ਐਪਲ ਵਾਚ ਨੂੰ ਟੱਕਰ ਦੇਣ ਲਈ ਸ਼ਾਓਮੀ ਲਿਆਈ Mi Watch, ਜਾਣੋ ਕੀਮਤ ਤੇ ਖੂਬੀਆਂ

11/05/2019 6:10:37 PM

ਗੈਜੇਟ ਡੈਸਕ– ਚੀਨ ਦੀ ਕੰਪਨੀ ਸ਼ਾਓਮੀ ਨੇ ਲੰਬੇ ਇੰਤਜ਼ਾਰ ਤੋਂ ਬਾਅਦ ਅੱਜ ਆਪਣੀ Mi Watch ਨੂੰ ਲਾਂਚ ਕਰ ਦਿੱਤਾ ਹੈ। ਇਹ ਕੰਪਨੀ ਦੀ ਪਹਿਲੀ ਟਰੂ ਸਮਾਰਟਵਾਚ ਹੈ। ਡਿਜ਼ਾਈਨ ਦੇ ਮਾਮਲੇ ’ਚ ਸ਼ਾਓਮੀ ਮੀ ਵਾਚ, ਐਪਲ ਦੀ ਸਮਾਰਟਵਾਚ ਨਾਲ ਕਾਫੀ ਮਿਲਦੀ ਹੈ। ਸ਼ਾਓਮੀ ਵਾਚ ’ਚ ਏਮੋਲੇਡ ਕਰਵਡ ਟੱਚਸਕਰੀਨ ਡਿਸਪਲੇਅ, ਹਾਰਟ ਰੇਟ ਮਾਨੀਟਰ ਵਰਗੇ ਕਈ ਸ਼ਾਨਦਾਰ ਫੀਚਰ ਦਿੱਤੇ ਗਏ ਹਨ। ਇਸ ਸਮਾਰਟਵਾਚ ਦੀ ਇਕ ਹੋਰ ਖੂਬੀ ਹੈ ਕਿ ਇਹ ਗੂਗਲ ਦੇ WearOS ਪਲੇਟਫਾਰਮ ’ਤੇ ਕੰਮ ਕਰਦੀ ਹੈ। ਇਸ ਵਿਚ ਸ਼ਾਓਮੀ ਦਾ XiaoAI ਅਸਿਸਟੈਂਟ ਇਨ-ਬਿਲਟ ਦਿੱਤਾ ਗਿਆ ਹੈ। 

ਟੱਚਸਕਰੀਨ ਏਮੋਲੇਡ ਡਿਸਪਲੇਅ ਨਾਲ ਹੈ ਲੈਸ
ਸ਼ਾਓਮੀ ਸਮਾਰਟਵਾਚ ਸਕਵੇਅਰ ਟੱਚਸਕਰੀਨ ਡਿਸਪਲੇਅ ਦੇ ਨਾਲ ਆਉਂਦੀ ਹੈ। ਡਿਸਪਲੇਅ ਸਫਾਇਰ ਗਲਾਸ ਨਾਲ ਪ੍ਰੋਟੇਕਟਿਡ ਹੈ। ਇਸ ਵਿਚ 1.78 ਇੰਚ ਦੀ ਕਰਵਡ ਏਮੋਲੇਡ ਡਿਸਪਲੇਅ ਦਿੱਤੀ ਗਈ ਹੈ, ਜਿਸ ਦਾ PPI 326 ਹੈ। ਵਾਚ ਦਾ ਬੈਕ ਪੈਨਲ ਸੇਰਮਿਕ ਦਾ ਬਣਿਆ ਹੈ। ਵਾਚ ਦੇ ਸੱਜੇ ਪਾਸੇ ਇਕ ਕ੍ਰਾਊਨ ਦਿੱਤਾ ਗਿਆ ਹੈ। ਇਸ ਦਾ ਇਸਤੇਮਾਲ ਯੂਜ਼ਰ ਇੰਟਰਫੇਸ ’ਚ ਨੈਵਿਗੇਟ ਕਰਨ ਲਈ ਕੀਤਾ ਜਾ ਸਕਦਾ ਹੈ। ਵਾਚ ਦੇ ਸੱਜੇ ਪਾਸੇ ਤੁਹਾਨੂੰ ਇਕ ਮਲਟੀ-ਪਰਪਜ਼ ਬਟਨ ਵੀ ਮਿਲੇਗਾ। ਇਸ ਬਟਨ ਦੀ ਖਾਸੀਅਤ ਹੈ ਕਿ ਇਹ ਮਾਈਕ੍ਰੋਫੋਨ ਦਾ ਵੀ ਕੰਮ ਕਰਦਾ ਹੈ। ਵਾਚ ਦੇ ਖੱਬੇ ਪਾਸੇ ਸਪੀਕਰ ਵੈਂਟ ਦੇ ਨਾਲ ਮਾਈਕ੍ਰੋਫੋਨ ਹੋਲ ਦਿੱਤਾ ਗਿਆ ਹੈ। 

ਖਾਸ ਹੈ ਸਟ੍ਰੈਪ
ਸ਼ਾਓਮੀ ਵਾਚ ਰਿਮੂਵੇਬਲ ਸਟ੍ਰੈਪਸ ਦੇ ਨਾਲ ਆਉਂਦੀ ਹੈ। ਇਹ ਸਟ੍ਰੈਪ ਸਕਿਨ ਫਰੈਂਡਲੀ ਅਤੇ ਐਂਟੀ ਐਲਜਰਿਕ ਹਨ। ਸਟ੍ਰੈਪ ’ਚ ਤੁਹਾਨੂੰ ਵਾਈਟ, ਬਲਿਊ, ਸਿਲਵਰ ਅਤੇ ਬਲੈਕ ਆਪਸ਼ਨ ਮਿਲਦਾ ਹੈ। 

