ਸ਼ਿਓਮੀ ਮੀ ਨੋਟ 3 ਸਮਾਰਟਫੋਨ ਦੀ ਜਾਣਕਾਰੀ ਹੋਈ ਲੀਕ

05/30/2017 3:00:03 PM

ਜਲੰਧਰ- ਸ਼ਿਓਮੀ ਮੀ ਨੋਟ 2 ਦੇ ਅਪਗ੍ਰੇਡਡ ਵੇਰੀਅੰਟ ਮੀ ਨੋਟ 3 ਨੂੰ ਲੈ ਕੇ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਸ਼ਿਓਮੀ ਨੇ ਪਿਛਲੇ ਸਾਲ ਆਪਣਾ ਮੀ ਨੋਟ 2 ਸਮਾਰਟਫੋਨ ਲਾਂਚ ਕੀਤਾ ਸੀ। ਹਾਲ ਹੀ 'ਚ ਆਉਣ ਵਾਲੇ ਮੀ ਨੋਟ 3 ਦੇ ਲਾਂਚ ਅਤੇ ਸਪੈਸੀਫਿਕੇਸ਼ਨ ਨਾਲ ਜੁੜੀ ਜਾਣਕਾਰੀ ਦਾ ਖੁਲਾਸਾ ਹੋਇਆ ਸੀ। ਹੁਣ ਸ਼ਿਓਮੀ ਮੀ ਨੋਟ 3 ਦੇ ਕੈਮਰੇ ਨੂੰ ਲੈ ਕੇ ਨਵੀਂ ਜਾਣਕਾਰੀ ਦਾ ਪਤਾ ਚੱਲਿਆ ਹੈ। ਮੀ ਨੋਟ 3 ਦੀ ਇਕ ਤਸਵੀਰ ਲੀਕ ਹੋਈ ਹੈ।
ਲੀਕ ਤਸਵੀਰ ਦੇ ਮੁਤਾਬਕ ਮੀ ਨੋਟ 3 'ਚ ਇਕ ਡਿਊਲ ਫਰੰਟ ਪੈਨਲ ਹੋਵੇਗਾ। ਫੋਨ 'ਚ ਅੱਗੇ ਦਿੱਤੇ ਗਏ ਹੋਮ ਬਟਨ 'ਚ ਹੀ ਫਿੰਗਰਪ੍ਰਿੰਟ ਸੈਂਸਰ ਇੰਟੀਗ੍ਰੇਟ ਹੋਵੇਗੀ। ਸਭ ਤੋਂ ਖਾਸ ਮੀ ਨੋਟ 3 'ਚ ਡਿਊਲ ਰਿਅਰ ਕੈਮਰਾ ਸੈੱਟਅਪ ਦਿੱਤਾ ਜਾਵੇਗਾ। ਆਉਣ ਵਾਲੇ ਫੋਨ 'ਚ ਨਜ਼ਰ ਆ ਰਿਹਾ ਡਿਊਲ ਰਿਅਰ ਕੈਮਰਾ ਸੈੱਟਅਪ ਦਾ ਡਿਜ਼ਾਈਨ ਮੀ 6 ਦੀ ਤਰ੍ਹਾਂ ਹੀ ਨਜ਼ਰ ਆ ਰਿਹਾ ਹੈ।
ਸ਼ਿਓਮੀ ਮੀ ਨੋਟ 3 'ਚ ਕਵਾਲਕਮ ਦਾ ਲੇਟੈਸਟ ਦਮਦਾਰ ਸਨੈਪਡ੍ਰੈਗਨ 835 ਪ੍ਰੋਸੈਸਰ ਦਿੱਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਫੋਨ 'ਚ 5.7 ਇੰਚ ਐੱਚ. ਡੀ. ਕਵਰਡ ਓਲੇਡ ਡਿਸਪਲੇ ਦਿੱਤਾ ਜਾ ਸਕਦਾ ਹੈ। ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਇਸ ਫੋਨ ਦੇ ਡਿਸਪਲੇ ਦੀ ਸਪਲਾਈ ਸੈਮਸੰਗ ਕਰੇਗੀ। ਇਸ ਰਿਪੋਰਟ 'ਚ ਅੱਗੇ ਦੱਸਿਆ ਗਿਆ ਹੈ ਕਿ ਸੈਮਸੰਗ ਦੇ ਇਨਫਿਨੀਟੀ ਡਿਸਪਲੇ ਦੀ ਤਰ੍ਹਾਂ ਆਪਣੀ ਤਕਨੀਕ ਵਾਲਾ ਡਿਸਪਲੇ ਵੀ ਰਿਲੀਜ਼ ਕਰੇਗੀ ਪਰ ਹੁਣ ਇਸ ਬਾਰੇ 'ਚ ਪੁਸ਼ਟੀ ਨਹੀਂ ਹੋਈ ਹੈ। ਇਸ ਤੋਂ ਇਲਾਵਾ ਇਸ ਫੋਨ 'ਚ 6 ਜੀ. ਬੀ. ਰੈਮ/128 ਜੀ. ਬੀ. ਸਟੋਰੇਜ ਅਤੇ 8 ਜੀ. ਬੀ. ਰੈਮ/256 ਜੀ. ਬੀ. ਸਟੋਰੇਜ ਨਾਲ ਆਉਣ ਦਾ ਖੁਲਾਸਾ ਹੋਇਆ ਹੈ। ਇਸ ਸਮਾਰਟਫੋਨ 'ਚ ਫੋਟੋਗ੍ਰਾਫੀ ਲਈ ਡਿਊਲ ਕੈਮਰਾ ਦਿੱਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਮੀ ਨੋਟ 3 ਦੇ ਲੇਟੈਸਟ ਮੀ. ਯੂ. ਆਈ. 9 ਨਾਲ ਆਉਣ ਦਾ ਵੀ ਪਤਾ ਚੱਲਿਆ ਸੀ। ਇਹ ਸਮਾਰਟਫੋਨ ਪਹਿਲਾ ਡਿਵਾਈਸ ਹੋਵੇਗਾ, ਜਿਸ 'ਚ ਮੀ. ਯੂ. ਆਈ. 9 ਦਿੱਤਾ ਜਾਵੇਗਾ।