Xiaomi Redmi 4A ਅੱਜ ਇਕ ਵਾਰ ਫਿਰ ਸੇਲ ਲਈ ਹੋਵੇਗਾ ਉਪਲੱਬਧ
Thursday, Jun 22, 2017 - 11:38 AM (IST)

ਜਲੰਧਰ- ਸਸਤੇ ਮੁੱਲ 'ਚ ਚੰਗਾ ਫੋਨ ਦੀ ਖਰੀਦਣ ਦੀ ਚਾਹਤ ਰੱਖਦੇ ਹੋ ਤਾਂ ਅੱਜ ਦੁਪਹਿਰ 12 ਵਜੇ ਐਮਾਜ਼ਨ ਇੰਡੀਆ 'ਤੇ Xiaomi Redmi 4A ਵਿਕਰੀ ਲਈ ਉਪਲੱਬਧ ਹੋਵੇਗਾ। ਇਹ ਹੈਂਡਸੈੱਟ ਡਾਰਕ ਗਰੇ ਅਤੇ ਗੋਲਡ ਕਲਰ 'ਚ ਉਪਲੱਬਧ ਹੋਵੇਗਾ। ਭਾਰਤ 'ਚ ਸ਼ਿਓਮੀ ਰੈਡਮੀ 4ਏ ਦੀ ਕੀਮਤ 5,999 ਰੁਪਏ ਤੋਂ ਸ਼ੁਰੂ ਹੁੰਦੀ ਹੈ। ਭਾਰਤ 'ਚ ਸ਼ਾਓਮੀ ਰੈਡਮੀ 4ਏ ਦਾ ਸਿਰਫ 2 ਜੀ. ਬੀ ਰੈਮ ਅਤੇ 16 ਜੀ. ਬੀ ਸਟੋਰੇਜ ਵਾਲਾ ਵੇਰਿਅੰਟ ਵਿਕਦਾ ਹੈ।
ਸ਼ਿਓਮੀ ਰੈਡਮੀ 4ਏ 'ਚ 5 ਇੰਚ ਦੀ ਐੱਚ. ਡੀ (720x1280 ਪਿਕਸਲ) ਡਿਸਪਲੇ, 1.4 ਗੀਗਾਹਰਟਜ ਕਵਾਡ-ਕੋਰ ਸਨੈਪਡਰੈਗਨ 425 ਪ੍ਰੋਸੈਸਰ ਦੇ ਨਾਲ ਗਰਾਫਿਕਸ ਲਈ ਐਡਰੇਨੋ 308 ਜੀ. ਪੀ. ਊ ਦਿੱਤਾ ਗਿਆ ਹੈ। ਇਸ 'ਚ ਰੈਮ 2 ਜੀ. ਬੀ, ਇਨਬਿਲਟ ਸਟੋਰੇਜ 16 ਜੀ. ਬੀ ਹੈ। ਰੈਡਮੀ 4ਏ 'ਚ ਪੀ. ਡੀ. ਏ. ਐੱਫ, 5 ਲੈਂਜ਼-ਸਿਸਟਮ ਅਤੇ ਅਪਰਚਰ ਐੱਫ/2.2 ਦੇ ਨਾਲ 13 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ ਸੈਲਫੀ ਲਈ 5 ਮੈਗਾਪਿਕਸਲ ਫ੍ਰੰਟ ਕੈਮਰਾ ਹੈ। ਇਸ ਸਮਾਰਟਫੋਨ 'ਚ 3120 ਐੱਮ. ਏ. ਐੱਚ ਦੀ ਬੈਟਰੀ ਹੈ। ਕੁਨੈੱਕਟੀਵਿਟੀ 4ਜੀ ਐੱਲ. ਟੀ. ਈ, ਵਾਈ-ਫਾਈ 802.11 ਬੀ/ਜੀ/ਐੱਨ, ਜੀ. ਪੀ. ਐੱਸ, ਏ-ਜੀ. ਪੀ.ਐੱਸ ਅਤੇ ਬਲੂਟੁੱਥ 4.1 ਜਿਹੇ ਫੀਚਰ ਹਨ। ਫੋਨ ਦਾ ਡਾਇਮੇਂਸ਼ਨ 139.5x70.4x8.5 ਮਿਲੀਮੀਟਰ ਅਤੇ ਭਾਰ 131.5 ਗਰਾਮ ਹੈ।