ਸ਼ਾਓਮੀ Redmi Note 7 Pro ’ਤੇ ਸਭ ਤੋਂ ਵੱਡੀ ਛੋਟ, ਜਾਣੋ ਕੀਮਤ

12/23/2019 1:07:28 PM

ਗੈਜੇਟ ਡੈਸਕ– ਸਾਲ 2019 ਖਤਮ ਹੋਣ ਵਾਲਾ ਹੈ। ਇਸ ਨੂੰ ਦੇਖਦੇ ਹੋਏ ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਾਓਮੀ ‘ਈਅਰ ਐਂਡ ਸੇਲ’ ਸੇਲ ਚਲਾ ਰਹੀ ਹੈ। ਕੰਪਨੀ ਨੇ ਇਸਸੇਲ ਨੂੰ No. 1 Mi Fan Sale ਨਾਂ ਦਿੱਤਾ ਹੈ, ਜੋ 19 ਦਸੰਬਰ ਤੋਂ ਸ਼ੁਰੂ ਹੋ ਚੁੱਕੀ ਹੈ ਅਤੇ 25 ਦਸੰਬਰ ਤਕ ਰਹੇਗੀ। ਇਸ ਸੇਲ ਦਾ ਆਯੋਜਨ ਮੀ ਡਾਟ ਕਾਮ ਤੋਂ ਇਲਾਵਾ ਫਲਿਪਕਾਰਟ, ਐਮਾਜ਼ੋਨ ਅਤੇ ਕੰਪਨੀ ਦੇ ਆਫਲਾਈਨ ਸਟੋਰਾਂ ’ਤੇ ਵੀ ਕੀਤਾ ਜਾ ਰਿਹਾ ਹੈ। ਸੇਲ ’ਚ ਸ਼ਾਓਮੀ ਦੇ ਸਮਾਰਟਫੋਨਜ਼, ਟੀਵੀ ਅਤੇ ਹੋਰ ਪ੍ਰੋਡਕਟਸ ’ਤੇ ਭਾਰੀ ਛੋਟ ਦਿੱਤੀ ਜਾ ਰਹੀ ਹੈ। 

ਸੇਲ ਦੌਰਾਨ ਕੰਪਨੀ ਦਾ ਲੋਕਪ੍ਰਸਿੱਧ ਡਿਵਾਈਸ ਰੈੱਡਮੀ ਨੋਟ 7 ਪ੍ਰੋ ਹੁਣ ਤਕ ਦੀ ਸਭ ਤੋਂ ਵੱਡੀ ਛੋਟ ’ਤੇ ਮਿਲ ਰਿਹਾ ਹੈ। ਇਸ ਸਮਾਰਟਫੋਨ ’ਤੇ 6 ਹਜ਼ਾਰ ਰੁਪਏ ਦੀ ਸਿੱਧੀ ਛੋਟ ਮਿਲ ਰਹੀ ਹੈ, ਨਾਲ ਹੀ 1000 ਰੁਪਏ ਦਾ ਐਕਸਚੇਂਜ ਡਿਸਕਾਊਂਟ ਵੀ ਮਿਲ ਰਿਹਾ ਹੈ। ਇੰਨਾ ਹੀ ਨਹੀਂ, ਫੋਨ ਨੂੰ ਤੁਸੀਂ ਨੋ-ਕਾਸਟ ਈ.ਐੱਮ.ਆਈ. ’ਤੇ ਵੀ ਖਰੀਦ ਸਕਦੇ ਹੋ। ਛੋਟ ਤੋਂ ਬਾਅਦ ਫੋਨ ਦੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵੇਰੀਐਂਟ ਨੂੰ 9,999 ਰੁਪਏ, 6 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵੇਰੀਐਂਟ ਨੂੰ 12,999 ਰੁਪਏ ਅਤੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵੇਰੀਐਂਟ ਨੂੰ 14,999 ਰੁਪਏ ਦੀ ਕੀਮਤ ’ਚ ਖਰੀਦਿਆ ਜਾ ਸਕਦਾ ਹੈ। 

ਇਨ੍ਹਾਂ ਸਮਾਰਟਫੋਨਜ਼ ’ਤੇ ਵੀ ਛੋਟ
ਸੇਲ ’ਚ ਸ਼ਾਓਮੀ ਦੇ ਕਈ ਹੋਰ ਸਮਾਰਟਫੋਨਜ਼ ’ਤੇ ਵੀ ਵੱਡੀ ਛੋਟ ਮਿਲ ਰਹੀ ਹੈ। ਇਸ ਵਿਚ ਰੈੱਡਮੀ ਕੇ20 ਪ੍ਰੋ ’ਤੇ 4000 ਰੁਪਏ ਤਕ ਦਾ ਡਿਸਕਾਊਂਟ, ਪੋਟੋ ਐੱਫ1 ’ਤੇ 12,000 ਰੁਪਏ ਤਕ ਦਾ ਡਿਸਕਾਊਂਟ, ਰੈੱਡਮੀ ਵਾਈ3 ’ਤੇ 4000 ਰੁਪਏ ਤਕ ਦਾ ਡਿਸਕਾਊਂਟ, ਰੈੱਡਮੀ ਗੋ ’ਤੇ 1700 ਰੁਪਏ ਤਕ ਦਾ ਡਿਸਕਾਊਂਟ ਅਤੇ ਰੈੱਡਮੀ 7 ’ਤੇ 3,000 ਰੁਪਏ ਤਕ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। 


Related News