇਟ ਡੈਸਕ–  ਰੈੱਡਮੀ ਨੇ ਭਾਰਤ ’ਚ ਆਪਣੀ ਪਹਿਲੀ ਲੈਪਟਾਪ ਸੀਰੀਜ਼ ਭਾਰਤ ’ਚ ਲਾਂਚ ਕਰ ਦਿੱਤੀ ਹੈ। ਕੰਪਨੀ ਨੇ ਰੈੱਡਮੀ ਲੈਪਟਾਪ ਨੂੰ ਸਭ ਤੋਂ ਪਹਿਲਾਂ ਚੀਨ ’ਚ ਕਰੀਬ ਦੋ ਸਾਲ ਪਹਿਲਾਂ ਲਾਂਚ ਕੀਤਾ ਸੀ। ਕੰਪਨੀ ਨੇ ਆਨਲਾਈਨ ਈਵੈਂਟ ’ਚ RedmiBook Pro ਅਤੇ RedmiBook e-Learing Edition ਤੋਂ ਪਰਦਾ ਚੁੱਕਿਆ ਹੈ। ਨਵੀਂ ਲੈਪਟਾਪ ਸੀਰੀਜ਼ ਦੀ ਕੀਮਤ ਸ਼ਾਓਮੀ ਮੀ ਨੋਟਬੁੱਕ ਸੀਰੀਜ਼ ਨਾਲੋਂ ਘੱਟ ਰੱਖੀ ਗਈ ਹੈ। ਇਸ ਨੂੰ ਖਾਸਤੌਰ ’ਤੇ ‘ਵਰਕ ਫਰਾਮ ਹੋਮ’ ਕਰ ਰਹੇ ਯੂਜ਼ਰਸ, ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਧਿਆਨ ’ਚ ਰੱਖ ਕੇ ਪੇਸ਼ ਕੀਤਾ ਗਿਆ ਹੈ। 

RedmiBook ਦੀ ਕੀਮਤ ਤੇ ਉਪਲੱਬਧਤਾ ਰੈੱਡਮੀਬੁੱਕ ਪ੍ਰੋ ਨੂੰ ਦੇਸ਼ ’ਚ 49,999 ਰੁਪਏ ’ਚ ਉਪਲੱਬਧ ਕਰਵਾਇਆ ਗਿਆ ਹੈ। ਜਦਕਿ ਰੈੱਡਮੀਬੁੱਕ ਈ-ਲਰਨਿੰਗ ਐਡੀਸ਼ਨ ਦੇ 256 ਜੀ.ਬੀ. ਸਟੋਰੇਜ ਮਾਡਲ ਦੀ ਕੀਮਤ 41,999 ਰੁਪਏ ਅਤੇ 512 ਜੀ.ਬੀ. ਸਟੋਰੇਜ ਮਾਡਲ ਦੀ ਕੀਮਤ 44,999 ਰੁਪਏ ਹੈ। 

ਐੱਚ.ਡੀ.ਐੱਫ.ਸੀ. ਬੈਂਕ ਕਾਰਡ ਨਾਲ ਰੈੱਡਮੀਬੁੱਕ ਪ੍ਰੋ ਲੈਪਟਾਪ ਖਰੀਦਣ ’ਤੇ 3,500 ਰੁਪਏ ਦਾ ਡਿਸਕਾਊਂਟ ਮਿਲੇਗਾ। ਉਥੇ ਹੀ ਰੈੱਡਮੀਬੁੱਕ ਈ-ਲਰਨਿੰਗ ਨੂੰ ਐੱਚ.ਡੀ.ਐੱਫ.ਸੀ. ਬੈਂਕ ਡੈਬਿਟ/ਕ੍ਰੈਡਿਟ ਕਾਰਡ ਅਤੇ ਈ.ਐੱਮ.ਆਈ. ਟ੍ਰਾਂਜੈਕਸ਼ਨ ਰਾਹੀਂ ਲੈਣ ’ਤੇ 2,500 ਰੁਪਏ ਇੰਸਟੈਂਟ ਡਿਸਕਾਊਂਟ ਮਿਲੇਗਾ। ਇਨ੍ਹਾਂ ਦੋਵਾਂ ਲੈਪਟਾਪ ਨੂੰ ਚਾਰਕੋਲ ਗ੍ਰੇਅ ਰੰਗ ’ਚ ਉਪਲੱਬਧ ਕਰਵਾਇਆ ਗਿਆ ਹੈ। ਇਨ੍ਹਾਂ ਦੀ ਵਿਕਰੀ 6 ਅਗਸਤ ਤੋਂ ਮੀ ਡਾਟ ਕਾਮ, ਫਲਿਪਕਾਰਟ ਅਤੇ ਮੀ ਹੋਮ ’ਤੇ ਸ਼ੁਰੂ ਹੋਵੇਗੀ। 

