ਜਲਦ ਲਾਂਚ ਹੋ ਸਕਦੈ Xiaomi Poco F1 Lite

03/16/2019 1:01:41 AM

ਗੈਜੇਟ ਡੈਸਕ—ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ Xiaomi ਨੇ ਪਿਛਲੇ ਸਾਲ ਪੋਕੋ ਐੱਫ1 ਲਾਂਚ ਕੀਤਾ ਸੀ, ਜੋ 20,000 ਰੁਪਏ ਦੀ ਰੇਂਜ 'ਚ ਕਾਫੀ ਮਸ਼ਹੂਰ ਫੋਨਸ 'ਚੋਂ ਇਕ ਸੀ। ਰਿਪੋਰਟਸ ਦੀ ਮੰਨਿਏ ਤਾਂ ਕੰਪਨੀ ਹੁਣ ਇਕ ਸਸਤਾ ਪੋਕੋ ਫੋਨ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ, ਜਿਸ ਦਾ ਨਾਂ  Poco F1 Lite  ਹੋਵੇਗਾ।

ਹਾਲ ਹੀ 'ਚ ਇਹ ਫੋਨ ਬੈਂਚਮਾਰਕਿੰਗ ਵੈੱਬਸਾਈਟ ਗੀਕਬੈਂਚ 'ਤੇ ਵੀ ਨਜ਼ਰ ਆਇਆ ਸੀ, ਜਿਥੇ ਇਸ ਦੇ ਕਈ ਖਾਸ ਫੀਚਰਸ ਦੀ ਜਾਣਕਾਰੀ ਸਾਹਮਣੇ ਆਈ ਹੈ। ਲਿਸਟਿੰਗ ਮੁਤਾਬਕ ਪੋਕੋ ਐੱਫ1 ਲਾਈਟ 'ਚ ਕੁਆਲਕਾਮ ਸਨੈਪਡਰੈਗਨ 660 ਪ੍ਰੋਸੈਸਰ ਨਾਲ 4ਜੀ.ਬੀ. ਰੈਮ ਵੇਰੀਐਂਟ 'ਚ ਪੇਸ਼ ਕੀਤਾ ਜਾਵੇਗਾ। ਐਂਡ੍ਰਾਇਡ 9.0 ਪਾਈ ਆਪਰੇਟਿੰਗ ਸਿਸਟਮ 'ਤੇ ਚੱਲਣ ਵਾਲੇ ਇਸ ਫੋਨ 'ਚ ਨੌਚ ਸਕਰੀਨ ਡਿਸਪਲੇਅ ਨਾਲ 3.5 ਐੱਮ.ਐੱਮ. ਦਾ ਆਡੀਓ ਜੈਕ ਦਿੱਤਾ ਜਾਵੇਗਾ। ਅਜਿਹਾ ਕਿਹਾ ਜਾ ਰਿਹਾ ਹੈ ਕਿ ਇਸ ਫੋਨ ਦੀ ਕੀਮਤ 10,000 ਰੁਪਏ ਤੋਂ ਘੱਟ ਹੋਵੇਗੀ।

ਦੱਸ ਦੇਈਏ ਕਿ ਪਿਛਲੇ ਸਾਲ ਕੰਪਨੀ ਨੇ ਪੋਕੋ ਐੱਫ1 ਲਾਂਚ ਕੀਤਾ ਸੀ, ਜੋ ਲੋਕ ਇਸ ਦੇ ਫੀਚਰਸ ਤੋਂ ਅਣਜਾਣ ਹਨ ਉਨ੍ਹਾਂ ਨੂੰ ਦੱਸ ਦੇਈਏ ਕਿ ਇਸ ਫੋਨ 'ਚ 6.18 ਇੰਚ ਦੀ ਫੁਲ ਐੱਚ.ਡੀ.+ਨੌਚ ਡਿਸਪਲੇਅ ਦਿੱਤੀ ਗਈ ਹੈ। ਪੋਕੋ ਐੱਫ1 'ਚ ਕੁਆਲਕਾਮ ਲੇਟੈਸਟ ਸਨੈਪਡਰੈਗਨ 845 ਪ੍ਰੋਸੈਸਰ ਅਤੇ ਗ੍ਰਾਫਿਕਸ ਲਈ ਐਡਰੀਨੋ 630 ਜੀ.ਪੀ.ਯੂ. ਹੈ। ਫੋਨ ਨੂੰ 6ਜੀ.ਬੀ. ਅਤੇ 8 ਜੀ.ਬੀ. ਰੈਮ ਨਾਲ 64ਜੀ.ਬੀ. ਇੰਟਰਨਲ ਸਟੋਰੇਜ਼/256ਜੀ.ਬੀ. ਸਟੋਰੇਜ਼ ਵੇਰੀਐਂਟ 'ਚ ਪੇਸ਼ ਕੀਤਾ ਗਿਆ ਸੀ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ ਕਵਿਕ ਚਾਰਜ 3.0 ਨੂੰ ਸਪਾਰਟ ਕਰਦੀ ਹੈ। ਪੋਕੋ ਐੱਫ1 ਦਾ 8ਜੀ.ਬੀ. ਰੈਮ+256ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 28,999 ਰੁਪਏ ਤੇ 6ਜੀ.ਬੀ.ਰੈਮ+64ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 20,999 ਰੁਪਏ ਹੈ।

Karan Kumar

This news is Content Editor Karan Kumar