ਸ਼ਾਨਦਾਰ ਫੀਚਰਜ਼ ਨਾਲ ਸ਼ਾਓਮੀ MIUI 12 ਲਾਂਚ, ਇਨ੍ਹਾਂ ਸਮਾਰਟਫੋਨਜ਼ ਨੂੰ ਮਿਲੇਗੀ ਅਪਡੇਟ

05/20/2020 1:43:56 PM

ਗੈਜੇਟ ਡੈਸਕ— ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਾਓਮੀ ਨੇ ਆਖਿਰਕਾਰ ਆਪਣੇ ਯੂਜ਼ਰਜ਼ ਲਈ ਨਵਾਂ ਆਪਰੇਟਿੰਗ ਸਿਸਟਮ MIUI 12 ਗਲੋਬਲੀ ਲਾਂਚ ਕਰ ਦਿੱਤਾ ਹੈ। ਇਸ ਅਪਡੇਟ ਨਾਲ ਹੁਣ ਕੰਪਨੀ ਦੇ ਲਗਭਗ ਸਾਰੇ ਸਮਾਰਟਫੋਨ ਦਾ ਇੰਟਰਫੇਸ ਪੂਰੀ ਤਰ੍ਹਾਂ ਬਦਲ ਜਾਵੇਗਾ। ਨਾਲ ਹੀ ਯੂਜ਼ਰਜ਼ ਨੂੰ MIUI 12 ਆਪਰੇਟਿੰਗ ਸਿਸਟਮ 'ਚ ਨਵੇਂ ਫੀਚਰਜ਼ ਮਿਲਣਗੇ। ਉਥੇ ਹੀ ਕੰਪਨੀ ਦਾ ਕਹਿਣਾ ਹੈ ਕਿ ਇਸ ਨਵੇਂ ਆਪਰੇਟਿੰਗ ਸਿਸਟਮ ਦੀ ਅਪਡੇਟ ਯੂਜ਼ਰਜ਼ ਨੂੰ ਜੂਨ ਦੀ ਸ਼ੁਰੂਆਤ ਤੋਂ ਮਿਲਣੀ ਸ਼ੁਰੂ ਹੋ ਜਾਵੇਗੀ। 

MIUI 12 ਦੇ ਸ਼ਾਨਦਾਰ ਫੀਚਰਜ਼
ਸ਼ਾਓਮੀ ਦੇ ਸਮਾਰਟਫੋਨ ਯੂਜ਼ਰਜ਼ ਨੂੰ ਇਸ ਨਵੀਂ ਅਪਡੇਟ 'ਚ ਸੁਪਰ ਵਾਲਪੇਪਰ, ਐਨੀਮੇਸ਼ਨ, ਯੂ.ਆਈ. ਐਲੀਮੈਂਟ, ਫਲੋਟਿੰਗ ਵਿੰਡੋ, ਸਪੀਲ ਟ੍ਰੈਕਿੰਗ, ਡਾਰਕ ਮੋਡ, ਡਿਸਪਲੇਅ ਕਸਟਮਾਈਜੇਸ਼ਨ ਅਤੇ ਪ੍ਰਾਈਵੇਸੀ ਵਰਗੇ ਫੀਚਰਜ਼ ਮਿਲਣਗੇ। ਇਸ ਤੋਂ ਇਲਾਵਾ ਇਸ ਅਪਡੇਟ 'ਚ ਕਈ ਅਜਿਹੇ ਫੀਚਰਜ਼ ਵੀ ਦਿੱਤੇ ਗਏ ਹਨ, ਜੋ ਬੈਟਰੀ ਦੇ ਇਸਤੇਮਾਲ, ਸਟੋਰੇਜ ਅਤੇ ਵਾਈ-ਫਾਈ ਦੀ ਜਾਣਕਾਰੀ ਯੂਜ਼ਰਜ਼ ਨੂੰ ਸਮੇਂ-ਸਮੇਂ 'ਤੇ ਦੇਣਗੇ। ਦੂਜੇ ਪਾਸੇ ਇਸ ਆਪਰੇਟਿੰਗ ਸਿਸਟਮ 'ਚ ਗਲੋਸੀ ਬਲੱਰ ਅਤੇ ਸਿਸਟਮ ਐਨੀਮੇਸ਼ਨ ਵਰਗੇ ਫੀਚਰਜ਼ ਦਿੱਤੇ ਗਏ ਹਨ। 



