ਸ਼ਾਓਮੀ ਦਾ ਭਾਰਤ ''ਚ ਨਵਾਂ ਰਿਕਾਰਡ, 1 ਦਿਨ ''ਚ ਆਫਲਾਈਨ ਵੇਚੇ 10 ਲੱਖ ਫੋਨਸ

01/14/2020 6:49:28 PM

ਗੈਜੇਟ ਡੈਸਕ—ਇੰਡੀਅਨ ਆਫਲਾਈਨ ਸਮਾਰਟਫੋਨ ਮਾਰਕੀਟ 'ਚ ਸ਼ਾਓਮੀ ਨੇ ਇਕ ਨਵਾਂ ਰਿਕਾਰਡ ਬਣਾਇਆ ਹੈ। ਕੰਪਨੀ ਵੱਲੋਂ ਇਕ ਆਫੀਸ਼ੀਅਲ ਪ੍ਰੈੱਸ ਸਟੇਟਮੈਂਟ 'ਚ ਕਿਹਾ ਗਿਆ ਹੈ ਕਿ ਸ਼ਾਓਮੀ ਨੇ ਇਕ ਦਿਨ 'ਚ ਆਫਲਾਈਨ ਮਾਰਕੀਟ 'ਚ 10 ਲੱਖ ਤੋਂ ਜ਼ਿਆਦਾ ਸਮਾਰਟਫੋਨ ਵੇਚੇ ਹਨ। ਭਾਰਤ 'ਚ ਆਨਲਾਈਨ ਸੈਗਮੈਂਟ 'ਚ ਬਿਹਤਰੀਨ ਸੇਲਸ ਤੋਂ ਬਾਅਦ ਹੁਣ ਕੰਪਨੀ ਦਾ ਦਾਅਵਾ ਹੈ ਕਿ 10 ਜਨਵਰੀ ਦੇ ਦਿਨ ਆਫਲਾਈਨ ਮਾਰਕੀਟ 'ਚ 10 ਲੱਖ ਤੋਂ ਜ਼ਿਆਦਾ ਸ਼ਾਓਮੀ ਸਮਾਰਟਫੋਨ ਯੂਨੀਟਸ ਦੀ ਸੇਲ ਹੋਈ ਹੈ, ਜੋ ਨਵਾਂ ਰਿਕਾਰਡ ਹੈ।

ਕੰਪਨੀ ਵੱਲੋਂ ਮੰਗਲਵਾਰ ਨੂੰ ਸ਼ੇਅਰ ਕੀਤੇ ਗਏ ਸਟੇਟਮੈਂਟ 'ਚ ਕਿਹਾ ਗਿਆ ਹੈ ਕਿ ਸਮਾਰਟਫੋਨਸ ਦੀ ਆਫਲਾਈਨ ਮਾਰਕੀਟ 'ਚ ਸੇਲ ਸਾਲ-ਦਰ-ਸਾਲ 70 ਫੀਸਦੀ ਤਕ ਵਧੀ ਹੈ। ਨਾਲ ਹੀ ਫੈਸਟਿਵ ਸੀਜ਼ਨ 'ਚ ਮਹੀਨੇ-ਦਰ-ਮਹੀਨੇ ਆਫਲਾਈਨ ਸੇਲ ਦੇ ਅੰਕੜਿਆਂ 'ਚ 50 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ। ਉੱਥੇ, ਸ਼ਾਓਮੀ ਦਾ ਆਫਲਾਈਨ ਟੀ.ਵੀ. ਬਿਜ਼ਨੈੱਸ ਵੀ ਸਾਲ-ਦਰ-ਸਾਲ 400 ਫੀਸਦੀ ਤਕ ਵਧਿਆ ਹੈ।

