ਇਹ ਸਮਾਰਟਫੋਨ ਕੰਪਨੀ ਦੀ ਆਧਿਕਾਰਕ ਵੈੱਬਸਾਈਟ ''ਤੇ Pre Orders ਲਈ ਹੋਇਆ ਉਪਲੱਬਧ

05/20/2017 12:48:28 PM

ਜਲੰਧਰ- ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਿਓਮੀ ਨੇ ਕੁੱਝ ਹੀ ਸਮਾਂ ਪਹਿਲਾਂ ਆਪਣਾ ਸਸਤਾ ਹੈਂਡਸੈੱਟ ਰੈਡਮੀ 4ਏ (Redmi 4A) ਲਾਂਚ ਕੀਤਾ ਸੀ। ਘੱਟ ਕੀਮਤ ''ਚ ਸ਼ਾਨਦਾਰ ਫੀਚਰਸ ਨਾਲ ਲੈਸ ਇਹ ਫੋਨ ਕੰਪਨੀ ਦੀ ਆਧਿਕਾਰਕ ਵੈੱਬਸਾਈਟ ਮੀ ਡਾਟ ਕਾਮ (Mi.com) ''ਤੇ ਪ੍ਰੀ-ਆਰਡਰ ਲਈ ਉਪਲੱਬਧ ਕਰਾ ਦਿੱਤਾ ਗਿਆ ਹੈ। ਇਸ ਫੋਨ ਦੀ ਕੀਮਤ 5,999 ਰੁਪਏ ਹੈ। ਕੰਪਨੀ ਨੇ ਕਿਹਾ ਹੈ ਕਿ ਪ੍ਰੀ-ਆਰਡਰ ਕਰਨ ਦੇ 5 ਦਿਨਾਂ ''ਚ ਫੋਨ ਨੂੰ ਸ਼ਿੱਪ ਕਰ ਦਿੱਤਾ ਜਾਵੇਗਾ। ਉਥੇ ਹੀ ਇਹ ਵੀ ਦੱਸਿਆ ਕਿ ਫੋਨ ਲਈ ਯੂਜ਼ਰਸ ਨੂੰ ਆਨਲਾਈਨ ਪੇਮੇਂਟ ਕਰਨਾ ਹੋਵੇਗਾ। ਇਸ ਦੇ ਲਈ ਕੈਸ਼ ਆਨ ਡਿਲੀਵਰੀ ਆਪਸ਼ਨ ਉਪਲੱਬਧ ਨਹੀਂ ਕਰਾਇਆ ਗਿਆ ਹੈ।

ਸ਼ਿਓਮੀ ਰੈਡਮੀ 4ਏ ''ਚ ਕੀ ਕੁੱਝ ਹੈ ਖਾਸ
ਸ਼ਿਓਮੀ ਰੈਡਮੀ 41 ਦੀ ਕੀਮਤ 5,999 ਰੁਪਏ ਹੈ ਅਤੇ ਭਾਰਤ ''ਚ ਇਹ ਗਰੇ, ਗੋਲਡ ਅਤੇ ਰੋਜ਼ ਗੋਲਡ ਕਲਰ ''ਚ ਉਪਲੱਬਧ ਹੈ। ਰੈਡਮੀ 41 ''ਚ 5 ਇੰਚ ਦੀ ਐੱਚ. ਡੀ ਡਿਸਪਲੇ, ਰੈਜ਼ੋਲਿਊਸ਼ਨ 720x1280 ਪਿਕਸਲ ਹੈ। ਇਸ ''ਚ 1.4gh੍ਰ ਕਵਾਡ-ਕੋਰ ਸਨੈਪਡਰੈਗਨ 425 ਪ੍ਰੋਸੈਸਰ ਦੇ ਨਾਲ ਗਰਾਫਿਕਸ ਲਈ ਐਡਰੇਨੋ 308 GPU ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਮਲਟੀ ਟਾਸਕਿੰਗ ਲਈ 2GB ਦੀ ਰੈਮ ਦਿੱਤੀ ਗਈ ਹੈ। ਇਸ ਤੋਂ ਇਲਾਵਾ ਫੋਨ ''ਚ 16GB ਇਨਬਿਲਟ ਸਟੋਰੇਜ ਹੈ ਜਿਸ ਮਾਇਕ੍ਰੋ ਐੱਸ. ਡੀ ਨਾਲ 128GB ਤੱਕ ਵਧਾਈ ਜਾ ਸਕਦੀ ਹੈ।

ਕੈਮਰਾ :
ਰੈਡਮੀ 4A ''ਚ P416, 5 ਲੈਨਜ਼-ਸਿਸਟਮ ਅਤੇ ਅਪਰਚਰ f/2.2 ਦੇ ਨਾਲ 13MP ਦਾ ਰਿਅਰ ਕੈਮਰਾ ਅਤੇ ਸੈਲਫੀ ਲਈ ਅਪਰਚਰ f/2.2 ਦੇ ਨਾਲ 5MP ਫ੍ਰੰਟ ਕੈਮਰਾ ਹੈ। ਕੁਨੈੱਕਟੀਵਿਟੀ ''ਚ 4ਜੀ LTE ,ਵਾਈ-ਫਾਈ 802.11 ਬੀ/ਜੀ/ਐੱਨ, ਜੀ. ਪੀ. ਐੱਸ, ਏ-ਜੀ. ਪੀ. ਐੱਸ ਅਤੇ ਬਲੂਟੁੱਥ 4.1 ਫੀਚਰਸ ਹਨ। ਰੈਡਮੀ 4A ''ਚ ਐਕਸੈਲੇਰੋਮੀਟਰ, ਐਬਿਅੰਟ ਲਾਈਟ ਸੈਂਸਰ, ਜਾਇਰੋਸਕੋਪ, ਇੰਫਰਾਰੇਡ ਅਤੇ ਪ੍ਰਾਕਸੀਮਿਟੀ ਸੈਂਸਰ ਹੈ। ਫੋਨ ਦਾ ਡਾਇਮੇਂਸ਼ਨ 139.5x70.4x8.5 ਮਿਲੀਮੀਟਰ ਅਤੇ ਭਾਰ 131.5 ਗਰਾਮ ਹੈ। ਇਸ ਸਮਾਰਟਫੋਨ ''ਚ 3120mAh ਦੀ ਬੈਟਰੀ ਹੈ।