Redmi Note 8 Pro ਨਵੇਂ ਰੰਗ ’ਚ ਲਾਂਚ, ਜਾਣੋ ਕੀਮਤ

11/09/2019 11:18:06 AM

ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਾਓਮੀ ਨੇ ਹਾਲ ਹੀ ’ਚ ਆਪਣੇ ਰੈੱਡਮੀ ਨੋਟ 8 ਪ੍ਰੋ ਸਮਾਰਟਫੋਨ ਨੂੰ ਗਲੋਬਲੀ ਲਾਂਚ ਕੀਤਾ ਸੀ। ਹੁਣ ਕੰਪਨੀ ਨੇ ਇਸ ਨੂੰ ਇਕ ਹੋਰ ਰੰਗ ’ਚ ਉਪਲੱਬਧ ਕਰਨ ਦੀ ਜਾਣਕਾਰੀ ਦਿੱਤੀ ਹੈ। ਰਿਪੋਰਟ ਮੁਤਾਬਕ, ਰੈੱਡਮੀ ਨੋਟ 8 ਪ੍ਰੋ ਦਾ ਬਲਿਊ ਕਲਰ ਵੇਰੀਐਂਟ ਕੰਪਨੀ ਨੇ ਲਾਂਚ ਕਰ ਦਿੱਤਾ ਹੈ, ਜਿਸ ਨੂੰ ਜਲਦੀ ਹੀ ਬਾਜ਼ਾਰ ’ਚ ਉਪਲੱਬਦ ਕੀਤਾ ਜਾਵੇਗਾ। GSMArena ਦੀ ਰਿਪੋਰਟ ਮੁਤਾਬਕ, ਨਵੇਂ ਬਲਿਊ ਕਲਰ ਵੇਰੀਐਂਟ ਦਾ ਨਾਂ ‘ਡੀਪ ਸੀ ਬਲਿਊ’ ਰੱਖਿਆ ਗਿਆ ਹੈ। 

ਕੀਮਤ
Redmi Note 8 Pro ਨੂੰ ਤਿੰਨ ਵੇਰੀਐਂਟਸ ’ਚ ਭਾਰਤੀ ਬਾਜ਼ਾਰ ’ਚ ਉਤਾਰਿਆ ਗਿਆ ਹੈ। ਇਨ੍ਹਾਂ ’ਚੋਂ 6 ਜੀ.ਬੀ. ਰੈਮ+64 ਜੀ.ਬੀ. ਇੰਟਰਨਲ ਸਟੋਰੇਜ ਵੇਰੀਐਂਟ ਦੀ ਕੀਮਤ 14,999 ਰੁਪਏ ਹੈ, 6 ਜੀ.ਬੀ. ਰੈਮ+128 ਜੀ.ਬੀ. ਇੰਟਰਨਲ ਸਟੋਰੇਜ ਵੇਰੀਐਂਟ ਦੀ ਕੀਮਤ 15,999 ਰੁਪਏ ਹੈ, ਉਥੇ ਹੀ 8 ਜੀ.ਬੀ. ਰੈਮ+128 ਜੀ.ਬੀ. ਇੰਟਰਨਲ ਸਟੋਰੇਜ ਵੇਰੀਐਂਟ ਦੀ ਕੀਮਤ 17,999 ਰੁਪਏ ਰੱਖੀ ਗਈ ਹੈ। 

ਫੀਚਰਜ਼
ਡਿਸਪਲੇਅ    - 6.5 ਇੰਚ ਵਾਟਰਡ੍ਰੋਪ-ਸਟਾਈਲ ਨੌਚ
ਪ੍ਰੋਟੈਕਸ਼ਨ    - ਗੋਰਿਲਾ ਗਲਾਸ 5
ਪ੍ਰੋਸੈਸਰ    - ਮੀਡੀਆਟੈੱਕ ਹੇਲੀਓ G90T
ਕੈਮਰਾ    - 64MP+8MP+2MP+2MP
ਓ.ਐੱਸ.    - ਐਂਡਰਾਇਡ 9 ’ਤੇ ਆਧਾਰਿਤ MIUI 10
ਬੈਟਰੀ    - 4500mAh
ਖਾਸ ਫੀਚਰ    - ਫੋਨ ਨੂੰ ਠੰਡਾ ਰੱਖਣ ਲਈ ਲਿਕਵਿਡ ਕੂਲਡ ਟੈਕਨਾਲੋਜੀ
ਕਾਰਡ ਸਪੋਰਟ    - 512GB ਤਕ