ਸ਼ਿਓਮੀ ਨੇ ਲਾਂਚ ਕੀਤਾ Redmi Note 7s

05/20/2019 7:03:29 PM

ਗੈਜੇਟ ਡੈਸਕ—ਚੀਨੀ ਸਮਾਰਟਫੋਨ ਕੰਪਨੀ ਸ਼ਿਓਮੀ ਨੇ ਭਾਰਤ 'ਚ ਰੈੱਡਮੀ ਨੋਟ 7 ਐੱਸ ਲਾਂਚ ਕਰ ਦਿੱਤਾ ਹੈ। ਇਸ ਫੋਨ ਦੀ ਖਾਸੀਅਤ ਇਸ 'ਚ ਦਿੱਤਾ ਗਿਆ 48 ਮੈਗਾਪਿਕਸਲ ਦਾ ਡਿਊਲ ਰੀਅਰ ਕੈਮਰਾ ਹੈ। ਕੰਪਨੀ ਲਾਂਚ ਦੌਰਾਨ ਇਸ ਸਮਾਰਟਫੋਨ ਦੇ ਕੈਮਰੇ ਦੀ ਖਾਸੀਅਤ ਦੇ ਬਾਰੇ 'ਚ ਕਾਫੀ ਗੱਲਾਂ ਹਨ। ਸ਼ਿਓਮੀ ਰੈੱਡਮੀ ਨੋਟ 7 ਐੱਸ ਦੇ ਦੋ ਵੇਰੀਐਂਟਸ 'ਚ ਲਾਂਚ ਕੀਤਾ ਗਿਆ ਹੈ। 4ਜੀ.ਬੀ. ਰੈਮ+64ਜੀ.ਬੀ. ਇੰਟਰਨਲ ਮੈਮੋਰੀ ਵੇਰੀਐਂਟ ਦੀ ਕੀਮਤ 12,999 ਰੁਪਏ ਹੈ ਜਦਕਿ 3ਜੀ.ਬੀ. ਰੈਮ+32ਜੀ.ਬੀ. ਇੰਟਰਨਲ ਮੈਮੋਰੀ ਵੇਰੀਐਂਟ ਨੂੰ ਤੁਸੀਂ 10,999 ਰੁਪਏ 'ਚ ਖਰੀਦ ਸਕਦੇ ਹੋ।

ਰੈੱਡਮੀ ਨੋਟ 7ਐੱਸ ਦੀ ਵਿਕਰੀ 23 ਮਈ ਤੋਂ Mi.com ਸਮੇਤ ਫਲਿੱਪਕਾਰਟ ਅਤੇ Mi Home 'ਤੇ ਮਿਲੇਗਾ। ਕੰਪਨੀ ਨੇ ਕਿਹਾ ਕਿ ਜਲਦ ਹੀ ਇਸ ਨੂੰ ਪਾਰਟਨਰ ਸਟੋਰ ਰਾਹੀਂ ਵੇਚਿਆ ਜਾਵੇਗਾ। ਡਿਜ਼ਾਈਨ ਦੇ ਮਾਮਲੇ 'ਚ ਇਹ Redmi Note 7 ਵਰਗਾ ਹੀ ਲੱਗਦਾ ਹੈ ਪਰ ਇਸ 'ਚ ਕੁਝ ਬਦਲਾਅ ਕੀਤੇ ਗਏ ਹਨ। ਰੈੱਡਮੀ ਨੋਟ 7 ਐੱਸ 'ਚ 6.3 ਇੰਚ ਦੀ ਫੁਲ ਐੱਚ.ਡੀ. ਡਿਸਪਲੇਅ ਦਿੱਤੀ ਗਈ ਹੈ ਅਤੇ  ਇਸ 'ਚ ਵਾਟਰ ਡਰਾਪ ਸਟਾਈਲ ਨੌਚ ਦਿੱਤੀ ਗਈ ਹੈ। ਇਹ ਸਮਾਰਟਫੋਨ Qualcomm Snapdragon 660 'ਤੇ ਚੱਲਦਾ ਹੈ ਜੋ 2.2GHz ਦਾ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਅਤੇ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ 350 ਘੰਟੇ ਦਾ ਸਟੈਂਡਬਾਏ ਬੈਕਅਪ ਦੇਵੇਗੀ। ਇਸ ਤੋਂ ਇਲਾਵਾ ਇਹ ਫੋਨ ਕਵਿੱਕ ਚਾਰਜ ਵੀ ਸਪੋਰਟ ਕਰਦਾ ਹੈ।

ਗੱਲ ਕਰੀਏ ਕੈਮਰੇ ਦੀ ਤਾਂ ਇਸ ਦੇ ਰੀਅਰ 'ਚ ਦੋ ਕੈਮਰੇ ਇਕ 48 ਮੈਗਾਪਿਕਸਲ ਦਾ ਅਤੇ ਦੂਜਾ 5 ਮੈਗਾਪਿਕਸਲ ਦਾ ਹੈ। ਕੈਮਰੇ ਦੇ ਫੇਸ ਡਿਟੈਕਸ਼ਨ ਆਟੋਫੋਕਸ, ਇਲੈਕਟ੍ਰਾਨਿਕਸ ਇਮੇਜ ਸਟੇਬਲਾਈਜੇਸ਼ਨ ਅਤੇ ਏ.ਆਈ. ਪੋਟਰੇਟ ਮੋਡ ਦਿੱਤਾ ਗਿਆ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ 'ਚ 13 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। 

Karan Kumar

This news is Content Editor Karan Kumar