ਲਾਂਚ ਤੋਂ ਪਹਿਲਾਂ ਜਨਤਕ ਹੋਈਆਂ ਮੀ ਬੈਂਡ 5 ਦੀਆਂ ਤਸਵੀਰਾਂ, ਹੋਣਗੀਆਂ ਇਹ ਖੂਬੀਆਂ

05/27/2020 10:53:16 AM

ਗੈਜੇਟ ਡੈਸਕ— ਸ਼ਾਓਮੀ ਦੇ ਫਿੱਟਨੈੱਸ ਟਰੈਕਰ ਮੀ ਬੈਂਡ 5 ਨੂੰ ਲੈ ਕੇ ਲੀਕ ਰਿਪੋਰਟਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਸ਼ਾਓਮੀ ਨੇ ਕੁਝ ਦਿਨ ਪਹਿਲਾਂ ਹੀ ਇਸ ਬੈਂਡ ਦੇ ਲਾਂਚ ਦੀ ਪੁੱਸ਼ਟੀ ਕੀਤੀ ਹੈ। ਚੀਨੀ ਸੋਸ਼ਲ ਮੀਡੀਆ ਸਾਈਟ ਵੀਬੋ 'ਤੇ ਆਉਣ ਵਾਲੇ ਇਸ ਮੀ ਬੈਂਡ 5 ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਹੈ। ਇਸ ਦੇ ਨਾਲ ਹੀ ਨਵੇਂ ਚਾਰਜਰ ਦਾ ਡਿਜ਼ਾਈਨ ਵੀ ਤਸਵੀਰਾਂ 'ਚ ਦਿਖਾਈ ਦੇ ਰਿਹਾ ਹੈ। ਇਸ ਦੇ ਨਾਲ ਹੀ ਟਿਪਸਟਰ ਨੇ ਸ਼ਾਓਮੀ ਦੇ ਆਉਣ ਵਾਲੇ ਮੀ ਬੈਂਡ 5 ਦੀ ਕੀਮਤ ਅਤੇ ਖੂਬੀਆਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਹੈ। 

ਇਹ ਵੀ ਪੜ੍ਹੋ— ਰੈੱਡਮੀ ਨੇ ਭਾਰਤ 'ਚ ਲਾਂਚ ਕੀਤੇ ਨਵੇਂ Earbuds S, ਕੀਮਤ 1,800 ਤੋਂ ਵੀ ਘੱਟ

ਸ਼ਾਓਮੀ ਦੇ ਆਉਣ ਵਾਲੇ ਨਵੇਂ ਬੈਂਡ ਦੀ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ਤੋਂ ਪਤਾ ਲਗਦਾ ਹੈ ਕਿ ਇਹ ਬੈਂਡ ਕਾਲੇ ਰੰਗ ਦਾ ਹੈ। ਇਸ ਦੇ ਨਾਲ ਹੀ ਕੰਪਨੀ ਨੇ 'ਪਲੱਗ-ਇਨ' ਟਾਈਪ ਦਾ ਚਾਰਜਰ ਦਿੱਤਾ ਹੈ। ਲੀਕ ਰਿਪੋਰਟ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੀ ਬੈਂਡ 5 ਦੀ ਡਿਸਪਲੇਅ ਪਹਿਲਾਂ ਨਾਲੋਂ ਵੱਡੀ ਹੋ ਸਕਦੀ ਹੈ। 



ਇੰਨੀ ਹੋ ਸਕਦੀ ਹੈ ਕੀਮਤ
ਮੀ ਬੈਂਡ 5 ਦੀ ਕੀਮਤ ਦੀ ਗੱਲ ਕਰੀਏ ਤਾਂ ਇਹ ਬੈਂਡ ਚੀਨ 'ਚ 200 ਯੁਆਨ (ਕਰੀਬ 2,200 ਰੁਪਏ) ਦੀ ਕੀਮਤ 'ਚ ਲਾਂਚ ਹੋ ਸਕਦਾ ਹੈ। ਫਿਲਹਾਲ ਇਸ ਦੀ ਲਾਂਚ ਤਰੀਕ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ। ਖਬਰਾਂ ਦੀ ਮੰਨੀਏ ਤਾਂ ਸ਼ਾਓਮੀ ਇਸ ਨੂੰ ਜੂਨ ਮਹੀਨੇ ਦੇ ਅਖੀਰ ਤਕ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ। ਫਿਲਹਾਲ ਭਾਰਤ 'ਚ ਸ਼ਾਓਮੀ ਦੇ ਮੀ ਬੈਂਡ 4 ਦੀ ਕੀਮਤ 2,299 ਰੁਪਏ ਹੈ। 

ਇਹ ਵੀ ਪੜ੍ਹੋ— ਸ਼ਾਓਮੀ ਲਿਆਈ 32 ਇੰਚ ਦਾ ਮੀ ਟੀਵੀ ਪ੍ਰੋ, ਕੀਮਤ 10 ਹਜ਼ਾਰ ਤੋਂ ਵੀ ਘੱਟ

ਮੀ ਬੈਂਡ 5 'ਚ ਹੋਣਗੀਆਂ ਇਹ ਖੂਬੀਆਂ
ਮੀ ਬੈਂਡ 5 ਦੀਆਂ ਖੂਬੀਆਂ ਦੀ ਗੱਲ ਕਰੀਏ ਤਾਂ ਇਹ ਬੈਂਡ SpO2 ਸੈਂਸਰ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਜਿਸ ਨੂੰ ਖੂਨ 'ਚ ਆਕਸੀਜਨ ਦੀ ਮਾਤਰਾ ਮਾਪਣ ਲਈ ਵਰਤਿਆ ਜਾਂਦਾ ਹੈ। ਇਸ ਦੇ ਨਾਲ ਹੀ ਇਹ ਬੈਂਡ ਐੱਨ.ਐੱਫ.ਸੀ. ਐਮਾਜ਼ੋਨ ਅਲੈਕਸਾ ਸੁਪੋਰਟ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਸ਼ਾਓਮੀ ਦਾ ਇਹ ਸਮਾਰਟ ਬੈਂਡ ਪੀ.ਏ.ਆਈ. (ਪਰਸਨਲ ਐਕਟੀਵਿਟੀ ਇੰਟੈਲੀਜੈਂਸ) ਫੀਚਰ ਨਾਲ ਲਾਂਚ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਖਬਰਾਂ ਇਹ ਵੀ ਹਨ ਕਿ ਮੀ ਬੈਂਡ 5 ਦਾ ਗਲੋਬਲ ਵਰਜ਼ਨ ਮੀ ਸਮਾਰਟ ਬੈਂਡ 5 ਦੇ ਨਾਂ ਨਾਲ ਪੇਸ਼ ਕੀਤਾ ਜਾ ਸਕਦਾ ਹੈ ਜਿਸ ਦਾ ਮਾਡਲ ਨੰਬਰ XMSH11HM ਹੋ ਸਕਦਾ ਹੈ।

Rakesh

This news is Content Editor Rakesh