ਸ਼ਿਓਮੀ Redmi 5A ਲਈ ਰੋਲ ਆਊਟ ਹੋਈ MIUI 9 stable ਅਪਡੇਟ

01/19/2018 7:19:58 PM

ਜਲੰਧਰ- ਜੇਕਰ ਤੁਸੀਂ ਸ਼ਿਓਮੀ Redmi 5A ਯੂਜ਼ਰਸ ਹੋ ਤਾਂ ਤੁਸੀਂ ਆਪਣੇ ਸਮਾਰਟਫੋਨ 'ਚ ਨਵੇਂ MIUI 9 stable ਅਪਡੇਟ ਦਾ ਅਨੁਭਵ ਹਾਸਿਲ ਕਰ ਸਕਦੇ ਹੋ। ਸ਼ਿਓਮੀ ਨੇ ਅਧਿਕਾਰਤ ਤੌਰ 'ਤੇ MIUI 9 ਸਟੇਬਲ ਓ. ਐੱਸ ਨੂੰ ਗਲੋਬਲੀ ਰਿਲੀਜ ਕਰ ਦਿੱਤਾ ਹੈ। ਐਂਡ੍ਰਾਇਡ 7.0 ਨੂਗਟ 'ਤੇ ਅਧਾਰਿਤ MIUI 9 stable 'ਚ ਕਈ ਖਾਸ ਫੀਚਰਸ ਜਿਵੇਂ ਕਿ split ਸਕ੍ਰੀਨ, ਇਮੇਜ ਅਧਾਰਿਤ ਕੀ-ਵਰਡ 'ਤੇ ਯੂਨੀਵਰਸਲ ਸਰਚ ਓ. ਏ. ਆਈ. ਅਸਿਸਟੈਂਟ ਇੰਟੀਗ੍ਰੇਸ਼ਨ ਆਦਿ ਸ਼ਾਮਿਲ ਹਨ। 

ਜੇਕਰ ਤੁਸੀਂ Redmi 5A ਯੂਜ਼ਰ ਹੋ ਅਤੇ ਤੁਹਾਨੂੰ ਅਜੇ ਤੱਕ ਨਵੇਂ ਅਪਡੇਟ ਲਈ ਨੋਟੀਫਿਕੇਸ਼ਨ ਨਹੀ ਮਿਲਿਆ ਹੈ ਤਾਂ ਤੁਸੀਂ ਅਪਡੇਟਰ ਐਪ ਲਈ ਐਡ ਕਰ ਸਕਦੇ ਹੈ ਅਤੇ MIUI Global Stable ROM V9.2.1.0.NCKMIEK ਨੂੰ ਚੈੱਕ ਕਰ ਸਕਦੇ ਹੋ। ਜੇਕਰ ਇਹ ਅਪਡੇਟ ਅਜੇ ਵੀ ਵਿਖਾਈ ਨਹੀਂ ਦੇ ਰਿਹੇ ਹੈ ਤਾਂ ਹੋ ਸਕਦਾ ਹੈ ਇਹ ਤੁਹਾਨੂੰ ਇਕ ਜਾਂ ਦੋ ਦਿਨ 'ਚ ਮਿਲ ਜਾਵੇਗਾ।

MIUI 9 stable 'ਚ ਕਈ ਨਵੇਂ ਫੀਚਰ ਜੋੜੇ ਗਏ ਹਨ ਅਤੇ ਕਈ ਪੁਰਾਣੇ ਫੀਚਰ ਨੂੰ ਬਿਹਤਰ ਬਣਾਇਆ ਗਿਆ ਹੈ। ਜ਼ਿਆਦਾ ਤੇਜ਼ ਐਪ ਲੋਡ ਟਾਈਮ, ਨਵੇਂ ਡਿਜ਼ਾਈਨ ਐਲੀਮੇਂਟ, ਲਾਕ ਸਕ੍ਰੀਨ 'ਤੇ ਸ਼ਾਰਟਕਟ, ਸਪਲਿਟ ਸਕ੍ਰੀਨ ਫੀਚਰ, ਸਮਾਰਟ ਫੰਕਸ਼ਨੇਲਿਟੀ ਅਤੇ ਹੋਰ ਫੀਚਰ ਇਸ ਦਾ ਹਿੱਸਾ ਹੋਣਗੇ।

ਮੀ. ਊ. ਆਈ. 9 ਸਿਸਟਮ ਨੂੰ ਆਪਟੀਮਾਇਜ਼ ਕਰਕੇ ਜ਼ਿਆਦਾ ਦਮਦਾਰ ਪਰਫਾਰਮੇਨਸ ਲਈ ਤਿਆਰ ਕਰੇਗਾ। ਐਪਸ ਪਹਿਲਾਂ ਦੀ ਤੁਲਣਾ 'ਚ ਜ਼ਿਆਦਾ ਤੇਜ਼ੀ ਨਾਲ ਲੋਡ ਹੋਣਗੀਆਂ। ਇੱਕ ਅਤੇ ਅਹਿਮ ਖਾਸਿਅਤ ਹੈ ਇਮੇਜ ਸਰਚ ਫੀਚਰ, ਇਸ ਦੀ ਮਦਦ ਨਾਲ ਤੁਸੀਂ ਸਿਰਫ ਕੀ-ਵਰਡ ਟਾਈਪ ਕਰਕੇ ਕਿਸੇ ਖਾਸ ਤਸਵੀਰ ਨੂੰ ਲੱਭ ਸਕਦੇ ਹੋ।