ਇਕ ਦਿਨ 'ਚ ਬਣਿਆ ਰਿਕਾਰਡ
ਸ਼ਾਓਮੀ ਇੰਡੀਆ ਦੇ ਹੈੱਡ-ਆਫਲਾਈਨ ਆਪਰੇਸ਼ੰਸ ਸੁਨੀਲ ਬੇਬੀ ਨੇ ਕਿਹਾ ਕਿ ਸ਼ਾਓਮੀ ਨੇ 2017 ਦੀ ਪਹਿਲੀ ਤਿਮਾਹੀ ਨਾਲ ਆਪਣਾ ਆਫਲਾਈਨ ਐਕਸਪੈਂਸ਼ਨ ਸ਼ੁਰੂ ਕੀਤਾ ਸੀ ਅਤੇ ਇਸ ਸਾਲ ਆਪਣੀ ਵਰ੍ਹੇਗੰਢ 'ਤੇ ਅਸੀਂ ਕੁਝ ਖਾਸ ਕਰਨ ਦਾ ਫੈਸਲਾ ਕੀਤਾ। ਪੂਰੀ ਆਫਲਾਈਨ ਟੀਮ ਅਤੇ ਸਪਲਾਈ ਚੇਨ ਮੈਨੇਜਮੈਂਟ ਟੀਮ ਨੇ ਕਈ ਹਫਤੇ ਤਕ ਸਖਤ ਮਿਹਨਤ ਕੀਤੀ ਜਿਸ ਕਾਰਨ ਆਫਲਾਈਨ ਸਪੇਸ 'ਚ ਅਸੀਂ ਇਕ ਦਿਨ 'ਚ 10 ਲੱਖ ਤੋਂ ਜ਼ਿਆਦਾ ਯੂਨੀਟਸ ਦੀ ਸੇਲ ਕਰ ਰਿਕਾਰਡ ਬਣਾ ਸਕੇ।

ਭਾਰਤ 'ਚ ਵੱਡਾ ਮਾਰਕੀਟ ਸ਼ੇਅਰ
ਚਾਈਨੀਜ਼ ਕੰਪਨੀ ਨੇ ਪਿਛਲੇ ਪੰਜ ਸਾਲ 'ਚ ਮਾਰਕੀਟ 'ਚ ਬਿਹਤਰੀਨ ਗ੍ਰੋਥ ਦੇਖੀ ਹੈ। ਭਾਰਤ 'ਚ ਸਭ ਤੋਂ ਜ਼ਿਆਦਾ ਮਾਰਕੀਟ ਸ਼ੇਅਰ ਵਾਲੇ ਇਸ ਬ੍ਰੈਂਡ ਕੋਲ ਅਜੇ 2500 ਤੋਂ ਜ਼ਿਆਦਾ ਐੱਮ.ਆਈ. ਸਟੋਰ, 75 ਤੋਂ ਜ਼ਿਆਦਾ ਐੱਮ.ਆਈ. ਹੋਮ ਅਤੇ 20 ਤੋਂ ਜ਼ਿਆਦਾ ਐੱਮ.ਆਈ. ਸਟੂਡੀਓ ਹੈ। ਇੰਨਾਂ ਹੀ ਨਹੀਂ, ਕੰਪਨੀ ਕੋਲ 7000 ਤੋਂ ਜ਼ਿਆਦਾ ਪਾਰਟਨਰ ਸਟੋਰ ਹਨ ਜੋ ਭਾਰਤ ਦੇ ਕਈ ਸ਼ਹਿਰਾਂ 'ਚ ਮੌਜੂਦ ਹੈ। ਕੰਪਨੀ ਵੱਲੋਂ ਪਹਿਲੇ ਬ੍ਰੈਂਡ ਐਕਸਕਲੂਸੀਵ ਰਿਟੇਲ ਸਟੋਰ'Mi Home' ਨੂੰ 10 ਮਈ, 2017 ਨੂੰ ਲਾਂਚ ਕੀਤਾ ਗਿਆ ਸੀ ਅਤੇ 12 ਘੰਟੇ ਦੀ ਸੇਲ ਹੀ 'ਚ ਇਸ ਨੇ 5 ਕਰੋੜ ਤੋਂ ਜ਼ਿਆਦਾ ਦਾ ਰੈਵਿਨਿਊ ਹਾਸਲ ਕੀਤਾ ਹੈ।

Karan Kumar

This news is Content Editor Karan Kumar