ਜ਼ਬਰਦਸਤ ਫੀਚਰਸ ਨਾਲ ਇਸ ਸਾਲ ਲਾਂਚ ਹੋਵੇਗਾ Xiaomi Mi Band 4

03/19/2019 11:54:56 PM

ਗੈਜੇਟ ਡੈਸਕ—ਚੀਨ ਦੀ ਸਮਾਰਟਫੋਨ ਕੰਪਨੀ ਸ਼ਾਓਮੀ ਨੇ ਪਿਛਲੇ ਸਾਲ ਸਤੰਬਰ 'ਚ ਆਪਣਾ Xiaomi Mi Band 3 ਫਿਟਨੈੱਸ ਟ੍ਰੈਕਰ ਲਾਂਚ ਕੀਤਾ ਸੀ, ਜਿਸ ਨੂੰ ਯੂਜ਼ਰਸ ਵੱਲੋਂ ਕਾਫੀ ਜ਼ਬਰਦਸਤ ਰਿਸਪਾਂਸ ਮਿਲਿਆ। ਹੁਣ ਇਕ ਲੇਟੈਸਟ ਰਿਪੋਰਟ ਸਾਹਮਣੇ ਆਈ ਹੈ ਜਿਸ 'ਚ ਕੰਫਰਮ ਹੋ ਗਿਆ ਹੈ ਕਿ ਕੰਪਨੀ ਇਸ ਸਾਲ Xiaomi Mi Band 4 ਤੋਂ ਵੀ ਪਰਦਾ ਚੁੱਕਣ ਵਾਲੀ ਹੈ। ਪਿਛਲੇ ਕਾਫੀ ਸਮੇਂ ਤੋਂ ਲੀਕ ਹੋ ਰਹੀਆਂ ਰਿਪੋਰਟਸ 'ਚ ਦਾਅਵਾ ਕੀਤਾ ਜਾ ਰਿਹਾ ਸੀ ਕਿ ਕੰਪਨੀ ਮਾਰਚ ਜਾਂ ਅਪ੍ਰੈਲ 'ਚ ਹੀ ਇਸ ਨੂੰ ਲਾਂਚ ਕਰਨ ਵਾਲੀ ਹੈ।

ਇਨ੍ਹਾਂ ਸਾਰਿਆਂ ਅਟਕਲਾਂ ਨੂੰ ਖਾਰਿਜ ਕਰਦੇ ਹੋਏ ਸ਼ਾਓਮੀ ਨਾਲ ਜੁੜੀ ਕੰਪਨੀ ਹੁਵਾਵੇਈ ਦੇ ਚੀਫ ਫਾਈਨੈਂਸ਼ਲ ਆਫਿਸਰ ਡੈਵਿਡ ਕੂਈ ਨੇ ਦੱਸਿਆ ਕਿ 4 ਅਪ੍ਰੈਲ ਨੂੰ ਲਾਂਚ ਨਹੀਂ ਹੋਵੇਗਾ। ਹਾਲਾਂਕਿ ਉਨ੍ਹਾਂ ਨੇ ਇਸ ਸਾਲ ਲਾਂਚ ਕੀਤੇ ਜਾਣ ਦੀ ਗੱਲ ਸਵੀਕਾਰ ਕੀਤੀ। ਡੈਵਿਡ ਕੂਈ ਨੇ ਮੀ ਬੈਂਡ 4 ਦੇ ਫੀਚਰਸ ਦੇ ਬਾਰੇ 'ਚ ਕੋਈ ਜਾਣਕਾਰੀ ਨਹੀਂ ਦਿੱਤੀ, ਪਰ ਉਨ੍ਹਾਂ ਦਾ ਕਹਿਣਾ ਹੈ ਕਿ ਮੀ ਬੈਂਡ 3 ਦੇ ਮੁਕਾਬਲੇ ਇਸ ਦੇ ਫੀਚਰਸ ਕਾਫੀ ਬਿਹਤਰ ਅਤੇ ਜ਼ਬਰਦਸਤ ਹੋਣਗੇ।

ਦੱਸਣਯੋਗ ਹੈ ਕਿ ਇਸ Mi Band 3 ਦੀ ਕੀਮਤ 1,999 ਰੁਪਏ ਹੈ। ਉੱਥੇ ਹੀ ਕੰਪਨੀ ਨੇ Xiaomi Mi Band ਦੀ ਕੀਮਤ ਦਾ ਖੁਲਾਸਾ ਨਹੀਂ ਕੀਤਾ ਹੈ।

Karan Kumar

This news is Content Editor Karan Kumar