ਐਪਲ AirPods ਦੀ ਟੱਕਰ ’ਚ ਸ਼ਾਓਮੀ ਨੇ ਲਾਂਚ ਕੀਤੇ AirDots, ਜਾਣੋ ਕੀਮਤ ਤੇ ਫੀਚਰਸ

11/09/2018 10:30:59 AM

ਗੈਜੇਟ ਡੈਸਕ– ਚੀਨੀ ਕੰਪਨੀ ਸ਼ਾਓਮੀ ਨੇ ਘਰੇਲੂ ਬਾਜ਼ਾਰ ’ਚ ਆਪਣੇ ਵਾਇਰਲੈੱਸ ਈਅਰਬਡਸ AirDots ਨੂੰ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਆਪਣੇ ਇਨ੍ਹਾਂ ਨਵੇਂ ਈਅਰਬਡਸ ਨੂੰ ਐਪਲ AirPods ਦੀ ਟੱਕਰ ’ਚ ਲਾਂਚ ਕੀਤਾ ਹੈ। ਵਾਇਰਲੈੱਸ ਈਅਰਬਡਸ AirDots ਦੀ ਕੀਮਤ RMB 199 (ਕਰੀਬ 2,100 ਰੁਪਏ) ਹੈ ਅਤੇ AirDots ਨੂੰ ਚੀਨ ’ਚ 11 ਨਵੰਬਰ ਤੋਂ ਵਿਕਰੀ ਲਈ ਉਪਲੱਬਧ ਕੀਤਾ ਜਾਵੇਗਾ। ਇਨ੍ਹਾਂ ਵਾਇਰਲੈੱਸ ਈਅਰਡਬਸ ਨੂੰ ਕਈ ਈ-ਰਿਟੇਲਰਸ ਜਿਵੇਂ- ਸ਼ਾਓਮੀ ਮਾਲ, ਟੀ-ਮਾਲ ਅਤੇ Suning ’ਤੇ ਉਪਲੱਬਧ ਕਰਵਾਇਆ ਜਾਵੇਗਾ। ਹਾਲਾਂਕਿ, ਇਨ੍ਹਾਂ ਦੀ ਭਾਰਤ ’ਚ ਉਪਲੱਬਧਤਾ ਨੂੰ ਲੈ ਕੇ ਫਿਲਹਾਲ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ।

ਫੀਚਰਸ
ਸ਼ਾਓਮੀ ਦੇ ਨਵੇਂ AirDots ਦਾ ਭਾਰ ਸਿਰਫ 4.2 ਗ੍ਰਾਮ ਹੈ ਅਤੇ ਇਸ ਵਿਚ ਕੁਨੈਕਟੀਵਿਟੀ ਲਈ ਬਲੂਟੁੱਥ 5.0 ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਦੇ ਕੰਸੈਪਟ ਸਾਈਜ਼ ਤੋਂ ਇਲਾਵਾ ਇਹ noise ਕੈਂਸੀਲੇਸ਼ਨ ਫੀਚਰਸ ਨਾਲ ਲੈਸ ਹੈ, ਜੋ ਇਸ ਨੂੰ ਕਾਫੀ ਸ਼ਾਨਦਾਰ ਬਣਾ ਰਿਹਾ ਹੈ।

ਚਾਰਜਿੰਗ
AirDots ਨੂੰ ਰੱਖਣ ਲਈ ਇਕ ਕੇਸ ਦਿੱਤਾ ਗਿਆ ਹੈ ਜੋ ਕਿ ਐਪਲ AirPods ਦੇ ਕੇਸ ਵਰਗਾ ਹੀ ਹੈ। ਈਅਰਬਡਸ ਨੂੰ ਚਾਰਜ ਹੋਣ ’ਚ 12 ਘੰਟੇ ਦਾ ਸਮਾਂ ਲੱਗਦਾ ਹੈ। ਇਸ ਤੋਂ ਬਾਅਦ ਇਹ ਚਾਰ ਘੰਟੇ ਦਾ ਪਾਵਰ ਬੈਕਅਪ ਦਿੰਦਾ ਹੈ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਸ਼ਾਓਮੀ ਦੇ ਇਹ ਨਵੇਂ ਵਾਇਰਲੈੱਸ ਈਅਰਬਡਸ ਐਪਲ ਏਅਰਪੌਡ ਨੂੰ ਕਿੰਨੀ ਟੱਕਰ ਦੇ ਸਕਦੇ ਹਨ।