ਸਨੈਪਡ੍ਰੈਗਨ 835 ਪ੍ਰੋਸੈਸਰ ਨਾਲ ਲੈਸ ਹੋ ਸਕਦੈ ਸ਼ਿਓਮੀ ਦਾ ਇਹ ਲੈਟੇਸਟ ਸਮਾਰਟਫੋਨ

01/19/2017 12:08:49 PM

ਜਲੰਧਰ- ਚਾਈਨਾ ਦੀ ਇਲੈਕਟ੍ਰਾਨਿਕ ਕੰਪਨੀ ਸ਼ਿਓਮੀ ਆਪਣੇ ਇਕ ਨਵੇਂ ਸਮਾਰਟਫੋਨ ਨੂੰ ਲੈ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਕੰਪਨੀ ਦੇ ਨਵੇਂ ਸਮਾਰਟਫੋਨ ਸ਼ਿਓਮੀ'' ਮੀ ਮਿਕਸ ਈਵੋ'' ਨੂੰ ਬੈਂਚਮਾਰਕ ਵੈੱਬਸਾਈਟ ਗੀਕਬੇਂਚ ''ਤੇ ਲਿਸਟ ਕੀਤਾ ਗਿਆ ਹੈ। ਲਿਸਟਿੰਗ ਦੇ ਬਾਰੇ ''ਚ ਜਾਣਕਾਰੀ ਜੀ. ਐੱਸ. ਐੱਮ. ਅਰਿਨਾ ਦੁਆਰਾ ਦਿੱਤੀ ਗਈ ਹੈ। ਗੀਕਬੈਂਚ ਦੀ ਲਿਸਟਿੰਗ ਦੇ ਆਧਾਰ ''ਤੇ ਇਹ ਇੱਕ ਪ੍ਰੀਮੀਅਮ ਫੀਚਰ ਵਾਲਾ ਹੈਂਡਸੈੱਟ ਹੈ। ਇਸ ''ਚ ਸਨੈਪਡ੍ਰੈਗਨ 835 ਪ੍ਰੋਸੈਸਰ ਦਿੱਤਾ ਗਿਆ ਹੈ। ਸ਼ਿਓਮੀ ਮੀ ਮਿਕਸ ਈਵੋ ''ਚ ਕਵਾਲਕਾਮ ਐੱਮ. ਐੱਸ. ਐੱਮ 8998 ( ਸਨੈਪਡ੍ਰੈਗਨ 835) ਪ੍ਰੋਸੈਸਰ ਦੇ ਨਾਲ 4 ਜੀ. ਬੀ ਰੈਮ ਹੈ। ਇਸ ਤੋਂ ਇਲਾਵਾ ਸਮਾਰਟਫੋਨ ਐਂਡ੍ਰਾਇਡ 6.0.1 ਮਾਰਸ਼ਮੈਲੋ ''ਤੇ ਚੱਲੇਗਾ। ਹੈਂਡਸੈੱਟ ''ਚ ਦਿੱਤੇ ਗਏ ਆਕਟਾ-ਕੋਰ ਪ੍ਰੋਸੈਸਰ ਦੀ ਸਭ ਤੋਂ ਜ਼ਿਆਦਾ ਕਲਾਕ ਸਪੀਡ 1.9 ਗੀਗਾਹਰਟਜ਼ ਹੋਵੇਗੀ।

 

ਹਾਲਾਂਕਿ ਲਿਸਟਿੰਗ ਤੋਂ ਬਹੁਤ ਜ਼ਿਆਦਾ ਤਾਂ ਨਹੀਂ ਪਤਾ ਚੱਲ ਪਾਇਆ, ਇਹ ਕੰਪਨੀ ਬਿਨਾਂ ਬੇਜ਼ਲ ਵਾਲੇ ਡਿਸਪਲੇ ਨਾਲ ਲੈਸ ਸ਼ਿਓਮੀ ਮੀ ਮਿਕਸ ਦਾ ਇਕ ਵੇਰਿਅੰਟ ਹੈ।