Xiaomi Mi7 ਦੇ ਸਪੈਸੀਫਿਕੇਸ਼ਨ ਹੋਏ ਲੀਕ

11/22/2017 9:06:58 PM

ਜਲੰਧਰ— ਸ਼ਿਓਮੀ ਲਈ ਅੱਗਲੇ ਸਾਲ ਦਾ ਪਹਿਲਾ ਫਲੈਗਸ਼ਿਪ ਸਮਾਰਟਫੋਨ ਵੀ 7 ਹੋਵੇਗਾ। ਸ਼ਿਓਮੀ ਮੀ 7 ਦੇ ਬਾਰੇ 'ਚ ਪਹਿਲੇ ਵੀ ਜਾਣਕਾਰੀ ਆ ਚੁੱਕੀ ਹੈ। ਹੁਣ ਸ਼ਿਓਮੀ ਦੇ ਇਸ ਕਥਿਤ ਫਲੈਗਸ਼ਿਪ ਸਮਾਰਟਫੋਨ ਦੇ ਸਪੈਸੀਫਿਕੇਸ਼ਨ ਲੀਕ ਹੋ ਗਏ ਹਨ ਅਤੇ ਕੀਮਤ ਨੂੰ ਲੈ ਕੇ ਵੀ ਦਾਅਵੇ ਕੀਤੇ ਗਏ ਹਨ। ਇਹ ਜਾਣਕਾਰੀਆਂ ਚੀਨੀ ਵੈੱਬਸਾਈਟ Newsdriver 'ਤੇ ਦਿੱਤੀ ਗਈ ਹੈ।
ਸ਼ਿਓਮੀ ਮੀ7 ਨੂੰ 2018 ਦੀ ਪਹਿਲੀ ਤਿਮਾਹੀ ਜਾਂ ਦੂਜੀ ਤਿਮਾਹੀ ਦੀ ਸ਼ੁਰੂਆਤ 'ਚ ਲਾਂਚ ਕੀਤੇ ਜਾਣ ਦੀ ਉਮੀਦ ਹੈ। ਪਹਿਲੇ ਆ ਚੁੱਕੀ ਰਿਪੋਰਟ 'ਚ ਇਸ ਫੋਨ ਨੂੰ ਮੋਬਾਇਲ ਵਰਲਡ ਕਾਂਗਰਸ 'ਚ ਹੀ ਪੇਸ਼ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਸੀ। ਸ਼ਾਇਦ ਇਹ ਕਾਰਨ ਫੋਨ ਦੇ ਸਪੈਸੀਫਿਕੇਸ਼ਨ ਲੀਕ ਹੋਣ ਲੱਗੇ ਹਨ। ਨਵੀਂ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਸ਼ਿਓਮੀ ਮੀ7 'ਚ ਮੌਜੂਦਾ ਚੱਲਣ ਦੀ ਤਰ੍ਹਾਂ ਫੁੱਲ-ਸਕਰੀਨ ਡਿਸਪਲੇਅ ਹੋਵੇਗੀ। ਇਸ ਫੋਨ 'ਚ 6.01 ਇੰਚ ਦੀ ਸਕਰੀਨ ਹੋਵੇਗੀ ਜੋ 18:9 ਆਸਪੈਕਟ ਰੇਸ਼ੀਓ ਵਾਲੀ ਹੋਵੇਗੀ। ਸ਼ਿਓਮੀ ਦੇ ਇਸ ਫੋਨ 'ਚ ਫੁੱਲ-ਵਿਊ ਡਿਜ਼ਾਈਨ ਦੇ ਕਾਰਨ ਫਿੰਗਰਪ੍ਰਿੰਟ ਸੈਂਸਰ ਪਿੱਛਲੇ ਹਿੱਸੇ 'ਤੇ ਚੱਲਾ ਜਾਵੇਗਾ। ਹੈਂਡਸੈੱਟ 'ਚ ਸਨੈਪਡਰੈਗਨ 845 ਪ੍ਰੋਸੈਸਰ ਹੋਵੇਗਾ। ਇਸ ਚਿਪਸੈੱਟ ਨੂੰ ਅਗਲੇ ਮਹੀਨੇ ਲਾਂਚ ਕੀਤੇ ਜਾਣ ਦੀ ਉਮੀਦ ਹੈ। ਦਾਅਵਾ ਕੀਤਾ ਗਿਆ ਹੈ ਕਿ ਸ਼ਿਓਮੀ ਮੀ7 ਦੇ ਦੋ ਵੇਰੀਐਂਟ ਹੋਣਗੇ। ਇਕ 6ਜੀ.ਬੀ. ਰੈਮ ਨਾਲ ਲੈਸ ਹੋਵੇਗਾ ਅਤੇ ਦੂਜੇ 'ਚ 8 ਜੀ.ਬੀ. ਰੈਮ। ਇਸ ਹੈਂਡਸੈੱਟ 'ਚ ਵੀ ਸ਼ਿਓਮੀ 6 ਦੀ ਤਰ੍ਹਾਂ ਡਿਊਲ ਕੈਮਰਾ ਸੈੱਟਅਪ ਦਿੱਤਾ ਜਾਵੇਗਾ। ਕੀਮਤ ਦੀ ਗੱਲ ਕਰੀਏ ਤਾਂ ਸ਼ਿਓਮੀ ਮੀ 7 ਦੇ 6 ਜੀ.ਬੀ. ਰੈਮ ਵਾਲੇ ਵੇਰੀਐਂਟ ਦੀ ਕੀਮਤ 2,999 ਚੀਨੀ ਯੁਆਨ ਹੋਵੇਗੀ। ਕੰਪਨੀ ਵੱਲੋਂ ਕਿਸੇ ਸਮਾਰਟਫੋਨ 'ਤੇ ਕੰਮ ਕਰਨ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ ਅਤੇ ਅਜਿਹੇ 'ਚ ਇੰਨਾਂ ਦਾਅਵਿਆਂ 'ਤੇ ਭਰੋਸਾ ਕਰਨਾ ਗਲਤ ਹੋਵੇਗਾ।