ਸ਼ਿਓਮੀ ਪੋਕੋ F1 ਨੂੰ ਮਿਲੀ MIUI 10 ਗਲੋਬਲੀ ਬੀਟਾ ਅਪਡੇਟ

09/17/2018 5:27:16 PM

ਜਲੰਧਰ-ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਿਓਮੀ (Xiaomi) ਨੇ ਹਾਲ ਹੀ 'ਚ ਪੋਕੋ ਐੱਫ 1 (Poco F1) ਦੇ ਲਈ MIUI 10 ਗਲੋਬਲੀ ਬੀਟਾ 8.9.13 ਰਿਲੀਜ਼ ਕਰ ਦਿੱਤੀ ਹੈ। MIUI 10 'ਚ ਨਵੇਂ ਯੂਜ਼ਰ ਇੰਟਰਫੇਸ (UI) ਦੇ ਨਾਲ ਮੈਨਯੂ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਪ੍ਰੋਟ੍ਰੇਟ ਮੋਡ ਵਰਗੇ ਫੀਚਰਸ ਵੀ ਮਿਲਣਗੇ। ਯੂਜ਼ਰਸ ਦੇ ਬਿਹਤਰ ਅਨੁਭਵ ਦੇ ਲਈ ਕੁਝ ਹੋਰ ਆਰਟੀਫਿਸ਼ੀਅਲ ਇੰਟੈਲੀਜੈਂਸ ਫੀਚਰਸ ਵੀ ਜੋੜੇ ਗਏ ਹਨ।

ਰਿਪੋਰਟ ਮੁਤਾਬਕ ਨਵੇਂ ਬੀਟਾ ਵਰਜ਼ਨ 'ਚ ਕੰਪਨੀ ਨੇ "OK Google" ਅਤੇ PUBG ਖੇਡਦੇ ਸਮੇਂ ਆਡੀਓ ਆਉਟਪੁੱਟ ਦੀ ਸਮੱਸਿਆ ਨੂੰ ਦੂਰ ਕੀਤਾ ਹੈ। ਇਸ ਨਵੀ ਅਪਡੇਟ 'ਚ ਉਨ੍ਹਾਂ ਸਮੱਸਿਆਵਾਂ ਨੂੰ ਦੂਰ ਕੀਤਾ ਗਿਆ ਹੈ, ਜੋ ਚੋਣਵੇਂ ਐਪਸ ਆਈਕਾਨ ਨੂੰ ਨੋਟੀਫਿਕੇਸ਼ਨ ਪੈਨਲ 'ਤੇ ਦੇਖਣ ਤੋਂ ਰੋਕਦੀ ਸੀ। ਇਸ ਸਮਾਰਟਫੋਨ ਦੇ ਲਈ ਰਿਲੀਜ਼ ਕੀਤੀ ਨਵੀਂ ਐੱਮ. ਆਈ. ਯੂ. ਆਈ. ਅਪਡੇਟ ਫਿਲਹਾਲ ਹੁਣ ਬੀਟਾ ਸਟੇਜ 'ਚ ਹੈ। ਇਸ ਕਾਰਨ ਅਪਡੇਟ ਇੰਸਟਾਲ ਕਰਨ ਤੋਂ ਬਾਅਦ ਤੁਹਾਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਇਸ ਤੋਂ ਇਲਾਵਾ ਸ਼ਿਓਮੀ ਨੇ ਐੱਮ. ਆਈ. ਯੂ. ਆਈ 10 (MIUI 10) ਗਲੋਬਲ ਸਟੇਬਲ ਅਪਡੇਟ ਨੂੰ ਰੈੱਡਮੀ ਨੋਟ 5 ਪ੍ਰੋ , Mi Mix ਅਤੇ Mi Mix 2 ਦੇ ਲਈ ਰਿਲੀਜ਼ ਕਰ ਦਿੱਤੀ ਗਈ ਹੈ। ਉਮੀਦ ਹੈ ਕਿ ਜਲਦ ਹੀ ਐੱਮ. ਆਈ. ਯੂ. ਆਈ 10 (MIUI 10) ਗਲੋਬਲੀ ਸਟੇਬਲ ਅਪਡੇਟ ਨੂੰ ਪੋਕੋ ਐੱਫ 1 (Poco F1) ਦੇ ਲਈ ਰਿਲੀਜ਼ ਕੀਤੀ ਜਾਵੇਗੀ, ਜਿਸ ਤੋਂ ਯੂਜ਼ਰਸ ਨੂੰ ਹੋਰ ਬਿਹਤਰ ਅਨੁਭਵ ਮਿਲੇਗਾ।