Xiaomi Redmi Pro 2 ਦੀ ਕੀਮਤ ਲੀਕ, ਦੋ ਵੇਰੀਅੰਟ ''ਚ ਹੋ ਸਕਦੈ ਲਾਂਚ

04/12/2017 2:34:17 PM

ਜਲੰਧਰ- ਸ਼ਿਓਮੀ ਦੁਆਰਾ ਪਿਛਲੇ ਮਹੀਨੇ ਰੈੱਡਮੀ ਪ੍ਰੋ 2 ਸਮਾਰਟਫੋਨ ਲਾਂਚ ਕਰਨ ਦਾ ਖੁਲਾਸਾ ਹੋਇਆ ਸੀ ਪਰ ਅਜਿਹਾ ਨਹੀਂ ਹੋਇਆ। ਇਸ ਡਿਵਾਈਸ ਬਾਰੇ ਲੀਕ ''ਚ ਕਈ ਵਾਰ ਜਾਣਕਾਰੀ ਸਾਹਮਣੇ ਆ ਚੁੱਕੀ ਹੈ। ਜਿਨ੍ਹਾਂ ''ਚ ਇਸ ਫੋਨ ਦੇ ਸਪੈਸੀਫਿਕੇਸ਼ਨ ਅਤੇ ਦੂਜੀ ਜਾਣਕਾਰੀ ਦਾ ਪਤਾ ਲੱਗਾ ਸੀ। ਹੁਣ ਇਕ ਤਾਜ਼ਾ ਲੀਕ ਰਾਹੀਂ ਇਸ ਦੀ ਕੀਮਤ ਬਾਰੇ ਜਾਣਕਾਰੀ ਮਿਲਦੀ ਹੈ। ਇਕ ਨਵੇਂ ਲੀਕ ਮੁਤਾਬਕ ਰੈੱਡਮੀ ਪ੍ਰੋ 2 ਦੀ ਕੀਮਤ 1,599 ਚੀਨੀ ਯੁਆਨ (ਕਰੀਬ 15,00 ਰੁਪਏ) ਹੋ ਸਕਦੀ ਹੈ। 
ਮਾਈਡ੍ਰਾਈਵਰਸ ਦੀ ਰਿਪੋਰਟ ਮੁਤਾਬਕ ਇਕ ਆਨਲਾਈਨ ਰਿਟੇਲ ਸਾਈਟ ਟਾਊਬਾਊ ''ਤੇ ਹੋਈ ਲਿਸਟਿੰਗ ਤੋਂ ਖੁਲਾਸਾ ਹੁੰਦਾ ਹੈ ਕਿ ਸ਼ਿਓਮੀ ਰੈੱਡਮੀ ਪਰੋ 2 ਦੀ ਕੀਮਤ 1,599 (ਕਰੀਬ 15,00 ਰੁਪਏ) ਹੋਵੇਗੀ। ਹਾਲਾਂਕਿ ਇਸ ਦਾ ਜ਼ਿਆਦਾ ਦਮਦਾਰ ਵੇਰੀਅੰਟ 1,799 (ਕਰੀਬ 16,900 ਰੁਪਏ) ''ਚ ਲਾਂਚ ਕੀਤਾ ਜਾਵੇਗਾ। ਪਿਛਲੇ ਲੀਕ ਤੋਂ ਪਤਾ ਲੱਗਾ ਸੀ ਕਿ ਇਹ ਡਿਵਾਈਸ 4ਜੀ.ਬੀ. ਰੈਮ/64ਜੀ.ਬੀ. ਸਟੋਰੇਜ ਅਤੇ 6ਜੀ.ਬੀ. ਰੈਮ/128ਜੀ.ਬੀ. ਇੰਟਰਨਲ ਸਟੋਰੇਜ ''ਚ ਉਪਲੱਬਧ ਕਰਾਇਆ ਜਾਵੇਗਾ। 
ਇਸ ਤੋਂ ਪਹਿਲਾਂ ਇਕ ਲੀਕ ''ਚ ਖੁਲਾਸਾ ਹੋਇਆ ਸੀ ਕਿ ਸ਼ਿਓਮੀ ਰੈੱਡਮੀ ਪ੍ਰੋ 2 ''ਚ ਰਿਅਰ ''ਤੇ 12 ਮੈਗਾਪਿਕਸਲ ਦਾ ਇਕ ਡਿਊਲ ਕੈਮਰਾ ਸੈੱਟਅਪ ਹੋਵੇਗਾ। ਇਸ ਫੋਨ ''ਚ ਮੀਡੀਆ ਹੀਲੀਓ ਪੀ25 ਪ੍ਰੋਸੈਸਰ ਹੋਣ ਦੀ ਉਮੀਦ ਹੈ। ਇਸ ਤੋਂ ਪਹਿਲਾਂ ਇਸ ਫੋਨ ''ਚ ਅਜੇ ਤੱਕ ਲਾਂਚ ਨਾ ਹੋਏ ਸਨੈਪਡਰੈਗਨ 660 ਪ੍ਰੋਸੈਸਰ ਦੇ ਆਉਣ ਦੀ ਉਮੀਦ ਹੈ। ਇਸ ਤੋਂ ਇਲਾਵਾ ਰੈੱਡਮੀ ਪ੍ਰੋ 2 ''ਚ ਇਕ ਓ.ਐੱਲ.ਈ.ਡੀ. ਡਿਸਪਲੇ ਅਤੇ 4500 ਐੱਮ.ਏ.ਐੱਚ. ਦੀ ਬੈਟਰੀ ਹੋ ਸਕਦੀ ਹੈ। 
ਅਜੇ ਇਸ ਸਮਾਰਟਫੋਨ ਦੇ ਲਾਂਚ ਦੀ ਤਰੀਕ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਫਿਲਹਾਲ ਸ਼ਿਓਮੀ ਬੀਜਿੰਗ ''ਚ 19 ਅਪ੍ਰੈਲ ਨੂੰ ਹੋਣ ਵਾਲੇ ਈਵੈਂਟ ਲਈ ਤਿਆਰੀ ਕਰ ਰਹੀ ਹੈ। ਇਸ ਡਿਵਾਈਸ ਦੇ ਟੀਜ਼ਰ ਨੂੰ ਹਾਲ ਹੀ ''ਚ ਜਾਰੀ ਕੀਤਾ ਗਿਆ ਹੈ। ਇਸ ਫੋਨ ਨੂੰ ਕਈ ਰੈਮ ਅਤੇ ਸਟੋਰੇਜ ਵਿਕਲਪ ''ਚ ਲਾਂਚ ਕੀਤਾ ਜਾ ਸਕਦਾ ਹੈ। ਡਿਊਲ ਕਰਵ ਸਕਰੀਨ ਦੇ ਨਾਲ ਇਸ ਸਮਾਰਟਫੋਨ ਦਾ ਇਕ ਪ੍ਰੀਮੀਅਮ ਵੇਰੀਅੰਟ ਵੀ ਲਾਂਚ ਹੋਣ ਦੀ ਉਮੀਦ ਹੈ ਅਤੇ ਸਾਰੇ ਵੇਰੀਅੰਟ ''ਚ ਲੇਟੈਸਟ ਸਨੈਪਡਰੈਗਨ 835 ਪ੍ਰੋਸੈਸਰ ਆਉਣ ਦੀ ਉਮੀਦ ਹੈ।