ਅੰਡਰ ਡਿਸਪੇਲਅ ਫਿੰਗਰਪ੍ਰਿੰਟ ਸੈਂਸਰ ਨਾਲ ਲੈਸ ਹੋ ਸਕਦਾ ਹੈ ਸ਼ਿਓਮੀ Mi7 ਪਲੱਸ ਸਮਾਰਟਫੋਨ

03/30/2018 5:20:54 PM

ਜਲੰਧਰ- ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਿਓਮੀ ਆਪਣੇ ਦੋ ਨਵੇਂ ਸਮਾਰਟਫੋਨਜ਼ ਸ਼ਿਓਮੀ ਮੀ7 ਅਤੇ ਮੀ7 ਪਲੱਸ ਨੂੰ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ, ਜਦਕਿ ਇੰਨ੍ਹਾਂ ਸਮਾਰਟਫੋਨਜ਼ ਨੂੰ ਲੈ ਕੇ ਕੋਈ ਜ਼ਿਆਦਾ ਜਾਣਕਾਰੀ ਨਹੀਂ ਮਿਲੀ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਇੰਨ੍ਹਾਂ 'ਚ ਵੱਡੇ ਮਾਡਲ ਮਤਲਬ ਕਥਿਤ ਮੀ7 ਪਲੱਸ 'ਚ ਅੰਡਰ ਡਿਸਪੇਲਅ ਫਿੰਰਗਪ੍ਰਿੰਟ ਸੈਂਸਰ ਦਿੱਤਾ ਜਾਵੇਗਾ। 

ਸ਼ਿਓਮੀ ਮੀ7 ਦੀ ਗੱਲ ਕਰੀਏ ਤਾਂ ਇਸ ਫੋਨ 'ਚ ਆਲਵੇਜ਼ ਆਨ ਫੀਚਰ ਨਾਲ ਬੇਜ਼ਲ ਲੈੱਸ ਓ. ਐੱਲ. ਈ. ਡੀ. ਡਿਸਪਲੇਅ ਦਿੱਤੀ ਜਾਵੇਗੀ, ਜਿਸ 'ਚ ਆਈਫੋਨ 10 ਦੀ ਤਰ੍ਹਾਂ ਉੱਪਰ ਵੱਲੋਂ ਨਾਚ ਮੌਜੂਦ ਹੋਵੇਗੀ। ਬੈਕਅਪ ਦੇ ਲਈ ਇਸ ਫੋਨ 'ਚ 4,000 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਜਾ ਸਕਦੀ ਹੈ।  

ਫੋਟੋਗ੍ਰਾਫੀ ਦੇ ਲਈ ਇਸ ਸਮਾਰਟਫੋਨ 'ਚ ਡਿਊਲ ਕੈਮਰਾ ਸੈੱਟਅਪ ਦੇ ਨਾਲ ਡਿਊਲ ਸਿਮ ਕਾਰਡ, ਆਈ. ਆਰ. ਬਲਾਸਟਰ, ਰਿਅਲ ਟਾਈਮ ਬੋਕਾ ਇਫੈਕਟ, ਇਲੈਕਟ੍ਰਾਨਿਕ ਇਮੇਜ਼ ਸਟੇਬਲਾਈਜ਼ੇਸ਼ਨ ਅਤੇ ਐੱਨ. ਐੱਫ. ਸੀ. ਜਿਹੇ ਫੀਚਰ ਦੇਖਣ ਨੂੰ ਮਿਲਣਗੇ। ਫਿਲਹਾਲ ਜਦੋਂ ਤੱਕ ਸ਼ਿਓਮੀ ਵੱਲੋਂ ਕੋਈ ਐਲਾਨ ਨਹੀਂ ਕੀਤਾ ਜਾਂਦਾ ਹੈ, ਉਦੋ ਤੱਕ ਮੀ7 ਦੇ ਸਪੈਸੀਫਿਕੇਸ਼ਨ ਦਾ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਹੈ।