ਕਲਰਡ ਡਿਸਪਲੇਅ ਨਾਲ ਇਸ ਦਿਨ ਲਾਂਚ ਹੋਵੇਗਾ Mi Band 4

06/10/2019 11:06:23 AM

ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਾਓਮੀ ਆਪਣਾ ਨੈਕਸਟ ਜਨਰੇਸ਼ਨ ਫਿਟਨੈੱਸ ਬੈਂਡ Mi Band 4 ਅਗਲੇ ਹਫਤੇ ਚੀਨ ’ਚ ਲਾਂਚ ਕਰੇਗੀ। ਕੰਪਨੀ ਦੇ ਸੀ.ਈ.ਓ. ਲੀ ਜੂਨ ਨੇ ਵੀਬੋ ’ਤੇ ਟੀਜ਼ਰ ਪੋਸ ਕੀਤਾ ਹੈ। ਇਸ ਟੀਜ਼ਰ ’ਚ ਕੰਪਨੀ ਦੇ ਇਸ ਅਪਕਮਿੰਗ ਫਿਟਨੈੱਸ ਬੈਂਡ ਦਾ ਡਿਜ਼ਾਈਨ ਦੇਖਿਆ ਜਾ ਸਕਦਾ ਹੈ। ਪੋਸਟ ’ਚ ਲੀ ਨੇ ਦੱਸਿਆ ਕਿ ਐੱਮ.ਆਈ. ਬੈਂਡ 3 ਦੇ ਮੁਕਾਬਲੇ ਇਸ ਨਵੇਂ ਬੈਂਡ ’ਚ ਕਾਫੀ ਬਦਲਾਅ ਕੀਤੇ ਜਾਣਗੇ। ਯਾਨੀ ਨਵੇਂ ਬੈਂਡ ’ਚ ਕਈ ਮੇਜਰ ਅਪਗ੍ਰੇਡਸ ਦੇਖਣ ਨੂੰ ਮਿਲਣਗੇ। ਕੰਪਨੀ ਚੀਨ ’ਚ 11 ਜੂਨ ਨੂੰ ਇਹ ਬੈਂਡ ਲਾਂਚ ਕਰੇਗੀ। 

PunjabKesari

ਕਲਰਡ ਡਿਸਪਲੇਅ ਵਾਲਾ ਪਹਿਲਾ ਫਿਟਨੈੱਸ ਬੈਂਡ
ਪੋਸਟ ’ਚ ਬੈਂਡ ਦਾ ਪੂਰਾ ਫਰੰਟ ਡਿਜ਼ਾਈਨ ਦਿਖਾਈ ਦੇ ਰਿਹਾ ਹੈ। ਪੋਸਟ ’ਚ ਲੀ ਨੇ ਕਿਹਾ ਕਿ ਇਹ ਕੰਪਨੀ ਦਾ ਪਹਿਲਾ ਕਲਰਡ ਡਿਸਪਲੇਅ ਵਾਲਾ ਫਿਟਨੈੱਸ ਬੈਂਡ ਹੋਵੇਗਾ। ਇਸ ਬੈਂਡ ਦੀ ਡਿਸਪਲੇਅ ਐੱਮ.ਆਈ. ਬੈਂਡ 3 ਦੇ ਮੁਕਾਬਲੇ ਵੱਡੀ ਡਿਸਪਲੇ ਅਮੌਜੂਦ ਹੋਵੇਗੀ। ਟੀਜ਼ਰ ’ਚ ਇਹ ਬੈਂਡ 4 ਕਲਰ ’ਚ ਦਿਖਾਈ ਦਿੱਤੀ। ਇਹ ਬੈਂਡ ਬਲੈਕ, ਓਰੰਜ, ਬਲਿਊ ਅਤੇ ਮਰੂਨ ਕਲਰ ਆਪਸ਼ੰਸ ’ਚ ਉਪਲੱਬਧ ਹੋਵੇਗਾ। ਮੰਨਿਆ ਜਾ ਰਿਹਾ ਹੈ ਕਿ ਲਾਂਚ ਦੇ ਸਮੇਂ ਇਹ ਸਾਰੇ ਕਲਰ ਆਪਸ਼ੰਸ ਉਪਲੱਬਧ ਹੋਣਗੇ।

PunjabKesari

ਜ਼ਿਆਦਾ ਪਾਵਰਫੁੱਲ ਬੈਟਰੀ
ਮੀ ਮੈਂਡ 4 ’ਚ 135mAh ਦੀ ਬੈਟਰੀ ਦਿੱਤੀ ਜਾ ਸਕਦੀ ਹੈ,ਜੋ ਜ਼ਿਆਦਾ ਬੈਕਅਪ ਦੇਵੇਗੀ। ਦੱਸ ਦੇਈਏ ਕਿ ਮੀ ਬੈਂਡ 3 ’ਚ 110mAh ਦੀ ਬੈਟਰੀ ਦਿੱਤੀ ਗਈ ਸੀ। ਯਾਨੀ ਸ਼ਾਓਮੀ ਦਾ ਨਵਾਂ ਬੈਂਡ ਜ਼ਿਆਦਾ ਬਿਹਤਰ ਬੈਟਰੀ ਬੈਕਅਪ ਦੇ ਨਾਲ ਆਏਗਾ।


Related News