ਆ ਰਿਹੈ ਸ਼ਾਓਮੀ ਦਾ ਸਸਤਾ ਸਮਾਰਟਫੋਨ Redmi 9A, ਹੋਣਗੇ ਇਹ ਸ਼ਾਨਦਾਰ ਫੀਚਰਜ਼

06/14/2020 12:52:39 AM

ਗੈਜੇਟ ਡੈਸਕ– ਸ਼ਾਓਮੀ ਨੇ ਹਾਲ ਹੀ ’ਚ ਨਵਾਂ ਸਮਾਰਟਫੋਨ ਰੈੱਡਮੀ 9 ਲਾਂਚ ਕੀਤਾ ਹੈ। ਹੁਣ ਕੰਪਨੀ ਇਸ ਦਾ ਸਸਤਾ ਮਾਡਲ ਰੈੱਡਮੀ 9ਏ ਲਿਆਉਣ ਦੀ ਤਿਆਰੀ ਕਰ ਰਹੀ ਹੈ। ਤਾਜ਼ਾ ਰਿਪੋਰਟ ਦੀ ਮੰਨੀਏ ਤਾਂ ਫੋਨ ਮਨਜ਼ੂਰੀ ਲਈ ਯੂ.ਐੱਸ. ਦੇ ਫੈਡਰਲ ਕਮਿਊਨੀਕੇਸ਼ਨ ਕਮਿਸ਼ਨ (FCC) ਲਿਸਟਿੰਗ ਰਾਹੀਂ ਫੋਨ ਦੇ ਕੁਝ ਫੀਚਰਜ਼ ਦਾ ਵੀ ਖ਼ੁਲਾਸਾ ਹੋਇਆ ਹੈ। ਰਿਪੋਰਟ ਮੁਤਾਬਕ, ਰੈੱਡਮੀ ਦੇ ਇਸ ਸਸਤੇ ਸਮਾਰਟਫੋਨ ’ਚ 4,900mAh ਦੀ ਬੈਟਰੀ ਹੋਵੇਗੀ ਜੋ 10 ਵਾਟ ਫਾਸਟ ਚਾਰਜਿੰਗ ਨਾਲ ਆਏਗੀ। ਇਹ ਫੋਨ 4ਜੀ ਨੈੱਟਵਰਕ ਸੁਪੋਰਟ ਕਰੇਗਾ। ਇਹ ਪਿਛਲੇ ਸਾਲ ਭਾਰਤ ’ਚ ਲਾਂਚ ਕੀਤੇ ਗਏ ਕੰਪਨੀ ਦੇ ਰੈੱਡਮੀ 8ਏ ਜਿਊਲ ਸਮਾਰਟਫੋਨ ਦਾ ਅਪਗ੍ਰੇਡ ਮਾਡਲ ਹੋਵੇਗਾ।

Redmi 9A ਮਿਲਣਗੇ ਇਹ ਫੀਚਰਜ਼
ਫੋਨ ’ਚ 6.5 ਇੰਚ ਦੀ ਡਿਸਪਲੇਅ ਹੋ ਸਕਦੀ ਹੈ। ਇਸ ਤੋਂ ਪਹਿਲਾਂ ਆਈਆਂ ਰਿਪੋਰਟਾਂ ’ਚ ਕਿਹਾ ਗਿਆ ਸੀ ਕਿ ਇਸ ਦੀ ਡਿਸਪਲੇਅ ਐੱਚ.ਡੀ.+ ਰੈਜ਼ੋਲਿਊਸ਼ਨ (720x1600 ਪਿਕਸਲ) ਵਾਲੀ ਹੋਵੇਗੀ। ਫੋਨ ’ਚ ਹੇਲੀਓ ਏ25 ਪ੍ਰੋਸੈਸਰ ਅਤੇ 3 ਜੀ.ਬੀ. ਰੈਮ ਮਿਲ ਸਕਦੀ ਹੈ। ਐਂਡਰਾਇਡ 10 ’ਤੇ ਕੰਮ ਕਰਨ ਵਾਲੇ ਇਸ ਸਮਾਰਟਫੋਨ ’ਚ 32 ਜੀ.ਬੀ. ਦੀ ਇੰਟਰਨਲ ਸਟੋਰੇਜ ਹੋਵੇਗੀ। ਸਟੋਰੇਜ ਵਧਾਉਣ ਲਈ ਇਸ ਵਿਚ ਮਾਈਕ੍ਰੋ-ਐੱਸ.ਡੀ. ਕਾਰਡ ਸਲਾਟ ਵੀ ਦਿੱਤਾ ਜਾਵੇਗਾ। 

ਕੈਮਰੇ ਦੀ ਗੱਲ ਕਰੀਏ ਤਾਂ ਫੋਨ ’ਚ 5 ਮੈਗਾਪਿਕਸਲ ਦਾ ਫਰੰਟ ਕੈਮਰਾ ਅਤੇ 13 ਮੈਗਾਪਿਕਸਲ ਦਾ ਸਿੰਗਲ ਰੀਅਰ ਕੈਮਰਾ ਮਿਲੇਗਾ। ਇਸ ਦੀ ਕੀਮਤ 100 ਯੂਰੋ (ਕਰੀਬ 8500 ਰੁਪਏ) ਤੋਂ 120 ਯੂਰੋ (ਕਰੀਬ 10,000 ਰੁਪਏ) ਤਕ ਹੋ ਸਕਦੀ ਹੈ। ਦੱਸ ਦੇਈਏ ਕਿ ਰੈੱਡਮੀ 8ਏ ਡਿਊਲ ਸਮਾਰਟਫੋਨ ਡਿਊਲ ਰੀਅਰ ਕੈਮਰਾ ਅਤੇ ਵਾਟਰਡ੍ਰੋਪ ਨੌਚ ਡਿਸਪਲੇਅ ਨਾਲ ਆਇਆ ਸੀ। ਫੋਨ 2 ਮਾਡਲਾਂ- 2 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਅਤੇ 3 ਜੀ.ਬੀ.+32 ਜੀ.ਬੀ. ਸਟੋਰੇਜ ’ਚ ਆਉਂਦਾ ਹੈ। ਹਾਲ ਹੀ ’ਚ ਕੰਪਨੀ ਨੇ ਇਸ ਦਾ 3 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲਾ ਮਾਡਲ ਵੀ ਪੇਸ਼ ਕੀਤਾ ਹੈ। 


Rakesh

Content Editor

Related News