ਕਲਰ ਡਿਸਪਲੇਅ ਨਾਲ ਲਾਂਚ ਹੋਇਆ Mi Band 4, ਜਾਣੋ ਕੀਮਤ ਤੇ ਫੀਚਰਜ਼

09/17/2019 2:59:07 PM

ਗੈਜੇਟ ਡੈਸਕ– ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਾਓਮੀ ਨੇ ਭਾਰਤ ’ਚ ਮੀ ਬੈਂਡ 4 ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਦੀ ਕੀਮਤ 2,299 ਰੁਪਏ ਰੱਖੀ ਹੈ। Smart Living 2020 ਈਵੈਂਟ ਦੌਰਾਨ ਕੰਪਨੀ ਨੇ ਮੀ ਬੈਂਡ 4 ਸਮੇਤ ਕਈ ਦੂਜੇ ਪ੍ਰੋਡਕਟਸ ਵੀ ਲਾਂਚ ਕੀਤੇ ਹਨ। ਇਨ੍ਹਾਂ ’ਚ ਵਾਟਰ ਪਿਊਰੀਫਾਇਰ ਅਤੇ ਟੀਵੀ ਵੀ ਸ਼ਾਮਲ ਹਨ। 

Mi Band 4 ਦੇ ਫੀਚਰਜ਼
ਮੀ ਬੈਂਡ 4 ’ਚ 0.95 ਇੰਚ ਦੀ ਕਲਰ ਅਮੋਲੇਡ ਡਿਸਪਲੇਅ ਹੈ। ਸਕਰੀਨ ਪ੍ਰੋਟੈਕਸ਼ਨ ਲਈ ਇਸ ਵਿਚ 2.5 ਡੀ ਟੈਂਪਰਡ ਗਲਾਸ ਦਿੱਤਾ ਗਿਆ ਹੈ ਅਤੇ ਇਸ ਵਿਚ ਐਂਟੀ ਫਿੰਗਰਪ੍ਰਿੰਟ ਕੋਟਿੰਗ ਵੀ ਹੈ। ਇਸ ਫਿਟਨੈੱਸ ਬੈਂਡ ’ਚ 512KB ਰੈਮ ਅਤੇ 16MB ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ। Mi Band 4 ’ਚ 135mAH ਦੀ ਬੈਟਰੀ ਹੈ ਜਿਸ ਨੂੰ ਤੁਸੀਂ ਦੋ ਘੰਟੇ ’ਚ ਫੁਲ ਚਾਰਜ ਕਰ ਸਕਦੇ ਹੋ। ਇਸ ਫਿਟਨੈੱਸ ਬੈਂਡ ਨੂੰ ਤੁਸੀਂ ਐਂਡਰਾਇਡ ਸਮਾਰਟਫੋਨਜ਼ ਦੇ ਨਾਲ ਕੁਨੈਕਟ ਕਰ ਸਕਦੇ ਹੋ। ਆਈ.ਓ.ਐੱਸ .ਯੂਜ਼ਰਜ਼ ਵੀ ਇਸ ਨੂੰ ਆਪਣੇ ਆਈਫੋਨ ਨਾਲ ਕੁਨੈਕਟ ਕਰ ਸਕਦੇ ਹਨ। ਇਸ ਲਈ ਤੁਹਾਡੇ ਆਈਫੋਨ ’ਚ ਆਈ.ਓ.ਐੱਸ. 9 ਜਾਂ ਇਸ ਤੋਂ ਉਪਰ ਦਾ ਵਰਜ਼ਨ ਹੋਣਾ ਚਾਹੀਦਾ ਹੈ। 

Mi Band 4 ’ਚ 6 ਵਰਕਆਊਟ ਮੋਡਸ ਦਿੱਤੇ ਗਏ ਹਨ। ਇਨ੍ਹਾਂ ’ਚ ਟ੍ਰੇਡਮਿਲ ਐਕਸਰਸਾਈਜ਼, ਆਊਟਡੋਰ ਰਨਿੰਗ, ਸਾਈਕਲਿੰਗ, ਪੂਲ ਸਵਿਮਿੰਗ, ਕਾਊਂਟ ਸਟੈੱਪਸ ਅਤੇ ਕੈਲਰੀ ਬਰਨਡ ਸ਼ਾਮਲ ਹਨ ਇਸ ਵਿਚ ਦਿੱਤੇ ਗਏ ਰਿਸਟ ਸਟ੍ਰੈਪ ਨੂੰ ਰੀਮੂਵ ਕੀਤਾ ਜਾ ਸਕਦਾ ਹੈ ਅਤੇ ਤੁਸੀਂ ਨਵਾਂ ਵੀ ਖਰੀਦ ਸਕਦੇ ਹੋ। 

ਸ਼ਾਓਮੀ ਨੇ ਦਾਅਵਾ ਕੀਤਾ ਹੈ ਕਿ ਮੀ ਬੈਂਡ 4 ਨੂੰ ਫੁਲ ਚਾਰਜ ਕਰਕੇ ਤੁਸੀਂ 20 ਦਿਨਾਂ ਤਕ ਚਲਾ ਸਕਦੇ ਹੋ। ਮੀ ਬੈਂਡ 4 ਦੀ ਬਾਡੀ ਪਾਲੀਕਾਰਬੋਨੇਟ ਦੀ ਹੈ ਅਤੇ ਇਸ ਵਿਚ ਸਿੰਗਲ ਵੇਕਅਪ ਬਟਨ ਦਿੱਤਾ ਗਿਆ ਹੈ। 

ਭਾਰਤ ’ਚ ਮੀ ਬੈਂਡ ਨੂੰ ਹਾਲ ਹੀ ’ਚ ਲਾਂਚ ਹੋਏ ਲੇਨੋਵੋ ਦੇ ਫਿਟਨੈੱਸ ਬੈਂਡ/ਸਮਾਰਟ ਵਾਚ ਤੋਂ ਟੱਕਰ ਮਿਲੇਗੀ ਕਿਉਂਕਿ ਲੇਨੋਵੋ ਨੇ ਵੀ ਬਜਟ ਕੀਮਤ ’ਚ ਆਪਣੇ ਬੈਂਡ ਨੂੰ ਭਾਰਤ ’ਚ ਲਾਂਚ ਕੀਤਾ ਹੈ। ਦੱਸ ਦੇਈਏ ਕਿ ਸ਼ਾਓਮੀ ਮੀ ਬੈਂਡ 3 ਭਾਰਤ ’ਚ ਕਾਫੀ ਪਾਪੁਲਰ ਹੋਇਆ ਹੈ।