ਸ਼ਿਓਮੀ ਰੈਡਮੀ Y2 ਨੂੰ ਮਿਲੀ MIUI 9.5.14 ਅਪਡੇਟ

06/22/2018 4:25:58 PM

ਜਲੰਧਰ-ਸ਼ਿਓਮੀ ਨੇ ਇਸ ਮਹੀਨੇ ਦੀ ਸ਼ੁਰੂਆਤ 'ਚ Redmi Y2 ਸਮਾਰਟਫੋਨ ਨੂੰ ਲਾਂਚ ਕੀਤਾ ਸੀ ਜੋ ਕਿ Redmi S2 ਦਾ ਰੀਬਰਾਂਡੇਡ ਵਰਜ਼ਨ ਹੈ। ਡਿਵਾਇਸ ਨੂੰ ਕੰਪਨੀ ਨੇ ਬਜਟ ਸੈਗਮੇਂਟ 'ਚ ਪੇਸ਼ ਕੀਤਾ ਸੀ। ਉਥੇ ਹੀ, ਹੁਣ ਇਸ ਡਿਵਾਇਸ ਨੂੰ ਐਂਡ੍ਰਾਇਡ 8.1 Oreo ਆਪਰੇਟਿੰਗ ਸਿਸਟਮ MIUI 9.5.14  ਦੀ ਅਪਡੇਟ ਦਿੱਤੀ ਗਈ ਹੈ।

ਹਾਲਾਂਕਿ ਸ਼ਿਓਮੀ MIUI 10 ਦੇ ਨਾਲ Redmi Y2 ਆਉਣ ਲਈ ਤਿਆਰ ਹੈ, ਪਰ ਇਸ ਅਪਡੇਟ ਨੂੰ ਆਉਣ 'ਚ ਜਿਆਦਾ ਸਮਾਂ ਲਗ ਸਕਦਾ ਹੈ। ਹੁਣ ਦੇ ਲਈ ਯੂਜ਼ਰਸ ਨੂੰ MIUI 9.5 ਦੇ ਨਾਲ ਸੰਤੁਸ਼ਟ ਹੋਣਾ ਹੋਵੇਗਾ, ਕਿਉਂਕਿ ਇਹ ਦੋਨਾਂ ਸਾਫਟਵੇਅਰ ਅਪਡੇਟ ਅਜੇ ਵੀ ਐਂਡ੍ਰਾਇਡ 8.1 Oreo 'ਤੇ ਅਧਾਰਿਤ ਹਨ। ਸ਼ਿਓਮੀ ਨੇ ਪਿਛਲੇ ਮਹੀਨੇ ਆਪਣੇ ਨਵੇਂ ਫਲੈਗਸ਼ਿਪ Mi 8 ਨੂੰ ਪੇਸ਼ ਕੀਤਾ ਸੀ, ਜਿਸ ਨੂੰ ਨਵੀਂ ਸਹੂਲਤਾਂ ਅਤੇ ਸੁਧਾਰਾਂ ਦੇ ਨਾਲ MIUI 10 ਅਪਡੇਟ ਪ੍ਰਾਪਤ ਹੋਵੇਗੀ।

Redmi Y2 ਸਮਾਰਟਫੋਨ ਯੂਜ਼ਰਸ ਨੂੰ ਜਲਦ ਹੀ ਨਵੇਂ ਅਪਡੇਟ ਲਈ ਨੋਟੀਫਿਕੇਸ਼ਨ ਮਿਲੇਗਾ। ਲੇਟੈਸਟ ਅਪਡੇਟ ਐਂਡ੍ਰਾਇਡ 8.1 Oreo 'ਤੇ ਅਧਾਰਿਤ ਹੈ ਜੋ ਕਿ MIUI ਵਰਜ਼ਨ ਨੰਬਰ 9.5.14. ਦੇ ਨਾਲ ਆਉਂਦਾ ਹੈ।

ਅਪਡੇਟ ਕੁਝ ਬਗਸ ਨੂੰ ਠੀਕ ਕਰੇਗਾ ਅਤੇ ਫੋਨ ਦੀ ਸਕਿਓਰਿਟੀ 'ਚ ਸੁਧਾਰ ਵੀ ਕਰੇਗਾ। ਜੇਕਰ ਤੁਹਾਡੇ ਕੋਲ ਵੀ ਇਹ ਡਿਵਾਇਸ ਹੈ ਤਾਂ ਇਕ ਵਾਰ ਤੁਸੀਂ ਇਸ ਅਪਡੇਟ ਨੂੰ ਚੈਕ ਕਰ ਸਕਦੇ ਹੋ।