5G ਰੈਡੀ ਪ੍ਰੋਸੈਸਰ ਤੇ ਹੋਲੋਗ੍ਰਾਫਿਕ ਬੈਕ ਵਾਲਾ xiaomi MI 9 ਲਾਂਚ

02/20/2019 2:24:40 PM

ਗੈਜੇਟ ਡੈਸਕ- ਚਾਇਨੀਜ ਸਮਾਰਟਫੋਨ ਮੇਕਰ Xiaomi ਨੇ ਆਪਣਾ ਲੇਟੈਸਟ ਸਮਾਰਟਫੋਨ Mi 9 ਸਪੇਨ ਦੇ ਬਾਰਸਿਲੋਨਾ 'ਚ ਆਯੋਜਿਤ ਈਵੈਂਟ 'ਚ ਲਾਂਚ ਕਰ ਦਿੱਤਾ ਹੈ। ਸ਼ਾਓਮੀ ਦੇ ਸੀ. ਈ. ਓ ਲੇਈ ਜੁਨ ਨੇ ਇਸ ਈਵੈਂਟ 'ਚ ਸਮਾਰਟਫੋਨ ਦੇ ਫੀਚਰਸ ਤੋਂ ਪਰਦਾ ਚੁੱਕਿਆ। ਸਮਾਰਟਫੋਨ ਦੇ ਕਈ ਬਿਹਤਰੀਨ ਫੀਚਰਸ 'ਚੋਂ ਇਕ ਇਸ ਦਾ ਰੀਅਰ ਟ੍ਰਿਪਲ ਕੈਮਰਾ ਸੈੱਟਅਪ ਤਾਂ ਉਥੇ ਹੀ ਦੂੱਜਾ ਇਨ-ਡਿਸਪਲੇ ਫਿੰਗਰਪ੍ਰਿੰਟ ਸੈਂਸਰ ਹੈ। ਸਮਾਰਟਫੋਨ 'ਚ ਵਾਟਰਡਰਾਪ ਨੌਚ ਦਿੱਤੀ ਗਈ ਹੈ ਤੇ ਨਾਲ ਹੀ 6.4 ਇੰਚ ਦਾ ਅਮੋਲੇਡ ਡਿਸਪਲੇਅ ਦਿੱਤੀ ਗਈ ਹੈ। ਪ੍ਰੋਟੈਕਸ਼ਨ ਲਈ ਇਸ 'ਤੇ ਗੋਰਿੱਲਾ ਗਲਾਸ 6 ਪ੍ਰੋਟੈਕਸ਼ਨ ਵੀ ਦਿੱਤੀ ਗਈ ਹੈ।

Mi 9 ਦੇ ਪਿਛਲੇ ਹਿੱਸੇ 'ਤੇ ਹੋਲੋਗਰਾਫਿਕ ਡਿਜ਼ਾਈਨ ਦਿੱਤਾ ਗਿਆ ਹੈ। Mi 9 ਦਾ ਸਕਾਈ ਬਲੂ ਵੇਰੀਐਂਟ ਰੋਸ਼ਨੀ ਪੈਣ 'ਤੇ ਇਸ 'ਚ ਰੇਨਬੋ ਕਲਰਸ ਦਿੱਖਦੇ ਹਨ। ਇਸ ਫੀਟਰ ਨੂੰ ਫਲਾਂਟ ਕਰਦੇ ਹੋਏ ਕੰਪਨੀ ਨੇ ਟਵਿੱਟਰ 'ਤੇ ਇਕ ਵੀਡੀਓ ਵੀ ਸ਼ੇਅਰ ਕੀਤੀ ਹੈ। ਇਸ ਗਲਾਸ ਫਿਨੀਸ਼ 'ਚ ਨੈਨਾਂ-ਸਕੇਲ ਲੇਜ਼ਰ ਟੈਕਨਾਲੋਜੀ ਪ੍ਰੋਸੈਸ ਨਾਲ ਡਬਲ ਲੇਅਰ ਕੋਟਿੰਗ ਕੀਤੀ ਗਈ ਹੈ। ਇਸ ਤੋਂ ਬਾਅਦ ਫੋਨ ਦੇ ਬੈਕ 'ਚ ਯੂਨੀਕ ਕਲਰ ਪੈਟਰਨ ਦੇਖਣ ਨੂੰ ਮਿਲਦਾ ਹੈ। ਸ਼ਾਓਮੀ ਦਾ Mi 9 ਤਿੰਨ ਕਲਰ ਆਪਸ਼ਨ ਲੈਵੰਡਰ ਵਾਈਲੇਟ, ਓਸ਼ਨ ਬਲੂ ਤੇ ਪਿਆਨੋ ਬਲੈਕ ਕਲਰ 'ਚ ਆਵੇਗਾ। 