MIUI 12 'ਚ ਮਿਲੀ ਮੌਸਮ ਐਪ ਦੀ ਸੁਪੋਰਟ
ਕੰਪਨੀ ਨੇ ਇਸ ਆਪਰੇਟਿੰਗ ਸਿਸਟਮ 'ਚ ਸ਼ਾਨਦਾਰ ਮੌਸਮ ਐਪ ਦਿੱਤਾ ਗਿਆ ਹੈ, ਜੋ ਯੂਜ਼ਰਜ਼ ਨੂੰ ਰੀਅਲ ਟਾਈਮ ਮੌਸ ਦੀ ਸਹੀ ਜਾਣਕਾਰੀ ਦਿੰਦਾ ਹੈ। ਨਾਲ ਹੀ ਯੂਜ਼ਰਜ਼ ਨੂੰ ਇਸ ਆਪਰੇਟਿੰਗ ਸਿਸਟਮ 'ਚ ਮਲਟੀਟਾਸਕਿੰਗ ਫੀਚਰ ਮਿਲਿਆ ਹੈ, ਜਿਸ ਨਾਲ ਯੂਜ਼ਰਜ਼ ਨੂੰ ਵਾਰ-ਵਾਰ ਐਪ ਖੋਲ੍ਹਣ ਦੀ ਲੋੜ ਨਹੀਂ ਪਵੇਗੀ। ਉਥੇ ਹੀ ਦੂਜੇ ਪਾਸੇ MIUI 12 'ਚ ਅਲਟਰਾ ਬੈਟਰੀ ਸੇਵਰ ਮੋਡ ਵੀ ਦਿੱਤਾ ਗਿਆ ਹੈ। 

PunjabKesari

ਇਨ੍ਹਾਂ ਡਿਵਾਈਸ ਨੂੰ ਮਿਲੇਗੀ ਅਪਡੇਟ
ਅਪਡੇਟ ਮਿਲਣ ਦੀ ਸ਼ੁਰੂਆਤ ਜੂਨ ਤੋਂ ਹੋਵੇਗੀ। ਪਹਿਲੇ ਰਾਊਂਡ 'ਚ ਜਿਨ੍ਹਾਂ ਮਾਡਲਾਂ ਨੂੰ ਅਪਡੇਟ ਮਿਲੇਗੀ ਉਨ੍ਹਾਂ 'ਚ Mi 9, Mi 9T, Mi 9T Pro, Redmi K20 ਅਤੇ Redmi K20 Pro ਸ਼ਾਮਲ ਹਨ। ਉਥੇ ਹੀ ਦੂਜੇ ਰਾਊਂਡ 'ਚ Redmi Note 7, Redmi Note 7 Pro, Redmi Note 8 Pro, Redmi Note 9, Poco F1, Mi Note 10, Poco F2 Pro, Poco X2, Redmi Note 7S, Mi Note 3, Redmi Y2, Redmi Note 5, Redmi Note 5 Pro, Redmi 6A, Redmi 6, Redmi 6 Pro, Redmi Y3, Redmi Note 8, Redmi 8, Redmi 8A Dual, Redmi Note 9 Pro, Redmi Note 9 Pro Max, Mi Note 10 Lite ਲਈ ਅਪਡੇਟ ਜਾਰੀ ਕੀਤੀ ਜਾਵੇਗੀ।


Rakesh

Content Editor

Related News