ਸ਼ਾਓਮੀ ਦਾ Mint ਲਾਂਚਰ ਕਰੋ ਫ੍ਰੀ ’ਚ ਇੰਸਟਾਲ, ਜਾਣੋ ਕਿਵੇਂ

03/23/2019 1:51:26 PM

ਗੈਜੇਟ ਡੈਸਕ– ਸ਼ਾਓਮੀ ਉਨ੍ਹਾਂ ਸਮਾਰਟਫੋਨ ਨਿਰਮਾਤਾਵਾਂ ’ਚੋਂ ਇਕ ਹੈ ਜੋ ਆਪਣਾ ਖੁਦ ਦਾ ਐਂਡਰਾਇਡ ਬੇਸਡ ਕਸਟਮ ਓ.ਐੱਸ. ਸਕਿਨ ਤਿਆਰ ਕਰਦੇ ਹਨ। Mi A ਸੀਰੀਜ਼ ਨੂੰ ਛੱਡ ਕੇ ਕੰਪਨੀ ਲਗਭਗ ਸਾਰੇ ਸਮਾਰਟਫੋਨਜ਼ ’ਚ ਆਪਣਾ ਐਂਡਰਾਇਡ ਬੇਸਡ ਕਸਟਮ ਓ.ਐੱਸ. MIUI ਦਿੰਦੀ ਹੈ। ਇਹ ਓ.ਐੱਸ. ਸਕਿਨ ਐਂਡਰਾਇਡ ਫੀਚਰਜ਼ ਦੇ ਨਾਲ-ਨਾਲ ਕਈ ਵਾਧੂ ਫੀਚਰਜ਼ ਲੈ ਕੇ ਆਉਂਦਾ ਹੈ, ਜੋ ਤੁਹਾਨੂੰ ਸਟਾਕ ਐਂਡਰਾਇਡ ’ਚ ਨਹੀਂ ਮਿਲ ਸਕਦੇ। 

ਕੰਪਨੀ ਨੇ ਪਿਛਲੇ ਸਾਲ Poco F1 ਦੇ ਲਾਂਚ ਦੇ ਨਾਲ ਆਪਣੇ MIUI ’ਚ ਕੁਝ ਬਦਲਾਅ ਕੀਤੇ ਸਨ ਅਤੇ ਉਸ ਨੂੰ MIUI by Poco ਦੇ ਨਾਂ ਨਾਲ ਲਾਂਚ ਕੀਤਾ ਸੀ। ਓ.ਐੱਸ. ਨੂੰ MIUI ਦੇ ਮੁਕਾਬਲੇ ਕੁਝ ਟ੍ਰਿਕਸ ਅਤੇ ਬਦਲਾਵਾਂ ਦੇ ਨਾਲ ਲਾਂਚ ਕੀਤਾ ਸੀ ਅਤੇ ਹੁਣ ਇਹ ਲਾਂਚਰ ਜਲਦੀ ਹੀ ਸਾਰੇ ਸਮਾਰਟਫੋਨ ਯੂਜ਼ਰਜ਼ ਲਈ ਗੂਗਲ ਪਲੇਅ ਸਟੋਰ ’ਤੇ ਉਪਲੱਬਧ ਹੋਣ ਵਾਲਾ ਹੈ। 

Android Police ਮੁਤਾਬਕ, Mint ਲਾਂਚਰ ਦੇ ਨਾਂ ਨਾਲ ਇਹ ਐਪ ਗੂਗਲ ਪਲੇਅ ਸਟੋਰ ’ਤੇ ਲਿਸਟ ਹੋ ਚੁੱਕੀ ਹੈ ਪਰ ਇਹ ਫਿਲਹਾਲ ਇੰਸਟਾਲ ਨਹੀਂ ਕੀਤੀ ਜਾ ਸਕਦੀ। ਹਾਲਾਂਕਿ, ਇਸ ਦੀ APK ਫਾਈਲ ਆਨਲਾਈਨ ਉਪਲੱਬਧ ਹੋ ਗਈ ਹੈ ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਲਾਂਚਰ ਆਈਕਾਨ ਪੈਕ, ਸਕਰੀਨ ਟ੍ਰਾਂਜਿਸ਼ਨ ਇਫੈਕਟ ਦੇ ਸਪੋਰਟ ਨਾਲ ਆਉਂਦਾ ਹੈ। ਇਸ ਤੋਂ ਇਲਾਵਾ ਲਾਂਚਰ ਸਟੈਂਡਰਡ ਐਪ ਡ੍ਰਾਅਰ ਦੇ ਨਾਲ ਆਉਂਦਾ ਹੈ। ਇੰਸਟਾਲ ਹੁੰਦੀ ਹੇ ਤੁਸੀਂ ਇਸ ਵਿਚ ਪੋਕੋ ਐੱਫ 1 ਦੇ ਵਰਗੀ ਹੋਮ ਸਕਰੀਨ ਦੇਖ ਸਕਦੇ ਹੋ। 

ਕੰਪਨੀ ਨੇ ਇਸ ਵਿਚ ਕੁਝ ਬਦਲਾਅ ਵੀ ਕੀਤੇ ਹਨ ਅਤੇ ਹੁਣ ਇਹ cache ਕਲੀਨਿੰਗ ਬਟਨ ਦੇ ਨਾਲ ਆਉਂਦਾ ਹੈ ਜੋ ਹੋਮ ਸਕਰੀਨ ’ਚ ਆਉਂਦਾ ਹੈ। ਇਸ ਤੋਂ ਇਲਾਵਾ ਜਦੋਂ ਤੁਸੀਂ ਐਪ ਡਰਾਅਰ ਨੂੰ ਖੋਲਦੇ ਹੋ ਤਾਂ ਤੁਹਾਨੂੰ ਇਸ ਵਿਚ ਹੇਠਲੇ ਪਾਸੇ ਐਪ ਸਰਚ ਬਾਰ ਦਿਖਾਈ ਦੇਵੇਗੀ। ਫਿਲਹਾਲ ਕੰਪਨੀ ਨੇ ਇਸ ਲਿਸਟਿੰਗ ’ਚ ਸਪੋਰਟ ਕਰਨ ਵਾਲੇ ਸਮਾਰਟਫੋਨ ਦੀ ਲਿਸਟ ਨਹੀਂ ਜੋੜੀ। ਇਥੋਂ ਤਕ ਕਿ ਪੋਕੋ ਐੱਫ 1 ਵੀ ਲਿਸਟ ’ਚ ਸ਼ਾਮਲ ਨਹੀਂ ਹੈ।