ਦਮਦਾਰ ਹੈ ਪ੍ਰੋਸੈਸਰ
ਜੇਕਰ ਪ੍ਰੋਸੈਸਰ ਦੀ ਗੱਲ ਕਰੀਏ ਤਾਂ ਸ਼ਾਓਮੀ ਵਾਚ ਸਨੈਪਡ੍ਰੈਗਨ ਵਿਅਰ 3100 4ਜੀ ਚਿਪਸੈੱਟ ਨਾਲ ਆਉਂਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਸ਼ਾਓਮੀ ਵਾਚ ’ਚ ਹੀ ਇਸ ਚਿੱਪਸੈੱਟ ਨੂੰ ਸਭ ਤੋਂ ਪਹਿਲਾਂ ਇਸਤੇਮਾਲ ਕੀਤਾ ਜਾ ਰਿਹਾ ਹੈ। ਅਜਿਹਾ ਇਸ ਲਈ ਵੀ ਕਿਹਾ ਜਾ ਸਕਦਾ ਹੈ ਕਿ ਕਾਸਿਲ ਜੈੱਨ 5 ਸਮਾਰਟਵਾਚ ਸਨੈਪਡ੍ਰੈਗਨ 3100 ਦੇ ਨਾਲ ਤਾਂ ਆਉਂਦੇ ਸਨ ਪਰ ਉਨ੍ਹਾਂ ’ਚ ਸੈਲੂਲਰ ਕੁਨੈਕਟੀਵਿਟੀ ਮਿਸਿੰਗ ਸੀ। 

36 ਘੰਟੇ ਦਾ ਬੈਕਅਪ ਦੇਵੇਗੀ ਬੈਟਰੀ
Mi ਸਮਾਰਟਵਾਚ ਨੂੰ ਪਾਵਰ ਦੇਣ ਲਈ ਇਸ ਵਿਚ 570mAh ਦੀ ਬੈਟਰੀ ਦਿੱਤੀ ਗਈ ਹੈ। ਕੰਪਨੀ ਦਾ ਦਾਅਵਾ ਹੈ ਕਿ ਸਿੰਗਲ ਚਾਰਜ ’ਚ ਇਹ 36 ਘੰਟੇ ਜਾਂ ਲਗਭਗ ਦੋ ਦਿਨ ਦਾ ਬੈਕਅਪ ਦੇਵੇਗੀ। eSIM ਸਪੋਰਟ ਦੇ ਨਾਲ ਆਉਣ ਵਾਲੀ ਇਸ ਵਾਚ ’ਚ ਐੱਨ.ਐੱਫ.ਸੀ., ਬਲੂਟੁੱਥ 4.2, ਵਾਈ-ਫਾਈ, ਜੀ.ਪੀ.ਐੱਸ., ਇੰਡੀਪੈਂਡੇਂਟ ਵਾਈਬ੍ਰੇਸ਼ਨ ਮੋਟਰ ਦੇ ਨਾਲ ਚੰਗੇ ਸਾਈਜ਼ ਦਾ ਸਪੀਕਰ ਵੀ ਦਿੱਤਾ ਗਿਆ ਹੈ। ਈਸਿਮ ਕੁਨੈਕਟੀਵਿਟੀ ਕਾਰਨ ਇਹ ਹਮੇਸ਼ਾ ਇੰਟਰਨੈੱਟ ਅਤੇ ਸੈਲੂਲਰ ਨੈੱਟਵਰਕ ਨਾਲ ਕੁਨੈਕਟ ਰਹਿੰਦਾ ਹੈ। 

ਯੂਜ਼ਰ ਦੀ ਹੈਲਥ ਨੂੰ ਕਰੇਗੀ ਟ੍ਰੈਕ
ਫਿਟਨੈੱਸ ਅਤੇ ਹੈਲਥ ਬੈਨਿਫਿਟ ਦੀ ਗੱਲ ਕਰੀਏ ਤਾਂ ਇਸ ਵਿਚ ਹਾਰਟ ਰੇਟ ਮਾਨਿਟਰਿੰਗ, ਬਲੱਡ ਆਕਸੀਜ਼ਨ VO2 ਮੈਕਸ ਸੈਂਸਰ, ਸਲੀਪ ਮਾਨਿਟਰਿੰਗ ਅਤੇ ਬਾਡੀ ਐਨਰਜੀ ਮਾਨਿਟਰਿੰਗ ਵਰਗੇ ਫੀਚਰ ਮਿਲਦੇ ਹਨ। ਇਹ ਵਾਚ ਵਾਟਰਪਰੂਫ ਵੀ ਹੈ। ਕੰਪਨੀ ਨੇ ਮੀ ਸਮਾਰਟਵਾਚ ਨੂੰ ਅਜੇ ਸਿਰਫ ਚੀਨ ’ਚ ਹੀ ਲਾਂਚ ਕੀਤਾ ਹੈ। ਚੀਨ ’ਚ ਇਸ ਦੀ ਕੀਮਤ 1299 ਯੁਆਨ (ਕਰੀਬ 13,000 ਰੁਪਏ) ਰੱਖੀ ਗਈ ਹੈ।