ਐਂਡਰਾਇਡ 7.1.1 ਨੂਗਾ ਦੇ ਨਾਲ ਨਜ਼ਰ ਆਇਆ Xiaomi Mi 4C

Friday, Jan 20, 2017 - 05:24 PM (IST)

ਐਂਡਰਾਇਡ 7.1.1 ਨੂਗਾ ਦੇ ਨਾਲ ਨਜ਼ਰ ਆਇਆ Xiaomi Mi 4C
ਜਲੰਧਰ- ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਿਓਮੀ ਨੇ ਪਿਛਲੇ ਸਾਲ ਚੀਨ ''ਚ Mi 4C ਸਮਾਰਟਫੋਨ ਨੂੰ ਪੇਸ਼ ਕੀਤਾ ਸੀ। ਇਸ ਫੋਨ ਨੂੰ ਐਂਡਰਾਇਡ 5.1 ਲਾਲੀਪਾਪ ਆਪਰੇਟਿੰਗ ਸਿਸਟਮ ਨਾਲ ਪੇਸ਼ ਕੀਤਾ ਗਿਆ ਸੀ। ਹੁਣ ਇਸ ਡਿਵਾਈਸ ਨੂੰ ਐਂਡਰਾਇਡ ਨੂਗਾ ਦੀ ਅਪਡੇਟ ਨਾਲ ਗੀਕਬੈਂਚ ਬੈਂਚਮਾਰਕਿੰਗ ਵੈੱਬਸਾਈਟ ''ਤੇ ਦੇਖਿਆ ਗਿਆ ਹੈ। ਇਸ ਦਾ ਮਤਲਬ ਹੈ ਕਿ ਇਸ ਫੋਨ ਨੂੰ ਜਲਦੀ ਹੀ ਨਵੇਂ ਸਾਫਟਵੇਅਰ ਅਪਡੇਟ ਨਾਲ ਪੇਸ਼ ਕੀਤਾ ਜਾ ਸਕਦਾ ਹੈ। 
ਫੀਚਰਜ਼ ਦੀ ਗੱਲ ਕਰੀਏ ਤਾਂ ਸ਼ਿਓਮੀ Mi 4C ''ਚ 5-ਇੰਚ ਦੀ ਫੁੱਲ-ਐੱਚ.ਡੀ. ਡਿਸਪਲੇ ਦਿੱਤੀ ਗਈ ਹੈ, ਇਹ ਸਕਰੀਨ ਗੋਰਿੱਲਾ ਗਲਾਸ 3 ਪ੍ਰੋਟੈਕਸ਼ਨ ਨਾਲ ਲੈਸ ਹੈ। ਇਹ ਸਮਾਰਟਫੋਨ ਕੰਪਨੀ ਦੇ ਨਵੇਂ ਯੂਜ਼ਰ ਇੰਟਰਫੇਸ Mi UI7 ਨਾਲ ਲੈਸ ਹੈ। ਇਹ ਇੰਟਰਫੇਸ ਐਂਡਰਾਇਡ ਆਪਰੇਟਿੰਗ ਸਿਸਟਮ 5.1 ਲਾਲੀਪਾਪ ''ਤੇ ਚੱਲਦਾ ਹੈ। ਇਹ ਸਮਾਰਟਫੋਨ 13 ਮੈਗਾਪਿਕਸਲ ਦੇ ਰਿਅਰ ਅਤੇ 5 ਮੈਗਾਪਿਕਸਲ ਦੇ ਫਰੰਟ ਕੈਮਰੇ ਨਾਲ ਲੈਸ ਹੈ। ਇਸ ਦੇ ਨਾਲ ਹੀ ਇਸ ਵਿਚ 3080 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। 
ਇਹ ਇਕ ਡੁਅਲ ਸਿਮ ਸਮਾਰਟਫੋਨ ਹੈ ਇਹ ਦੋਵੇਂ ਹੀ ਸਿਮ ਸਲਾਟ 4ਜੀ ਨੂੰ ਸਪੋਰਟ ਕਰਦੇ ਹਨ, ਇਸ ਦੇ ਨਾਲ ਹੀ ਸ਼ਿਓਮੀ Mi 4C ''ਚ ਦੋਹਰਾ ਸਟੈਂਡਬਾਈ ਫੀਚਰ ਵੀ ਮਿਲੇਗਾ ਸ਼ਿਓਮੀ Mi 4C ਕੁਆਲਕਾਮ ਸਨੈਪਡ੍ਰੈਗਨ 808 ਚਿਪਸੈੱਟ ਨਾਲ ਲੈਸ ਹੈ। ਫੋਨ ''ਚ ਐਡ੍ਰੀਨੋ 418GPU ਦੇਖਣ ਨੂੰ ਮਿਲੇਗਾ ਜੋ ਬਿਹਤਰ ਗ੍ਰਾਫਿਕਸ ਦਾ ਅਹਿਸਾਸ ਕਰਾਏਗਾ। ਬਿਹਤਰ ਪ੍ਰੋਸੈਸਿੰਗ ਲਈ ਹੈਕਸਾ-ਕੋਰ ਪ੍ਰੋਸੈਸਰ ਦੀ ਵਰਤੋਂ ਕੀਤੀ ਗਈ ਹੈ। ਇਸ ਦੇ ਨਾਲ ਹੀ ਇਸ ਸਮਾਰਟਫੋਨ ''ਚ ਕੁਨੈਕਟੀਵਿਟੀ ਲਈ 3ਜੀ, ਵਾਈ-ਫਾਈ ਅਤੇ 4ਜੀ ਤੋਂ ਇਲਾਵਾ ਯੂ.ਐੱਸ.ਬੀ. ਟਾਈਪ-ਸੀ ਦਿੱਤਾ ਗਿਆ ਹੈ। ਇਹ ਫੋਨ ਚਿੱਟੇ, ਨੀਲੇ ਅਤੇ ਪੀਲੇ ਰੰਗ ''ਚ ਉਪਲੱਬਧ ਹੋਵੇਗਾ।

Related News