ਸ਼ਾਓਮੀ ਨੇ ਭਾਰਤ ’ਚ ਲਾਂਚ ਕੀਤਾ Mi A3 ਸਮਾਰਟਫੋਨ, ਜਾਣੋ ਕੀਮਤ ਤੇ ਫੀਚਰਜ਼

08/21/2019 4:52:06 PM

ਗੈਜੇਟ ਡੈਸਕ– ਸ਼ਾਓਮੀ ਨੇ ਭਾਰਤ ’ਚ ਆਪਣਾ ਨਵਾਂ ਸਮਾਰਟਫੋਨ Mi A3 ਲਾਂਚ ਕਰ ਦਿੱਤਾ ਹੈ। ਸ਼ਾਓਮੀ ਦੇ ਇਸ ਨਵੇਂ ਐਂਡਰਾਇਡ ਵਨ ਸਮਾਰਟਫੋਨ Mi A3 ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਮਿਲੇਗਾ। ਇਸ ਤੋਂ ਇਲਾਵਾ ਫੋਨ ’ਚ ਗਲਾਸੀ ਫਿਨਿਸ਼ ਦਿੱਤੀ ਗਈ ਹੈ ਅਤੇ ਵਾਟਰਡ੍ਰੋਪ ਨੌਚ ਡਿਸਪਲੇਅ ਹੈ। ਐੱਮ.ਆਈ. ਏ3 ’ਚ ਕੰਪਨੀ ਨੇ 48 ਮੈਗਾਪਿਕਸਲ ਦਾ ਰੀਅਰ ਕੈਮਰਾ ਦਿੱਤਾ ਹੈ। 

ਕੀਮਤ
ਭਾਰਤ ’ਚ Mi A3 ਦੀ ਸ਼ੁਰੂਆਤੀ ਕੀਮਤ 12,999 ਰੁਪਏ ਹੈ। ਇਹ ਕੀਮਤ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵੇਰੀਐਂਟ ਦੀ ਹੈ। ਇਸ ਤੋਂ ਇਲਾਵਾ Mi A3  ਦੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 15,999 ਰੁਪਏ ਹੈ। ਫੋਨ ਤਿੰਨ ਰੰਗਾਂ- Not Just Blue, More Than White ਅਤੇ Kind of Gray ’ਚ ਮਿਲੇਗਾ। ਫੋਨ ਦੀ ਵਿਕਰੀ ਅਮੇਜ਼ਨ ਇੰਡੀਆ, ਐੱਮ.ਆਈ. ਦੀ ਸਾਈਟ ਅਤੇ ਐੱਮ.ਆਈ. ਹੋਮ ਸਟੋਰ ਤੋਂ 23 ਅਗਸਤ ਨੂੰ ਦੁਪਹਿਰ 12 ਵਜੇ ਹੋਵੇਗੀ। ਉਥੇ ਹੀ ਜਲਦੀ ਹੀ ਇਸ ਫੋਨ ਨੂੰ ਆਫਲਾਈਨ ਵੀ ਉਪਲੱਬਧ ਕਰਵਾਇਆ ਜਾਵੇਗਾ। 

ਫੀਚਰਜ਼
ਫੋਨ ’ਚ ਡਿਊਲ ਸਿਮ ਸਪੋਰਟ ਦੇ ਨਾਲ ਐਂਡਰਾਇਡ ਪਾਈ 9.0 ਮਿਲੇਗਾ। ਇਸ ਵਿਚ 6.08 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਅਮੋਲੇਡ ਮਿਲੇਗੀ। ਡਿਸਪਲੇਅ ’ਚ ਵਾਟਰਡ੍ਰੋਪ ਨੌਚ ਮਿਲੇਗਾ ਅਤੇ ਗੋਰਿਲਾ ਗਲਾਸ 5 ਦਾ ਪ੍ਰੋਟੈਕਸ਼ਨ ਮਿਲੇਗਾ। ਇਸ ਤੋਂ ਇਲਾਵਾ Mi A3 ’ਚ ਇਨ ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਅਤੇ 4 ਜੀ.ਬੀ./6 ਜੀ.ਬੀ. ਰੈਮ ਅਤੇ 64 ਜੀ.ਬੀ./128 ਜੀ.ਬੀ. ਸਟੋਰੇਜ ਵੇਰੀਐਂਟ ’ਚ ਮਿਲੇਗਾ। ਇਸ ਫੋਨ ’ਚ ਕੁਆਲਕਾਮ ਦਾ ਸਨੈਪਡ੍ਰੈਗਨ 665 ਪ੍ਰੋਸੈਸਰ ਹੈ। 

ਫੋਟੋਗ੍ਰਾਫੀ ਲਈ ਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਹੈ ਜਿਸ ਵਿਚ ਇਕ ਕੈਮਰਾ 48 ਮੈਗਾਪਿਕਸਲ ਦਾ, ਦੂਜਾ 8 ਮੈਗਾਪਿਕਸਲ ਅਤੇ ਤੀਜਾ 2 ਮੈਗਾਪਿਕਸਲ ਦਾ ਹੈ। ਉਥੇ ਹੀ ਫਰੰਟ ਕੈਮਰੇ ਦੇ ਨਾਲ ਪੈਨੋਰਮਾ ਸੈਲਫੀ ਫੀਚਰ ਮਿਲੇਗਾ। ਕੁਨੈਕਟੀਵਿਟੀ ਲਈ ਫੋਨ ’ਚ 4ਜੀ ਵੀ.ਓ.ਐੱਲ.ਟੀ.ਈ., ਵਾਈ-ਫਾਈ, ਬਲੂਟੁੱਥ ਵੀ5.0, ਜੀ.ਪੀ.ਐੱਸ., ਯੂ.ਐੱਸ.ਬੀ. ਟਾਈਪ-ਸੀ ਚਾਰਜਿੰਗ ਪੋਰਟ ਅਤੇ 4030mAh ਦੀ ਬੈਟਰੀ ਮਿਲੇਗੀ। ਫੋਨ ਦੇ ਨਾਲ 18W ਦਾ ਫਾਸਟ ਚਾਰਜਰ ਮਿਲੇਗਾ।