ਸ਼ਾਓਮੀ ਦੇ Mi NoteBook 14 ਸੀਰੀਜ਼ ਦੀ ਪਹਿਲੀ ਸੇਲ ਅੱਜ, ਮਿਲੇਗੀ ਖ਼ਾਸ ਪੇਸ਼ਕਸ਼

06/17/2020 10:43:37 AM

ਗੈਜੇਟ ਡੈਸਕ– ਸ਼ਾਓਮੀ ਨੇ ਭਾਰਤ ’ਚ ਹਾਲ ਹੀ ’ਚ ਮੀ ਨੋਟਬੁੱਕ ਸੀਰੀਜ਼ ਦੇ ਲੈਪਟਾਪ ਲਾਂਚ ਕੀਤੇ ਸਨ ਜੋ ਅੱਜ ਪਹਿਲੀ ਵਾਰ ਵਿਕਰੀ ਲਈ ਮੁਹੱਈਆ ਕਰਵਾਏ ਜਾ ਰਹੇ ਹਨ। ਮੀ ਨੋਟਬੁੱਕ 14 ਅਤੇ ਮੀ ਨੋਟਬੁੱਕ ਹੋਰੀਜ਼ੋਨ ਐਡੀਸ਼ਨ ਦੀ ਵਿਕਰੀ ਅੱਜ ਦੁਪਹਿਰ ਨੂੰ 12 ਵਜੇ ਈ-ਕਾਮਰਸ ਸਾਈਟ ਐਮਾਜ਼ੋਨ, ਮੀ ਹੋਮ, ਮੀ ਸਟੂਡੀਓ ਅਤੇ ਮੀ ਡਾਟ ਕਾਮ ’ਤੇ ਹੋਵੇਗੀ। ਐੱਚ.ਡੀ.ਐੱਫ.ਸੀ. ਬੈਂਕ ਦੇ ਡੈਬਿਟ ਅਤੇ ਕ੍ਰੈਡਿਟ ਕਾਰਡ ਰਾਹੀਂ ਇਨ੍ਹਾਂ ਦੋਵਾਂ ਡਿਵਾਈਸ ਦੀ ਖਰੀਦ ’ਤੇ 2,000 ਰੁਪਏ ਦਾ ਕੈਸ਼ਬੈਕ ਮਿਲੇਗਾ। ਨਾਲ ਹੀ ਇਨ੍ਹਾਂ ਦੋਵਾਂ ਡਿਵਾਈਸ ਨੂੰ ਈ.ਐੱਮ.ਆਈ. ਰਾਹੀਂ ਵੀ ਖਰੀਦਣ ਦਾ ਮੌਕਾ ਹੋਵੇਗਾ। 

ਕੀਮਤ 
ਮੀ ਨੋਟਬੁੱਕ 14 ਨੂੰ ਤਿੰਨ ਸਟੋਰਜ ਆਪਸ਼ਨ ’ਚ ਪੇਸ਼ ਕੀਤਾ ਗਿਆ ਹੈ। ਇਸ ਦੇ 256 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 41,999 ਰੁਪਏ ਹੈ ਜਦਕਿ 512 ਜੀ.ਬੀ. ਸਟੋਰੇਵ ਵਾਲੇ ਮਾਡਲ ਦੀ ਕੀਮਤ 44,999 ਰੁਪਏ ਹੈ। ਇਸ ਦਾ ਟਾਪ ਮਾਡਲ ਜੋ NVIDIA GeForce MX250 GPU ਅਤੇ 512 ਜੀ.ਬੀ. ਸਟੋਰੇਜ ਨਾਲ ਆਏਗਾ ਉਸ ਦੀ ਕੀਮਤ 47,999 ਰੁਪਏ ਰੱਖੀ ਗਈ ਹੈ। ਦੂਜੇ ਪਾਸੇ ਮੀ ਨੋਟਬੁੱਕ ਹੋਰੀਜ਼ੋਨ ਐਡੀਸ਼ਨ ਨੂੰ 54,999 ਰੁਪਏ ਦੀ ਕੀਮਤ ’ਚ ਪੇਸ਼ ਕੀਤਾ ਗਿਆਹੈ। ਹੋਰੀਜ਼ੋਨ ਐਡੀਸ਼ਨ ਨੂੰ ਐੱਚ.ਡੀ.ਐੱਫ.ਸੀ. ਕਾਰਡ ਰਾਹੀਂ ਖਰੀਦਾਰੀ ਕਰਨ ’ਤੇ 2000 ਰੁਪਏ ਦੀ ਛੋਟ ਮਿਲੇਗੀ। ਨਾਲ ਹੀ ਗਾਹਕ ਇਸ ਨੂੰ 9 ਮਹੀਨਿਆਂ ਦੀ ਈ.ਐੱਮ.ਆਈ. ’ਤੇ ਵੀ ਖਰੀਦ ਸਕਣਗੇ। 

Rakesh

This news is Content Editor Rakesh