ਸ਼ਾਓਮੀ ਦੇ Mi 30W ਵਾਇਰਲੈੱਸ ਚਾਰਜਰ ਦੀ ਓਪਨ ਸੇਲ ਸ਼ੁਰੂ

07/29/2020 10:45:33 AM

ਗੈਜੇਟ ਡੈਸਕ– ਸ਼ਾਓਮੀ ਦਾ Mi 30W ਵਾਇਰਲੈੱਸ ਚਾਰਜਰ ਓਪਨ ਸੇਲ ’ਚ ਉਪਲੱਬਧ ਕਰਵਾ ਦਿੱਤਾ ਗਿਆ ਹੈ. ਇਸ ਦੀ ਜਾਣਕਾਰੀ ਸ਼ਾਓਮੀ ਨੇ ਸੋਸ਼ਲ ਮੀਡੀਆ ’ਤੇ ਦਿੱਤੀ ਹੈ। ਬਿਲਟ-ਇਨ ਕੂਲਿੰਗ ਫੈਨ ਨਾਲ ਆਉਣ ਵਾਲਾ ਇਹ ਚਾਰਜਰ ਕੰਪਨੀ ਦੀ ਵੈੱਬਸਾਈਟ ’ਤੇ ਉਪਲੱਬਧ ਹੈ। ਸ਼ਾਓਮੀ ਦਾ ਇਹ ਵਾਇਰਲੈੱਸ ਚਾਰਜਰ ਮਈ ’ਚ ਲਾਂਚ ਕੀਤਾ ਗਿਆ ਸੀ। ਇਹ ਅਨੋਖੇ ਟਿਲਟ ਡਿਜ਼ਾਇਨ ਨਾਲ ਆਉਂਦਾ ਹੈ। ਇਸ ਵਿਚ 5 ਲੇਅਰ ਦੀ ਪ੍ਰੋਟੈਕਸ਼ਨ ਦਾ ਦਾਅਵਾ ਹੈ। ਬਾਜ਼ਾਰ ’ਚ ਮੀ 30 ਵਾਟ ਵਾਇਰਲੈੱਸ ਚਾਰਜਰ ਦਾ ਮੁਕਾਬਲਾ ਵਨਪਲੱਸ ਰੈਪ ਚਾਰਜ 30 ਵਾਇਰਲੈੱਸ ਚਾਰਜਰ ਨਾਲ ਹੋਵੇਗਾ ਜਿਸ ਨੂੰ ਅਪ੍ਰੈਲ ਮਹੀਨੇ ’ਚ ਲਾਂਚ ਕੀਤਾ ਗਿਆ ਸੀ। 

ਕੀਮਤ
ਜਦੋਂ ਮਈ ਮਹੀਨੇ ’ਚ ਮੀ 30 ਵਾਟ ਵਾਇਰਲੈੱਸ ਚਾਰਜਰ ਨੂੰ ਲਾਂਚ ਕੀਤਾ ਗਿਆ ਸੀ ਤਾਂ ਡਿਵਾਈਸ ਨੂੰ 1,999 ਰੁਪਏ ਦੇ ਸਪੈਸ਼ਲ ਪ੍ਰੀ-ਅਰਡਰ ਪ੍ਰਾਈਜ਼ ’ਚ ਉਪਲੱਬਧ ਕਰਵਾਇਆ ਗਿਆ ਸੀ ਪਰ ਹੁਣ ਇਹ ਡਿਵਾਈਸ 2,999 ਰੁਪਏ ’ਚ ਵਿਕੇਗਾ। 

ਖੂਬੀਆਂ
ਮੀ 30 ਵਾਟ ਵਾਇਰਲੈੱਸ ਚਾਰਜਰ ’ਚ ਇਕ ਬਿਲਟ-ਇਨ ਕੂਲਿੰਗ ਫੈਨ ਹੈ ਜੋ ਡਿਵਾਈਸ ਨੂੰ ਜ਼ਿਆਦਾ ਗਰਮ ਹੋਣ ਤੋਂ ਰੋਕਦਾ ਹੈ। ਇਸ ਵਿਚ ਵਰਟੀਕਲ ਏਅਰ ਡਕਟ ਡਿਜ਼ਾਇਨ ਮੌਜੂਦ ਹੈ। ਇਹ ਹਵਾ ਨੂੰ ਕੁਨੈਕਟਿਡ ਫੋਨ ’ਚ ਸਿੱਧਾ ਭੇਜਦਾ ਹੈ ਅਤੇ ਗਰਮਾਹਟ ਨੂੰ ਮੈਨੇਜ ਕਰਦਾ ਹੈ। ਮੀ 30 ਵਾਟ ਵਾਇਰਲੈੱਸ ਚਾਰਜਰ ਚੀ ਸਟੈਂਡਰਡ ’ਤੇ ਅਧਾਰਤ ਹੈ। ਇਸ ਦਾ ਮਤਲਬ ਹੈ ਕਿ ਇਸ ਵਾਇਰਲੈੱਸ ਚਾਰਜਰ ਦੀ ਵਰਤੋਂ ਮੀ 10 5ਜੀ ਨੂੰ ਚਾਰਜ ਕਰਨ ਤੋਂ ਇਲਾਵਾ ਐਪਲ ਅਤੇ ਸੈਮਸੰਗ ਵਰਗੀਆਂ ਕੰਪਨੀਆਂ ਦੇ ਵਾਇਰਲੈੱਸ ਚਾਰਜਿੰਗ ਸੁਪੋਰਟਿਡ ਡਿਵਾਈਸ ਲਈ ਹੋ ਸਕਦੀ ਹੈ। ਚਾਰਜਰ ਨਾਲ 30 ਵਾਟ ਤਕ ਦੀ ਵਾਇਰਲੈੱਸ ਚਾਰਜਿੰਗ ਮਿਲਦੀ ਹੈ। ਪਰ ਗੈਰ-ਸ਼ਾਓਮੀ ਫੋਨ ਲਈ 10 ਵਾਟ ਵਾਇਰਲੈੱਸ ਚਾਰਜਿੰਗ ਮੌਜੂਦ ਹੈ। 

Rakesh

This news is Content Editor Rakesh