RedmiBook ਦੇ ਫੀਚਰਜ਼
ਰੈੱਡਮੀਬੁੱਕ ਪ੍ਰੋ ਲੈਪਟਾਪ ’ਚ ਇੰਟੈਲ i5-1300H ਪ੍ਰੋਸੈਸਰ ਦਿੱਤਾ ਗਿਆ ਹੈ ਜਿਸ ਵਿਚ Iris Xe ਗ੍ਰਾਫਿਕਸ ਇੰਟੀਗ੍ਰੇਟਿਡ ਹੈ। ਲੈਪਟਾਪ ’ਚ 8 ਜੀ.ਬੀ. ਰੈਮ ਮਿਲਦੀ ਹੈ ਜਦਕਿ ਸਟੋਰੇਜ ਲਈ 512 ਜੀ.ਬੀ. ਦਾ ਆਪਸ਼ਨ ਮਿਲਦਾ ਹੈ। 

ਕੰਪਨੀ ਦਾ ਦਾਅਵਾ ਹੈ ਕਿ ਸਿੰਗਲ ਚਾਰਜ ’ਚ ਲੈਪਟਾਪ 10 ਘੰਟਿਆਂ ਤਕ ਦੀ ਬੈਟਰੀ ਲਾਈਫ ਦੇਵੇਗਾ। ਇਹ ਲੈਪਟਾਪ ਵਿੰਡੋਜ਼ 10 ਹੋਮ, ਆਫਿਸ ਹੋਮ ਦੇ ਨਾਲ ਆਉਂਦਾ ਹੈ। ਲੈਪਟਾਪ ’ਚ 15.6 ਇੰਚ ਦੀ ਫੁਲ-ਐੱਚ.ਡੀ. ਪਲੱਸ ਡਿਸਪਲੇਅ ਦਿੱਤੀ ਗਈ ਹੈ। ਰੈੱਡਮੀਬੁੱਕ ਪ੍ਰੋ ਦਾ ਭਾਰ 1.8 ਕਿਲੋਗ੍ਰਾਮ ਹੈ। 

ਰੈੱਡਮੀਬੁੱਕ ਈ-ਲਰਨਿੰਗ ਐਡੀਸ਼ਨ ਨੂੰ 256 ਜੀ.ਬੀ. ਅਤੇ 512 ਜੀ.ਬੀ. ਸਟੋਰੇਜ ਦੇ ਦੋ ਆਪਸ਼ਨ ’ਚ ਲਾਂਚ ਕੀਤਾ ਗਿਆ ਹੈ। ਇਸ ਵਿਚ 1.4 ਗੀਗਾਹਰਟਜ਼ ਕਲਾਕ ਸਪੀਡ ਦੇ ਨਾਲ ਇੰਟੈਲ ਕੋਰ i3-1115G4 ਪ੍ਰੋਸੈਸਰ ਦਿੱਤਾ ਗਿਆ ਹੈ। 

Rakesh

This news is Content Editor Rakesh