14 ਦਿਨਾਂ ਦੇ ਬੈਟਰੀ ਬੈਕਅਪ ਨਾਲ Mi Band 5 ਲਾਂਚ, ਜਾਣੋ ਕੀਮਤ

06/11/2020 6:26:18 PM

ਗੈਜੇਟ ਡੈਸਕ– ਸ਼ਾਓਮੀ ਨੇ ਆਪਣੀ ਨਵੀਂ ਪੀੜ੍ਹੀ ਦੇ ਫਿਟਨੈੱਸ ਬੈਂਕ ਮੀ ਬੈਂਡ 5 ਨੂੰ ਚੀਨ ’ਚ ਲਾਂਚ ਕਰ ਦਿੱਤਾ ਹੈ। ਇਸ ਨੂੰ ਦੋ ਮਡਲਾਂ- NFC ਦੀ ਸੁਪੋਰਟ ਅਤੇ ਬਿਨ੍ਹਾਂ NFC ਦੇ ਬਾਜ਼ਾਰ ’ਚ ਉਤਾਰਿਆ ਗਿਆ ਹੈ। ਮੀ ਬੈਂਡ 5 ਦੇ ਬਿਨ੍ਹਾਂ ਐੱਨ.ਐੱਫ.ਸੀ. ਸੁਪੋਰ ਵਾਲੇ ਮਾਡਲ ਦੀ ਕੀਮਤ 189 ਚੀਨੀ ਯੁਆਨ (ਕਰੀਬ 2,000 ਰੁਪਏ) ਅਤੇ ਐੱਨ.ਐੱਫ.ਸੀ. ਸੁਪੋਰਟ ਵਾਲੇ ਮਾਡਲ ਦੀ ਕੀਮਤ 299 ਯੁਆਨ (ਕਰੀਬ 2,500 ਰੁਪਏ) ਹੈ। ਇਹ ਬੈਂਡ ਕਾਲੇ, ਲਾਲ, ਹਰੇ ਅਤੇ ਪੀਲੇ ਰੰਗ ਦੇ ਸਟ੍ਰੈਪ ਨਾਲ ਮਿਲੇਗਾ। ਇਸ ਦੀ ਵਿਕਰੀ 18 ਜੂਨ ਤੋਂ ਚੀਨ ’ਚ ਸ਼ੁਰੂ ਹੋਵੇਗੀ। 

Mi Band 5 ਦੀਆਂ ਖੂਬੀਆਂ
- ਇਸ ਬੈਂਡ ’ਚ 1.1 ਇੰਚ ਦੀ ਰੰਗਦਾਰ ਅਮੋਲੇਡ ਡਿਸਪਲੇਅ ਲੱਗੀ ਹੈ। 
- ਕੰਪਨੀ ਦਾ ਦਾਅਵਾ ਹੈ ਕਿ ਇਸ ਦੀ ਬੈਟਰੀ 14 ਦਿਨਾਂ ਦਾ ਬੈਟਰੀ ਬੈਕਅਪ ਦੇਵੇਗੀ।
- ਮੀ ਬੈਂਡ 5 ਵਾਟਰ-ਪਰੂਫ ਹੈ ਅਤੇ ਇਹ 50 ਮੀਟਰ ਡੂੰਘੇ ਪਾਣੀ ’ਚ ਵੀ ਖਰਾਬ ਨਹੀਂ ਹੋਵੇਗਾ। 
- ਇਸ ਵਿਚ 100 ਨਵੇਂ ਐਨੀਮੇਟਿਡ ਵਾਚ ਚਿਹਰੇ ਮਿਲਣਗੇ।
- ਨਵੇਂ ਬੈਂਡ ’ਚ ਤੁਹਾਨੂੰ 11 ਸਪੋਰਟਸ ਮੋਡ ਮਿਲਣਗੇ। ਇਸ ਤੋਂ ਇਲਾਵਾ ਇਸ ਬੈਂਡ ’ਚ ਸਲੀਪਿੰਗ ਟ੍ਰੈਕ ਮਾਨੀਟਰਿੰਗ ਸਿਸਟਮ ਵੀ ਹੈ। 
- ਇਸ ਤੋਂ ਇਲਾਵਾ ਹਾਰਟ ਰੇਟ ਸੈਂਸਰ, ਜਨਾਨੀਆਂ ਲਈ ਮਾਸਿਕ ਚੱਕਰ ਨੂੰ ਟ੍ਰੈਕ ਕਰਨ ਦਾ ਫੀਚਰ, ਵੂਮਨ ਹੈਲਥ ਟ੍ਰੈਕਰ ਅਤੇ ਸੋਸ਼ਲ ਮੀਡੀਆ ਨੋਟੀਫਿਕੇਸ਼ਨ ਵਰਗੇ ਫੀਚਰਜ਼ ਵੀ ਇਸ ਵਿਚ ਮਿਲਣਗੇ। 

Rakesh

This news is Content Editor Rakesh