ਸ਼ਾਓਮੀ ਦੀ Mi Tv 4A ਸੀਰੀਜ਼ ਲਈ ਆ ਰਹੀ ਹੈ ਐਂਡਰਾਇਡ 9 ਪਾਈ ਅਪਡੇਟ

07/10/2019 11:26:05 AM

ਗੈਜੇਟ ਡੈਸਕ– ਸ਼ਾਓਮੀ ਨੇ ਆਪਣੇ Mi LED TV 4A ਸੀਰੀਜ਼ ਲਈ ਐਂਡਰਾਇਡ 9 ਪਾਈ ਅਪਡੇਟ ਜਾਰੀ ਕਰਨ ਦਾ ਐਲਾਨ ਕਰ ਦਿੱਤਾ ਹੈ। ਸ਼ੁਰੂਆਤ ’ਚ ਕੰਪਨੀ ਇਸ ਫਰਮੇਵਅਰ ਅਪਡੇਟ ਨੂੰ 50 ਚੁਣੇ ਹੋਏ ਐਕਟਿਵ ਮੀ ਫੈਨਜ਼ ਨੂੰ ਉਪਲੱਬਧ ਕਰਵਾਏਗੀ। ਅਪਡੇਟ ਦੇ ਇਸ ਅਰਲੀ ਐਕਸੈਸ ਪ੍ਰੋਗਰਾਮ ਬਾਰੇ ਕੰਪਨੀ ਨੇ ਆਪਣੇ ਆਫੀਸ਼ੀਅਲ ਕਮਿਊਨਿਟੀ ਪੇਜ ’ਤੇ ਇਕ ਪੋਸਟ ਕਰਕੇ ਜਾਣਕਾਰੀ ਦਿੱਤੀ। 

ਜੇਕਰ ਤੁਸੀਂ ਵੀ Mi LED TV 4A (32 ਇੰਚ ਜਾਂ 43 ਇੰਚ) ਦੇ ਯੂਜ਼ਰ ਹੋ ਅਤੇ ਇਸ ਅਪਡੇਟ ਨੂੰ ਦੂਜੇ ਯੂਜ਼ਰਜ਼ ਦੇ ਮੁਕਾਬਲੇ ਜਲਦੀ ਪਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਸ਼ਾਓਮੀ ਦੇ ਇਸ ਪ੍ਰੋਗਰਾਮ ’ਚ ਹਿੱਸਾ ਲੈਣਾ ਹੋਵੇਗਾ। ਟੀਵੀ ਲਈ ਲੇਟੈਸਟ ਫਰਮਵੇਅਰ ਅਪਡੇਟ ਪਾਉਣ ਲਈ ਯੂਜ਼ਰਜ਼ ਨੂੰ ਫੋਰਮ ਪੋਸਟ ਰਾਹੀਂ ਅਪਲਾਈ ਕਰਨਾ ਹੈ। ਅਪਡੇਟ ਪਾਉਣ ਵਾਲੇ ਚੁਣੇ ਗਏ 50 ਐਕਟਿਵ ਮੀ ਫੈਨਜ਼ ਦਾ ਐਲਾਨ ਸ਼ਾਓਮੀ 20 ਜੁਲਾਈ ਨੂੰ ਆਪਣੇ ਕਮਿਊਨਿਟੀ ਪੇਜ ’ਤੇ ਕਰੇਗੀ। 

ਕੰਪਨੀ ਸ਼ੁਰੂਆਤ ’ਚ ਇਸ ਨੂੰ ਕੁਝ ਹੀ ਯੂਜ਼ਰਜ਼ ਤਕ ਇਸ ਲਈ ਪਹੁੰਚਾ ਰਹੀ ਹੈ ਤਾਂ ਜੋ ਉਹ ਇਸ ਅਪਡੇਟ ਦੇ ਬਗ ਅਤੇ ਕਮੀਆਂ ਦੀ ਪਛਾਣ ਕਰਕੇ ਉਸ ਵਿਚ ਸੁਧਾਰ ਕਰ ਸਕੇ। ਯੂਜ਼ਰਜ਼ ਦੇ ਫੀਡਬੈਕ ਤੋਂ ਬਾਅਦ ਕੰਪਨੀ ਇਸ ਸਟੇਬਲ ਅਪਡੇਟ ਨੂੰ ਜਲਦੀ ਤੋਂ ਜਲਦੀ ਸਾਰੇ ਯੂਜ਼ਰਜ਼ ਲਈ ਰਿਲੀਜ਼ ਕਰ ਦੇਵੇਗੀ। 

ਸ਼ਾਓਮੀ ਮੁਤਾਬਕ, ਇਸ ਸਮੇਂ ਦੁਨੀਆ ਭਰ ’ਚ Mi LED TV 4A  ਦੇ 10 ਲੱਖ ਤੋਂ ਜ਼ਿਆਦਾ ਯੂਜ਼ਰ ਹਨ। ਅਪਡੇਟ ’ਚ ਇਸ ਟੀਵੀ ਨੂੰ ਐਂਡਰਾਇਡ 9 ਪਾਈ ਓ.ਐੱਸ. ਉਪਲੱਬਧ ਕਰਵਾਇਆ ਜਾਵੇਗਾ। ਅਪਡੇਟ ਤੋਂ ਬਾਅਦ ਇਸ ਸੀਰੀਜ਼ ਦੇ ਟੀਵੀ ਐਂਡਰਾਇਡ ਟੀਵੀ ਸਾਫਟਵੇਅਰ ’ਤੇ ਹੋਰ ਬਿਹਤਰ ਢੰਗ ਨਾਲ ਕੰਮ ਕਰਨਾ ਸ਼ੁਰੂ ਕਰ ਦੇਣਗੇ। ਅਪਡੇਟ ’ਚ ਮਿਲਣ ਵਾਲੇ ਖਾਸ ਫੀਚਰਜ਼ ’ਚ ਗੂਗਲ ਪਲੇਅਸਟੋਰ ਤੋਂ ਐਪ ਡਾਊਨਲੋਡ, ਬਿਲਟ-ਇਨ ਕ੍ਰੋਮਕਾਸਟ, ਗੂਗਲ ਪਲੇਅ ਮੂਵੀ/ਮਿਊਜ਼ਿਕ ਦੇ ਐਕਸੈਸ ਦੇ ਨਾਲ ਹੀ ਬਿਹਤਰ ਯੂਟਿਊਬ ਐਕਸਪੀਰੀਅੰਸ ਸ਼ਾਮਲ ਹਨ।