ਦਮਦਾਰ ਟ੍ਰਿਪਲ ਕੈਮਰਾ
Xiaomi Mi 9 ਦੇ ਰੀਅਰ 'ਚ ਟ੍ਰਿਪਲ ਕੈਮਰਾ ਸੇਟਅਪ ਦਿੱਤਾ ਗਿਆ ਹੈ । ਇਸ 'ਚ 48 ਮੈਗਾਪਿਕਸਲ ਦਾ ਪ੍ਰਾਇਮਰੀ ਸੈਂਸਰ, 16 ਮੈਗਾਪਿਕਸਲ ਦਾ ਵਾਇਡ-ਐਂਗਲ ਕੈਮਰਾ ਤੇ 12 ਮੈਗਾਪਿਕਸਲ ਦਾ ਟੈਲੀਫੋਟੋ ਸੈਂਸਰ ਮੌਜੂਦ ਹੈ। Mi 9 ਦੇ ਕੈਮਰੇ ਦੀ ਖਾਸ ਗੱਲ ਹੈ ਕਿ ਇਹ ਸਫਾਇਰ ਗਲਾਸ ਫਿਨੀਸ਼ ਦੇ ਨਾਲ ਆਉਂਦੇ ਹਨ। ਸਫਾਇਰ ਗਲਾਸ ਕੈਮਰੇ ਨੂੰ ਸਕਰੈਚ ਤੋਂ ਬਚਾਉਣ ਦਾ ਕੰਮ ਕਰਦਾ ਹੈ। ਸਮਾਰਟਫੋਨ 'ਚ 20MP ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। ਇਸ 'ਚ Sony 9MX586 ਸੈਂਸਰ ਦਿੱਤਾ ਗਿਆ ਹੈ। ਏ. ਆਈ ਟ੍ਰਿਪਲ ਕੈਮਰਾ ਕਈ ਬਿਹਤਰੀਨ ਬਿਹਤਰੀਨ ਫੀਚਰਸ ਨਾਲ ਲੈਸ ਹੈ, ਨਾਲ ਹੀ ਘੱਟ ਰੋਸ਼ਨੀ 'ਚ ਵੀ ਚੰਗੀ ਫੋਟੋਜ਼ ਕਲਿਕ ਕਰ ਸਕਦਾ ਹੈ। ਇਹ 960 fps ਤੱਕ ਸਲੋਅ-ਮੋਸ਼ਨ ਵੀਡੀਓਜ਼ ਸਪੋਰਟ ਕਰੇਗਾ। 

ਪ੍ਰੋਸੈਸਰ ਤੇ ਹਾਰਡਵੇਅਰ 
ਪ੍ਰੋਸੈਸਰ ਦੀ ਗੱਲ ਕਰੀਏ ਤਾਂ ਇਹ ਕੁਆਲਕਾਮ ਦੇ ਪਾਵਰਫੁੱਲ ਸਨੈਪਡ੍ਰੈਗਨ 855 ਪ੍ਰੋਸੈਸਰ ਦੇ ਨਾਲ ਲਾਂਚ ਕੀਤਾ ਗਿਆ ਹੈ। ਇਹ ਕੁਆਲਕਾਮ ਦੇ ਨੈਕਸਟ-ਜੇਨਰੇਸ਼ਨ ਫਲੈਗਸ਼ਿੱਪ ਪ੍ਰੋਸੈਸਰ ਵਾਲਾ ਪਹਿਲਾ ਸਮਾਰਟਫੋਨ ਹੈ। ਸਨੈਪਡ੍ਰੈਗਨ 855 ਪ੍ਰੋਸੈਸਰ 57 ਰੈੱਡੀ ਤੇ 7nm ਡਿਜ਼ਾਈਨ ਵਾਲਾ ਹੈ। ਇਸ ਨੂੰ 2.47ghz 'ਤੇ ਕਲਾਕ ਕੀਤਾ ਗਿਆ ਹੈ। ਦੱਸ ਦੇਈਏ, Mi 8 ਦੀ ਤੁਲਨਾ 'ਚ ਇਸ ਫੋਨ ਦੀ ਚਿਨ 40 ਫ਼ੀਸਦੀ ਪਤਲਾ ਹੈ। ਇਸ ਦੀ ਥਿਕਨੈੱਸ 7.6 mm ਹੈ ਤੇ ਭਾਰ iPhone XS Max ਤੋਂ ਵੀ ਘੱਟ, ਸਿਰਫ 173 ਗ੍ਰਾਮ ਹੈ। ਇਸ ਸਮਾਰਟਫੋਨ 'ਚ 20W ਫਾਸਟ ਚਾਰਜਿੰਗ ਸਪੋਰਟ ਵੀ ਦਿੱਤੀ ਗਈ ਹੈ।